ਵੈਨਕੂਵਰ, 13 ਜੂਨ (ਮਲਕੀਤ ਸਿੰਘ)-ਫ਼ੀਫ਼ਾ ਵਿਸ਼ਵ ਕੱਪ 2026 ਵਿੱਚ ਮੇਜ਼ਬਾਨ ਅਮਰੀਕਾ ਨੇ ਪੈਰਾਗੁਏ ਨੂੰ 4-1 ਨਾਲ ਹਰਾ ਕੇ 96 ਸਾਲ ਪੁਰਾਣਾ ਇਤਿਹਾਸ ਦੁਹਰਾਇਆ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਦੇ ਪਹਿਲੇ ਟੂਰਨਾਮੈਂਟ ਦੌਰਾਨ 1930 ਵਿਚ ਵੀ ਅਮਰੀਕਾ ਨੇ ਪੈਰਾਗੁਏ ਨੂੰ 3-0 ਨਾਲ ਹਰਾਇਆ ਸੀ। ਉਸ ਮੁਕਾਬਲੇ ਦੌਰਾਨ ਅਮਰੀਕਾ ਦੇ ਬਰਟ ਪੈਟਨੌਡ ਨੇ ਵਿਸ਼ਵ ਕੱਪ ਇਤਿਹਾਸ ਦੀ ਪਹਿਲੀ ਹੈਟ੍ਰਿਕ ਦਰਜ ਕੀਤੀ ਸੀ। ਹੁਣ 96 ਸਾਲ ਬਾਅਦ ਇੱਕ ਵਾਰ ਫਿਰ ਅਮਰੀਕਾ ਨੇ ਵਿਸ਼ਵ ਕੱਪ ਵਿੱਚ ਪੈਰਾਗੁਏ ਨੂੰ ਹਰਾਉਣ ਦਾ ਇਤਿਹਾਸ ਦੁਹਰਾਇਆ ਹੈ।
ਅਮਰੀਕਾ ਨੇ 96 ਸਾਲ ਪੁਰਾਣਾ ਇਤਿਹਾਸ ਦੁਹਰਾਇਆ
ਅਜੀਤ ਡੈਸਕ
14-06-2026