ਗੁਰਦਾਸਪੁਰ, 13 ਜੂਨ (ਚੱਕਰਾਜਾ/ਪੰਕਜ ਸ਼ਰਮਾ)-ਨਗਰ ਕੌਂਸਲ ਗੁਰਦਾਸਪੁਰ ਅੰਦਰ ਅੱਜ ਪਈਆਂ ਵੋਟਾਂ ਦਾ ਕੰਮ ਅਮਨ- ਅਮਾਨ ਨਾਲ ਸਿਰੇ ਚੜਿ੍ਹਆ ਹੈ | ਜਦੋਂ ਕਿ ਗੁਰਦਾਸਪੁਰ ਅੰਦਰ ਕੁੱਲ 50.90 ਫ਼ੀਸਦੀ ਵੋਟ ਪੋਲ ਹੋਈ | ਭਾਵੇਂ ਕਿ ਕੁਝ ਵਾਰਡਾਂ 'ਤੇ ਮਾਮੂਲੀ ਤਕਰਾਰ ਵੀ ਦੇਖਣ ਨੰੂ ਮਿਲੀ | ਜਿਸ ਵਿਚ ਕਾਂਗਰਸ ਪਾਰਟੀ ਨਾਲ ਸੰਬੰਧਿਤ ਉਮੀਦਵਾਰਾਂ ਦੇ ਸਮਰਥਕਾਂ ਵਲੋਂ ਆਮ ਆਦਮੀ ਪਾਰਟੀ 'ਤੇ ਧੱਕਾ ਕਰਨ ਦੇ ਦੋਸ਼ ਲਗਾਏ ਗਏ | ਪਰ ਕੁੱਲ ਮਿਲਾ ਕੇ ਬਾਕੀ ਸਾਰੇ ਵਾਰਡਾਂ 'ਚ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜਿ੍ਹਆ | ਅੱਜ ਨਗਰ ਕੌਂਸਲ ਚੋਣਾਂ ਦੇ ਆਏ ਨਤੀਜਿਆਂ 'ਚ ਕਾਂਗਰਸ ਵਲੋਂ 29 ਵਾਰਡਾਂ 'ਚੋਂ 21 ਸੀਟਾਂ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਗਈ | ਜਦੋਂ ਕਿ ਆਮ ਆਦਮੀ ਪਾਰਟੀ 7 ਸੀਟਾਂ ਤੱਕ ਹੀ ਸੀਮਤ ਰਹੀ | ਇਸ ਤੋਂ ਇਲਾਵਾ ਭਾਜਪਾ ਅਤੇ ਸ਼ੋ੍ਰਮਣੀ ਅਕਾਲੀ ਦਲ ਇਨ੍ਹਾਂ ਚੋਣਾਂ 'ਚ ਇਕ ਵੀ ਸੀਟ ਪ੍ਰਾਪਤ ਨਹੀਂ ਕਰ ਸਕੀ | ਇਕ ਸੀਟ 'ਤੇ ਇਕ ਆਜ਼ਾਦ ਉਮੀਦਵਾਰ ਜੇਤੂ ਰਿਹਾ | ਇਨ੍ਹਾਂ ਨਤੀਜਿਆਂ 'ਚ ਕਾਂਗਰਸ ਪਾਰਟੀ ਵਲੋਂ ਜਿੱਤੇ ਉਮੀਦਵਾਰਾਂ ਵਿਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਭਰਾ ਬਲਜੀਤ ਸਿੰਘ ਪਾਹੜਾ ਮੁੜ ਜੇਤੂ ਰਹੇ | ਇਸ ਤੋਂ ਇਲਾਵਾ ਕਾਂਗਰਸ ਵਲੋਂ ਜਿੱਤੇ ਉਮੀਦਵਾਰਾਂ 'ਚ ਵਾਰਡ ਨੰਬਰ-1 ਤੋਂ ਵਿਜੇ ਕੁਮਾਰ ਬੱਬੂ, ਵਾਰਡ ਨੰਬਰ-2 ਤੋਂ ਰਮਨਦੀਪ, ਵਾਰਡ ਨੰ: 3 ਤੋਂ ਬਲਜੀਤ ਸਿੰਘ ਪਾਹੜਾ, ਵਾਰਡ ਨੰਬਰ-5 ਤੋਂ ਪਰਮਿੰਦਰ ਸਿੰਘ ਪਿ੍ੰਸ, ਵਾਰਡ ਨੰਬਰ-ਤੋਂ 7 ਤੋਂ ਪਰਮਿੰਦਰ, ਵਾਰਡ ਨੰਬਰ-8 ਤੋਂ ਗੁਰਵੰਤ ਕੌਰ ਪਾਹੜਾ, ਵਾਰਡ ਨੰਬਰ-11 ਤੋਂ ਸਤਿੰਦਰ ਸਿੰਘ, ਵਾਰਡ ਨੰਬਰ-12 ਤੋਂ ਲਤਾ ਕੁਮਾਰੀ, ਵਾਰਡ ਨੰਬਰ-14 ਤੋਂ ਰੋਬਿਨ, ਵਾਰਡ ਨੰਬਰ-15 ਤੋਂ ਵਰਿੰਦਰ ਕੁਮਾਰ ਬਿੰਦੂ,
