ਕਾਦੀਆਂ, 12 ਜੂਨ (ਹਰਦੀਪ ਸਿੰਘ ਸੰਧੂ, ਕੁਲਵਿੰਦਰ ਸਿੰਘ)-ਕਾਦੀਆਂ ਦੇ ਪਿੰਡ ਵੱਡਾ ਮਾਲੀਆ ਵਿਚ ਤੇਜ਼ ਹਨੇਰੀ ਝੱਖੜ ਤੂਫ਼ਾਨ ਕਾਰਨ 2 ਮੰਜ਼ਿਲਾ ਪੋਲਟਰੀ ਫਾਰਮ ਢਹਿ-ਢੇਰੀ ਹੋ ਗਿਆ | ਨਿਸ਼ਾਨ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਵੱਡਾ ਮਾਲੀਆ ਨੇ ਦੱਸਿਆ ਕਿ ਉਸ ਦਾ ਪਿੰਡ ਵਿਚ 2 ਮੰਜਿਲਾ ਪੋਲਟਰੀ ਫਾਰਮ, ਜਿਸ ਵਿਚ 10 ਹਜ਼ਾਰ ਦੇ ਕਰੀਬ ਚੂਚੇ ਰੱਖਣ ਦਾ ਪ੍ਰਬੰਧ ਸੀ, ਬੀਤੀ ਰਾਤ ਹਨੇਰੀ-ਤੂਫ਼ਾਨ ਦੇ ਕਾਰਨ ਸਾਰਾ ਪੋਲਟਰੀ ਫਾਰਮ ਢਹਿ-ਢੇਰੀ ਹੋ ਗਿਆ, ਜਿਸ ਕਾਰਨ ਉਸ ਦਾ ਕਰੀਬ 70 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ | ਇਸ ਸਬੰਧੀ ਨਗਰ ਕੌਂਸਲ ਕਾਦੀਆਂ ਦੇ ਸਾ. ਪ੍ਰਧਾਨ ਜਰਨੈਲ ਮਾਹਲ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ |