ਹਰਚੋਵਾਲ, 13 ਜੂਨ (ਰਣਜੋਧ ਸਿੰਘ ਭਾਮ/ਢਿਲੋਂ)-ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਸੰਕਲਪ ਵਲੋਂ ਚਲਾਈ ਜਾ ਰਹੀ ਬਾਬਾ ਫਤਿਹ ਸਿੰਘ ਹਾਕੀ ਅਕੈਡਮੀ (ਰਾਉਂਡ ਗਲਾਸ ਸੈਂਟਰ) ਹਰਚੋਵਾਲ ਵਲੋਂ ਸਮਰ ਕੈਂਪ ਲਗਾਇਆ ਗਿਆ | ਇਸ ਸਬੰਧੀ ਸੰਕਲਪ ਸੰਸਥਾ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਸਾਬੀ ਅਤੇ ਬਾਬਾ ਫਤਿਹ ਸਿੰਘ ਹਾਕੀ ਅਕੈਡਮੀ ਦੇ ਮੁੱਖ ਪ੍ਰਬੰਧਕ ਸੇਵਾ ਮੁਕਤ ਇੰਸਪੈਕਟਰ ਰਣਜੋਧ ਸਿੰਘ ਪੱਡਾ ਨੇ ਦੱਸਿਆ ਕਿ ਇਹ ਹਾਕੀ ਦਾ ਸਮਰ ਕੈਂਪ 20 ਜੂਨ ਤੱਕ ਚਲੇਗਾ ਅਤੇ ਇਸ ਹਾਕੀ ਦੇ ਸਮਰ ਕੈਂਪ ਦੌਰਾਨ ਬੱਚਿਆਂ ਨੂੰ ਸਵੇਰ ਅਤੇ ਸ਼ਾਮ ਦੇ ਸੈਸ਼ਨ ਦੌਰਾਨ ਹਾਕੀ ਦੀ ਸਿਖਲਾਈ ਦਿੱਤੀ ਜਾ ਰਹੀ ਹੈ | ਇਸ ਮੌਕੇ ਹਾਕੀ ਸਮਰ ਕੈਂਪ ਵਿੱਚ ਭਾਗ ਲੈ ਰਹੇ ਬੱਚਿਆਂ ਨੂੰ ਰਾਉਂਡ ਗਲਾਸ ਹਾਕੀ ਅਕੈਡਮੀ ਚੰਡੀਗੜ੍ਹ ਵਲੋਂ ਰਿਫਰੈਸਮੈਂਟ ਵੀ ਦਿੱਤੀ ਜਾ ਰਹੀ ਹੈ | ਇਸ ਮੌਕੇ ਪ੍ਰਬੰਧਕਾਂ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਸ ਹਾਕੀ ਦੇ ਸਮਰ ਕੈਂਪ ਵਿਚ ਭਾਗ ਲੈਣ ਲਈ ਭੇਜਣ ਤਾਂ ਜੋ ਬੱਚੇ ਭੈੜੀਆਂ ਅਲਾਮਤਾਂ ਤੋਂ ਬਚ ਸਕਣ ਅਤੇ ਖੇਡਾਂ ਵੱਲ ਪ੍ਰੇਰਿਤ ਹੋ ਸਕਣ | ਇਸ ਮੌਕੇ ਬਲਜੀਤ ਸਿੰਘ ਬਾਜ ਸਹਾਇਕ ਪ੍ਰਬੰਧਕ, ਪਿ੍ੰਸੀਪਲ ਕੈਪਟਨ ਸਿੰਘ, ਸੇਵਾ ਮੁਕਤ ਇੰਸਪੈਕਟਰ ਜੋਗਿੰਦਰ ਸਿੰਘ, ਸਰਪੰਚ ਹਰਭੇਜ ਸਿੰਘ ਰਿਆੜ, ਬਿਕਰਮਜੀਤ ਸਿੰਘ ਪਹਿਲਵਾਨ, ਏਐਸਆਈ ਰਵਿੰਦਰ ਸਿੰਘ, ਅੰਮਿ੍ਤਪਾਲ ਸਿੰਘ ਲਾਡੀ, ਹਰਪ੍ਰੀਤ ਸਿੰਘ ਹਾਕੀ ਕੋਚ, ਰਵਿੰਦਰ ਸਿੰਘ ਰਾਣਾ ਆਦਿ ਹਾਜ਼ਰ ਸਨ |