ਵਾਰਡ ਨੰਬਰ-16 ਤੋਂ ਸੁਨੀਤਾ ਸ਼ਰਮਾ, ਵਾਰਡ ਨੰਬਰ-17 ਤੋਂ ਵਰੁਣ ਸ਼ਰਮਾ, ਵਾਰਡ ਨੰਬਰ-18 ਤੋੋਂ ਵੰਦਨਾ, ਵਾਰਡ ਨੰਬਰ-19 ਤੋਂ ਸੰਜੀਵ ਅਗਰਵਾਲ, ਵਾਰਡ ਨੰਬਰ-21 ਤੋਂ ਸੁਰਿੰਦਰ ਕੁਮਾਰ, ਵਾਰਡ ਨੰਬਰ-23 ਤੋਂ ਰਜਨੀਸ਼ ਕੁਮਾਰ, ਵਾਰਡ ਨੰਬਰ-24 ਤੋਂ ਕਮਲੇਸ਼ ਕੁਮਾਰੀ, ਵਾਰਡ ਨੰਬਰ-25 ਤੋਂ ਨਕੁਲ ਮਹਾਜਨ, ਵਾਰਡ ਨੰਬਰ-26 ਨੀਸ਼ਾ, ਵਾਰਡ ਨੰਬਰ-28 ਤੋਂ ਅੰਜੂ ਬਾਲਾ ਅਤੇ ਵਾਰਡ ਨੰਬਰ-29 ਤੋਂ ਜਸਬੀਰ ਕੌਰ ਜੇਤੂ ਰਹੇ | ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵਲੋਂ ਵਾਰਡ ਨੰਬਰ-6 ਤੋਂ ਹਰਜਿੰਦਰ ਕੌਰ, ਵਾਰਡ ਨੰਬਰ-9 ਯੁਗੇਸ਼ ਸ਼ਰਮਾ, ਵਾਰਡ ਨੰਬਰ-10 ਤੋਂ ਸ਼ੁਧਾ, ਵਾਰਡ ਨੰਬਰ-13 ਤੋਂ ਸਾਹਿਲ, ਵਾਰਡ ਨੰਬਰ-20 ਤੋਂ ਜੋਤੀ, ਵਾਰਡ ਨੰਬਰ-22 ਤੋਂ ਆਸ਼ਾ ਰਾਣੀ, ਵਾਰਡ ਨੰਬਰ-27 ਤੋਂ ਮਨਦੀਪ ਜਦਕਿ ਵਾਰਡ ਨੰਬਰ-4 ਤੋਂ ਆਸ਼ਾ ਰਾਣੀ ਆਜ਼ਾਦ ਉਮੀਦਵਾਰ ਵਜੋਂ ਜੇਤੂ ਰਹੇ | ਜ਼ਿਕਰਯੋਗ ਹੈ ਕਿ ਪਿਛਲੀਆਂ ਨਗਰ ਕੌਂਸਲ ਚੋਣਾਂ ਦੌਰਾਨ ਵੀ ਕਾਂਗਰਸ ਪਾਰਟੀ ਦਾ 29 'ਚੋਂ 29 ਵਾਰਡਾਂ 'ਚ ਜਿੱਤ ਪ੍ਰਾਪਤ ਕਰਕੇ ਨਗਰ ਕੌਂਸਲ 'ਤੇ ਕਬਜ਼ਾ ਰਿਹਾ ਸੀ ਅਤੇ ਇਸ ਵਾਰ ਵੀ ਕਾਂਗਰਸ ਵਲੋਂ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਵੱਡੀ ਜਿੱਤ ਪ੍ਰਾਪਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਸਨ ਜੋ ਅੱਜ ਆਏ ਨਤੀਜਿਆਂ 'ਚ ਸਾਬਤ ਹੋਏ |
ਦੀਨਾਨਗਰ 'ਚ ਕਾਂਗਰਸ ਨੂੰ 7, ਆਮ ਆਦਮੀ ਪਾਰਟੀ ਨੂੰ 6 ਅਤੇ ਇਕ ਸੀਟ ਦਾ ਨਤੀਜਾ ਨਹੀਂ ਐਲਾਨਿਆ
