09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਮੀਂਹ ਨਾਲ ਲੋਕਾਂ ਨੰੂ ਗਰਮੀ ਤੋਂ ਮਿਲੀ ਰਾਹਤ

Ad Position 21
No active advertisement
ਅਜੀਤ ਡੈਸਕ 13-06-2026
ਗੁਰਦਾਸਪੁਰ, 12 ਜੂਨ (ਅਸ਼ੋਕ ਸ਼ਰਮਾ)-ਬੀਤੀ ਦੇਰ ਸ਼ਾਮ ਪਏ ਭਾਰੀ ਮੀਂਹ ਨਾਲ ਜਿਥੇ ਲੋਕਾਂ ਨੰੂ ਗਰਮੀ ਤੋਂ ਰਾਹਤ ਮਿਲੀ, ਉਥੇ ਤੇਜ਼ ਹਨੇਰੀ ਕਾਰਨ ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਬਿਜਲੀ ਦੀਆਂ ਤਾਰਾਂ ਤੇ ਰੁੱਖ ਡਿੱਗਣ ਨਾਲ ਬਿਜਲੀ ਬੋਰਡ ਦਾ ਭਾਰੀ ਨੁਕਸਾਨ ਹੋਇਆ ਹੈ | ਜਦੋਂ ਕਿ ਬਿਜਲੀ ਬੰਦ ਰਹਿਣ ਨਾਲ ਲੋਕਾਂ ਨੰੂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਇਸ ਸਬੰਧੀ ਬਲਵਿੰਦਰ ਸਿੰਘ, ਠਾਕੁਰ ਅਸ਼ਵਨੀ ਕੁਮਾਰ, ਬਲਦੇਵ ਰਾਜ ਆਦਿ ਨੇ ਦੱਸਿਆ ਕਿ ਮੀਂਹ ਨਾਲ ਖ਼ੁਸ਼ਕ ਜ਼ਮੀਨ ਨੰੂ ਕਾਫ਼ੀ ਰਾਹਤ ਮਿਲੀ ਹੈ ਤੇ ਇਸ ਨਾਲ ਪਾਣੀ ਦੀ ਬੱਚਤ ਵੀ ਹੋਵੇਗੀ | ਪਰ ਦੂਜੇ ਪਾਸੇ ਸੇਮ ਵਾਲੀ ਜ਼ਮੀਨ 'ਚ ਵਧੇਰੇ ਪਾਣੀ ਹੋਣ ਕਾਰਨ ਕਿਸਾਨ ਉਸ ਨੰੂ ਵਾਹੁਣ ਤੋਂ ਵਾਂਝੇ ਰਹਿ ਜਾਣਗੇ, ਕਿਉਂਕਿ ਸੇਮ ਵਾਲੀ ਜ਼ਮੀਨ 'ਚ ਸਮੇਂ ਸਿਰ ਟਰੈਕਟਰ ਨਾਲ ਹੱਲਾਂ ਨਹੀਂ ਫਿਰ ਸਕਣਗੀਆਂ ਤੇ ਉਹ ਜ਼ਮੀਨ ਜੇਕਰ ਸਮੇਂ ਸਿਰ ਨਾ ਵਾਹੀ ਗਈ ਤਾਂ ਫ਼ਸਲ ਤੋਂ ਵੀ ਕਿਸਾਨ ਵਾਂਝੇ ਰਹਿ ਜਾਣਗੇ | ਉਨ੍ਹਾਂ ਦੱਸਿਆ ਕਿ ਸੇਮ ਇਲਾਕੇ ਅੰਦਰ ਡਰੇਨਾਂ ਦੀ ਸਫ਼ਾਈ ਬੇਸ਼ੱਕ ਹੋ ਰਹੀ ਹੈ | ਪਰ ਉਹ ਚੰਗੇ ਤਰੀਕੇ ਨਾਲ ਨਾ ਹੋਣ ਕਾਰਨ ਕਿਸਾਨ ਚਿੰਤਤ ਨਜ਼ਰ ਆ ਰਹੇ ਹਨ | ਜਿਸ ਕਰਕੇ ਕਿਸਾਨ ਮਹਿਕਮਾ ਡਰੇਨੇਜ਼ ਵਿਭਾਗ ਤੋਂ ਖ਼ਫ਼ਾ ਨਜ਼ਰ ਆ ਰਹੇ ਹਨ | ਦੂਜੇ ਪਾਸੇ ਭਾਰੀ ਮੀਂਹ ਤੇ ਹਨੇਰੀ ਦੇ ਚੱਲਦਿਆਂ ਗੁਰਦਾਸਪੁਰ-ਮੁਕੇਰੀਆਂ ਸੜਕ 'ਤੇ ਉਸ ਸਮੇਂ ਹਾਦਸਾ ਵਾਪਰ ਗਿਆ, ਜਦੋਂ ਗੁਰਦਾਸਪੁਰ ਵਲੋਂ ਆਉਂਦੀ ਕਾਰ ਖੜ੍ਹੇ ਟਰੈਕਟਰ 'ਚ ਵੱਜਣ ਨਾਲ ਦੋਹਾਂ ਵਾਹਨਾਂ ਦਾ ਕਾਫ਼ੀ ਨੁਕਸਾਨ ਹੋਇਆ ਤੇ ਕਾਰ ਚਾਲਕ ਪੁਲਿਸ ਮੁਲਾਜ਼ਮ ਹੈ ਜੋ ਮੁਕੇਰੀਆਂ ਦਾ ਦੱਸਿਆ ਜਾ ਰਿਹਾ ਹੈ, ਉਹ ਵਾਲ ਵਾਲ ਬਚ ਗਿਆ | ਮੌਕੇ 'ਤੇ ਪੁਰਾਣਾ ਸ਼ਾਲਾ ਪੁਲਿਸ ਨੇ ਦੋਵੇਂ ਵਾਹਨ ਆਪਣੇ ਕਬਜ਼ੇ ਵਿਚ ਲੈ ਲਏ | ਇਸ ਟੱਕਰ ਵਿਚ ਕਾਰ ਚਾਲਕ ਮੁੱਖ ਦੋਸ਼ੀ ਮੰਨਿਆ ਜਾ ਰਿਹਾ ਹੈ ਜੋ ਨੁਕਸਾਨ ਦੀ ਭਰਪਾਈ ਲਈ ਵੀ ਤਿਆਰ ਹੈ |
Ad Position 22
No active advertisement
ਪਿਛਲੀ ਖ਼ਬਰ ਮਾਲ ਰਿਕਾਰਡ ਨਾਲ ਛੇੜਛਾੜ ਕਰਕੇ ਗਲਤ ਸਟੇਅ ਇੰਦਰਾਜ ਕਰਨ ਵਾਲੇ ਪਟਵਾਰੀ 'ਤੇ ਮਾਮਲਾ ਦਰਜ ਅਗਲੀ ਖ਼ਬਰ ਵੋਟਾਂ ਲਈ ਪੋਿਲੰਗ ਟੀਮਾਂ ਰਵਾਨਾ
Ad Position 24