19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸਰਬਜੀਤ ਸਿੰਘ ਖ਼ਾਲਸਾ ਘਣੀਏ-ਕੇ-ਬਾਂਗਰ 'ਆਪ' ਛੱਡ ਆਜ਼ਾਦ ਪੰਜਾਬ ਪਾਰਟੀ 'ਚ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 14-06-2026
ਫ਼ਤਹਿਗੜ੍ਹ ਚੂੜੀਆਂ, 13 ਜੂਨ (ਅਵਤਾਰ ਸਿੰਘ ਰੰਧਾਵਾ)-ਹਲਕੇ 'ਚ ਜਾਣੇ-ਪਹਿਚਾਣੇ ਆਗੂ ਸਰਬਜੀਤ ਸਿੰਘ ਘਣੀਏ-ਕੇ-ਬਾਂਗਰ ਜੋ ਪਿਛਲੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਵਿਚ ਮਿਹਨਤ ਕਰਦੇ ਚਲੇ ਆ ਰਹੇ ਸਨ, ਉਹ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ 'ਆਜ਼ਾਦ ਪੰਜਾਬ ਪਾਰਟੀ' ਦੇ ਪ੍ਰਧਾਨ ਅਮਰਜੀਤ ਸਿੰਘ ਉਦੋਵਾਲੀ ਨੂੰ ਆਪਣਾ ਰਾਜਨੀਤਿਕ ਆਗੂ ਕਬੂਲਦੇ ਹੋਏ ਆਜ਼ਾਦ ਪੰਜਾਬ ਪਾਰਟੀ ਵਿਚ ਸ਼ਾਮਿਲ ਹੋ ਗਏ | ਇਹ ਵੀ ਦੱਸ ਦਈਏ ਕਿ ਪਹਿਲਾਂ ਉਹ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਦੇ ਧੜੇ ਨਾਲ ਸੰਬੰਧਿਤ ਸਨ, ਜਦ ਕਿ ਪਿਛਲੇ ਕੁਝ ਸਮੇਂ ਤੋਂ ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਦੇ ਨੇੜਲੇ ਸਾਥੀਆਂ ਵਜੋਂ ਜਾਣੇ ਜਾਂਦੇ ਸਨ ਅਤੇ ਜੋਬਨ ਰੰਧਾਵਾ ਦੇ ਮੋਢੇ ਨਾਲ ਮੋਢਾ ਜੋੜ ਕੇ ਚਲਦੇ ਆ ਰਹੇ ਸਨ ਤੇ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਵਿਚ ਮਿਹਨਤ ਨਾਲ ਵਧ ਚੜ ਕੇ ਹਿੱਸਾ ਲੈਂਦੇ ਸਨ | ਇਸ ਮੌਕੇ ਉਨ੍ਹਾਂ ਨੇ ਆਜ਼ਾਦ ਪੰਜਾਬ ਪਾਰਟੀ ਵਿਚ ਸ਼ਾਮਿਲ ਹੋਣ ਉਪਰੰਤ ਕਿਹਾ ਕਿ ਉਨ੍ਹਾਂ ਨੇ ਆਪਣੀ ਹੈਸੀਅਤ ਮੁਤਾਬਿਕ 'ਆਪ' ਅੰਦਰ ਰਹਿ ਕੇ ਲੰਮਾ ਸਮਾਂ ਮਿਹਨਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ, ਪਰ ਉਨ੍ਹਾਂ ਦੀ ਮਿਹਨਤ ਦਾ ਕਿਸੇ ਵੀ ਧੜੇ ਵਿਚ ਮੁੱਲ ਨਾ ਪੈਣ ਕਰ ਕੇ ਉਨ੍ਹਾਂ ਨੇ ਆਜ਼ਾਦ ਪੰਜਾਬ ਪਾਰਟੀ ਵਿਚ ਸ਼ਾਮਿਲ ਹੋਣ ਦਾ ਫ਼ੈਸਲਾ ਲਿਆ ਹੈ | ਉਨ੍ਹਾਂ ਕਿਹਾ ਕਿ 'ਆਪ' ਵਿਚ ਉਨ੍ਹਾਂ ਨੂੰ ਆਪਸੀ ਧੜੇਬਾਜ਼ੀਆਂ ਤੋਂ ਸਿਵਾਏ ਹੋਰ ਕੁਝ ਨਜ਼ਰ ਨਹੀਂ ਆਇਆ | ਉਨ੍ਹਾਂ ਕਿਹਾ ਕਿ 'ਆਜ਼ਾਦ ਪੰਜਾਬ ਪਾਰਟੀ' ਲਈ ਉਹ ਦਿਨ-ਰਾਤ ਮਿਹਨਤ ਕਰਨਗੇ ਅਤੇ ਪਾਰਟੀ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਮੀਟਿੰਗਾਂ ਦਾ ਸਿਲਸਿਲਾ ਵੀ ਚਾਲੂ ਕਰਨਗੇ, ਜਦ ਕਿ 2027 ਦੀਆਂ ਚੋਣਾਂ ਲਈ ਆਪਣੇ ਸਾਥੀਆਂ ਸਮੇਤ ਹੋਰ ਵਰਕਰਾਂ ਨੂੰ ਵੀ ਲਾਮਬੰਦ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਨੇ ਮੁੱਖ ਮੰਤਰੀ ਦੇ ਨਾਂਅ ਡੀ.ਸੀ ਨੰੂ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਬਾਬਾ ਫਤਹਿ ਸਿੰਘ ਹਾਕੀ ਅਕੈਡਮੀ (ਰਾਊਾਡ ਗਲਾਸ ਸੈਂਟਰ) ਹਰਚੋਵਾਲ ਵਲੋਂ ਸਮਰ ਕੈਂਪ ਲਗਾਇਆ
Ad Position 24