ਦੀਨਾਨਗਰ, (ਸੋਢੀ/ਘੁੰਮਣ/ਸ਼ਰਮਾ)-ਦੀਨਾਨਗਰ ਸ਼ਹਿਰੀ ਖੇਤਰ ਵਿਚ ਨਗਰ ਕੌਂਸਲ ਦੀਆਂ ਚੋਣਾਂ ਅੱਜ ਅਮਨ ਅਮਾਨ ਨਾਲ ਸਮਾਪਤ ਹੋਈਆਂ | ਦੀਨਾਨਗਰ ਖੇਤਰ ਵਿਚ ਕੁੱਲ 15 ਵਾਰਡਾਂ ਹਨ | ਜਿਨ੍ਹਾਂ ਵਿਚ ਕੁੱਲ 19242 ਵੋਟਰ ਹਨ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਕੁੱਲ 62 ਉਮੀਦਵਾਰ ਚੋਣ ਮੈਦਾਨ ਵਿਚ ਸਨ | ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ 7 ਸੀਟਾਂ ਆਮ ਆਦਮੀ ਪਾਰਟੀ ਨੂੰ 6 ਸੀਟਾਂ ਅਤੇ 6 ਨੰਬਰ ਵਾਰਡ ਦਾ ਨਤੀਜਾ ਖ਼ਬਰ ਲਿਖੇ ਜਾਣ ਤੱਕ ਕਿਸੇ ਕਾਰਨ ਐਲਾਨ ਨਹੀਂ ਕੀਤਾ ਜਾ ਸਕਿਆ ਸੀ | ਨਗਰ ਕੌਂਸਲ ਦੇ ਐਲਾਨੇ ਗਏ ਨਤੀਜਿਆਂ ਵਿਚ ਵਾਰਡ ਨੰਬਰ ਇਕ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਦੀਪ ਕੁਮਾਰ ਨੇ ਜਿੱਤ ਹਾਸਲ ਕੀਤੀ | ਵਾਰਡ ਨੰਬਰ-2 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਆਸ਼ਾ ਰਾਣੀ, ਵਾਰਡ ਨੰਬਰ-3 ਵਿਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਰਿੰਦਰ ਕੁਮਾਰ, ਵਾਰਡ ਨੰਬਰ-4 ਵਿਚੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰਵੀਨ ਕੁਮਾਰੀ, ਵਾਰਡ ਨੰਬਰ-5 ਵਿਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਨੇ, ਵਾਰਡ ਨੰਬਰ-6 ਦਾ ਨਤੀਜਾ ਖ਼ਬਰ ਲਿਖੇ ਜਾਣ ਤੱਕ ਐਲਾਨ ਨਹੀਂ ਸੀ ਹੋਇਆ, ਵਾਰਡ ਨੰਬਰ-7 ਵਿਚੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਭਾਰਤੀ, ਵਾਰਡ ਨੰਬਰ-8 ਵਿਚੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਰੋਜ ਬਾਲਾ, ਵਾਰਡ ਨੰਬਰ-9 ਵਿਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਿੰਦਰਪਾਲ ਸਿੰਘ, ਵਾਰਡ ਨੰਬਰ-10 ਵਿਚੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪੂਜਾ, ਵਾਰਡ ਨੰਬਰ-11 ਵਿਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ: ਦੀਪਕ ਨਿਸ਼ਚਲ, ਵਾਰਡ ਨੰਬਰ-12 ਵਿਚੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸੁਨੀਤਾ ਦੇਵੀ ਵਾਰਡ ਨੰਬਰ-13 ਵਿਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਮਨੋਜ ਗੁਪਤਾ, ਵਾਰਡ ਨੰਬਰ-14 ਵਿਚੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਰਜਨੀ ਬਾਲਾ ਅਤੇ ਵਾਰਡ ਨੰਬਰ-15 ਵਿਚੋਂ ਭਾਜਪਾ ਦੇ ਉਮੀਦਵਾਰ ਅਸ਼ਵਨੀ ਕੁਮਾਰ ਨੇ ਜਿੱਤ ਹਾਸਲ ਕੀਤੀ ਹੈ |
ਕਾਂਗਰਸ ਅਤੇ ਪਹਾੜਾ ਪਰਿਵਾਰ 'ਤੇ ਇਕ ਵਾਰ ਫਿਰ ਸ਼ਹਿਰ ਵਾਸੀਆਂ ਵਲੋਂ ਪ੍ਰਗਟਾਏ ਭਰੋਸੇ ਲਈ ਵੋਟਰਾਂ ਦਾ ਕੋਟਿਨ ਕੋਟਿ ਧੰਨਵਾਦ-ਪਾਹੜਾ
ਨਗਰ ਕੌਂਸਲ ਗੁਰਦਾਸਪੁਰ ਦੇ ਆਏ ਨਤੀਜਿਆਂ 'ਚ ਕਾਂਗਰਸ ਵਲੋਂ ਵੱਡੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਉਨ੍ਹਾਂ ਦੇ ਭਰਾ ਸਾਬਕਾ ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ ਵਲੋਂ ਸਮਰਥਕਾਂ ਸਮੇਤ ਸ਼ਹਿਰ ਅੰਦਰ ਰੋਡ ਸ਼ੋਅ ਕਰਕੇ ਲੋਕਾਂ ਦੀ ਵਧਾਈ ਕਬੂਲੀ ਗਈ ਅਤੇ ਲੋਕਾਂ ਵਲੋਂ ਕਾਂਗਰਸ ਦੇ ਹੱਕ 'ਚ ਦਿੱਤੇ ਵੱਡੇ ਫਤਵੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਮੌਕੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਬਲਜੀਤ ਸਿੰਘ ਪਾਹੜਾ ਵਲੋਂ ਪਿਛਲੇ 5 ਸਾਲ ਪ੍ਰਧਾਨ ਹੁੰਦਿਆਂ ਸ਼ਹਿਰ ਅੰਦਰ ਕਰਵਾਏ ਅਥਾਹ ਵਿਕਾਸ ਕਰਕੇ ਅੱਜ ਲੋਕਾਂ ਵਲੋਂ ਮੁੜ ਕਾਂਗਰਸ ਪਾਰਟੀ ਨੰੂ ਵੱਡਾ ਬਹੁਮਤ ਨਾਲ ਮੌਕਾ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਭਾਵੇਂ ਵਿਰੋਧੀਆਂ ਵਲੋਂ ਉਨ੍ਹਾਂ ਨੰੂ ਹਰਾਉਣ ਲਈ ਹਰ ਹੀਲਾ ਵਰਤਿਆ ਗਿਆ ਪਰ ਸ਼ਹਿਰ ਵਾਸੀਆਂ ਵਲੋਂ ਜਿਵੇਂ ਪਹਿਲਾਂ ਉਨ੍ਹਾਂ ਦੇ ਪਰਿਵਾਰ ਨੰੂ ਪਿਆਰ ਦਿੱਤਾ ਗਿਆ, ਇਸ ਵਾਰ ਵੀ ਵਿਰੋਧੀਆਂ ਵਲੋਂ ਹਰ ਹੀਲਾ ਵਰਤਣ ਦੇ ਬਾਵਜੂਦ ਸ਼ਹਿਰ ਵਾਸੀ ਉਨ੍ਹਾਂ ਦੇ ਨਾਲ ਚਟਾਨ ਵਾਂਗ ਖੜੇ੍ਹ ਰਹੇ | ਜਿਸ ਲਈ ਉਹ ਸ਼ਹਿਰ ਵਾਸੀਆਂ ਦੇ ਹਮੇਸ਼ਾ ਰਿਣੀ ਰਹਿਣਗੇ |
ਨਗਰ ਕੌਂਸਲ ਕਾਦੀਆਂ 'ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਕਾਬਜ਼
ਕਾਦੀਆਂ, (ਕੁਲਵਿੰਦਰ ਸਿੰਘ, ਹਰਦੀਪ ਸਿੰਘ ਸੰਧੂ)-ਨਗਰ ਕੌਂਸਲ ਕਾਦੀਆਂ ਦੇ 14 ਵਾਰਡਾਂ ਲਈ ਪਈਆਂ ਅੱਜ ਵੋਟਾਂ ਦੇ ਨਤੀਜੇ ਸ਼ਾਮ ਨੂੰ ਐਲਾਨ ਦਿੱਤੇ ਗਏ | ਇਸ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 6 ਵਾਰਡਾਂ 'ਚ ਜਿੱਤ ਪ੍ਰਾਪਤ ਕੀਤੀ | ਕਾਂਗਰਸ ਪਾਰਟੀ ਨੇ 4 ਵਾਰਡਾਂ, ਆਮ ਆਦਮੀ ਪਾਰਟੀ ਨੂੰ 2 ਵਾਰਡਾਂ, ਇਕ ਆਜ਼ਾਦ ਅਤੇ ਭਾਜਪਾ ਨੂੰ ਇਕ ਵਾਰਡ ਤੋਂ ਜਿੱਤ ਪ੍ਰਾਪਤ ਹੋਈ | ਜ਼ਿਕਰਯੋਗ ਹੈ ਕਿ ਇਕ ਆਜ਼ਾਦ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਰਿਹਾ ਸੀ | ਦੇਰ ਸ਼ਾਮ ਆਏ ਨਤੀਜਿਆਂ 'ਚ ਵਾਰਡ ਨੰਬਰ 1 ਤੋਂ ਸੇਵਾ ਮੁਕਤ ਮੁੱਖ ਅਧਿਆਪਕ ਗੁਰਬਚਨ ਸਿੰਘ (ਕਾਂਗਰਸ), ਵਾਰਡ ਨੰਬਰ 2 ਤੋਂ ਸ੍ਰੀਮਤੀ ਦੇਬੋ (ਕਾਂਗਰਸ), ਵਾਰਡ ਨੰਬਰ 3 ਤੋਂ ਸੁਖਪ੍ਰੀਤ ਸਿੰਘ ਸੈਬੀ ਭਾਟੀਆ (ਸ਼ੋ੍ਰੋਮਣੀ ਅਕਾਲੀ ਦਲ ਬਾਦਲ), ਵਾਰਡ ਨੰਬਰ 4 ਤੋਂ ਹਰਪਾਲ ਕੌਰ ਭਾਟੀਆ (ਸ਼ੋ੍ਰਮਣੀ ਅਕਾਲੀ ਦਲ ਬਾਦਲ), ਵਾਰਡ ਨੰਬਰ 5 ਤੋਂ ਗੁਰਦਿਲਬਾਗ ਸਿੰਘ ਨੀਟਾ ਮਾਹਲ (ਸ਼ੋ੍ਰਮਣੀ ਅਕਾਲੀ ਦਲ ਬਾਦਲ), ਵਾਰਡ ਨੰਬਰ 6 ਤੋਂ ਅਤੀਆ ਤੁਲ ਵਹੀਦ ਤਾਹਿਰਾ ਆਜ਼ਾਦ (ਬਿਨਾਂ ਮੁਕਾਬਲਾ) ਪਹਿਲਾਂ ਜੇਤੂ, ਵਾਰਡ ਨੰਬਰ 7 ਤੋਂ ਨਰਿੰਦਰ ਕੁਮਾਰ ਭਾਟੀਆ (ਕਾਂਗਰਸ), ਵਾਰਡ ਨੰਬਰ 8 ਤੋਂ ਹਰਪ੍ਰੀਤ ਕੌਰ (ਸ਼ੋ੍ਰਮਣੀ ਅਕਾਲੀ ਦਲ ਬਾਦਲ), ਵਾਰਡ ਨੰਬਰ 9 ਤੋਂ ਜੋਗਿੰਦਰ ਕੁਮਾਰ ਨੰਦੂ (ਆਜ਼ਾਦ ), ਵਾਰਡ ਨੰਬਰ 10 ਤੋਂ ਪੂਜਾ (ਆਮ ਆਦਮੀ ਪਾਰਟੀ), ਵਾਰਡ ਨੰਬਰ 11 ਤੋਂ ਰਾਜ਼ੇਸ ਕੁਮਾਰ ਰਿੰਕੂ (ਕਾਂਗਰਸ), ਵਾਰਡ ਨੰਬਰ 12 ਤੋਂ ਪਲਵਿੰਦਰ ਕੌਰ (ਸ਼ੋ੍ਰਮਣੀ ਅਕਾਲੀ ਦਲ ਬਾਦਲ), ਵਾਰਡ ਨੰਬਰ 13 ਤੋਂ ਰਾਜਕੁਮਾਰ ਜੀਟਰ (ਭਾਜਪਾ), ਵਾਰਡ ਨੰਬਰ 14 ਤੋਂ ਪੂਜਾ ਰਾਣੀ ਆਮ ਆਦਮੀ ਪਾਰਟੀ, ਵਾਰਡ ਨੰਬਰ 15 ਤੋਂ ਸੁਰਿੰਦਰ ਪਾਲ (ਸ਼੍ਰੋਮਣੀ ਅਕਾਲੀ ਦਲ ਬਾਦਲ) ਜੇਤੂ ਰਹੇ ਹਨ | ਸਾਰੇ ਜੇਤੂ ਉਮੀਦਵਾਰਾਂ ਵਲੋਂ ਆਪਣੇ ਆਪਣੇ ਸਮਰਥਕਾਂ ਨਾਲ ਜੇਤੂ ਜਲੂਸ ਕੱਢੇ ਜਾ ਰਹੇ ਹਨ | ਉਧਰ ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਵਾਸੀ ਮਾਹਲ ਪਰਿਵਾਰ ਨਾਲ ਪਿਆਰ ਕਰਦੇ ਹਨ ਅਤੇ ਹਮੇਸ਼ਾ ਮਾਹਲ ਪਰਿਵਾਰ ਵੀ ਲੋਕਾਂ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੁੰਦਾ ਹੈ |
ਆਮ ਆਦਮੀ ਪਾਰਟੀ ਵਲੋਂ ਸ਼ਹਿਰ ਅੰਦਰ ਵਿਕਾਸ ਦਾ ਦਾਅਵਾ ਕੀਤਾ ਜਾ ਰਿਹਾ ਸੀ | ਪਿਛਲੇ ਚਾਰ ਸਾਲਾਂ ਵਿਚ ਸ਼ਹਿਰ ਦੇ ਕਈ ਵਾਰਡਾਂ ਦਾ ਹਾਲ ਬਹੁਤ ਮਾੜਾ ਹੈ | ਸ਼ੋ੍ਰਮਣੀ ਅਕਾਲੀ ਦਲ ਬਾਦਲ, ਭਾਜਪਾ ਅਤੇ ਆਜ਼ਾਦ ਉਮੀਦਵਾਰ ਮਿਲ ਕੇ ਨਗਰ ਕੌਂਸਲ ਬਣਾਉਣਗੇ ਤੇ ਸ਼ਹਿਰ ਦੇ ਵਿਕਾਸ ਦੇ ਵਧੀਆ ਫੈਸਲੇ ਲਏ ਜਾਣਗੇ |
ਨਗਰ ਕੌਂਸਲ ਗੁਰਦਾਸਪੁਰ, ਕਾਦੀਆਂ ਤੇ ਦੀਨਾਨਗਰ ਦੀਆਂ ਚੋਣਾਂ ਸ਼ਾਂਤੀਪੂਰਨ ਹੋਈਆਂ
ਅਜੀਤ ਡੈਸਕ
14-06-2026