20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਐਨ.ਸੀ.ਸੀ. ਕੈਂਪ 'ਚ ਸ੍ਰੀ ਸਾਈਾ ਗਰੁੱਪ ਆਫ ਇੰਸਟੀਚਿਊਟਸ ਦੇ ਕੈਡਟਾਂ ਨੇ ਦਿਖਾਈ ਸ਼ਾਨਦਾਰ ਪ੍ਰਤਿਭਾ

Ad Position 21
No active advertisement
ਅਜੀਤ ਡੈਸਕ 14-06-2026
ਪਠਾਨਕੋਟ, 13 ਜੂਨ (ਸੰਧੂ)-ਸ੍ਰੀ ਸਾਈਾ ਗਰੁੱਪ ਆਫ ਇੰਸਟੀਚਿਊਟਸ ਬਧਾਣੀ ਦੇ 14 ਐਨ.ਸੀ.ਸੀ. ਕੈਡਟਾਂ ਨੇ 7 ਪੰਜਾਬ ਬਟਾਲੀਅਨ ਐਨ.ਸੀ.ਸੀ. ਗੁਰਦਾਸਪੁਰ ਵਲੋਂ ਆਯੋਜਿਤ 10 ਰੋਜ਼ਾ ਸਲਾਨਾ ਟ੍ਰੇਨਿੰਗ ਕੈਂਪ ਵਿਚ ਸਫਲਤਾ ਪੂਰਵਕ ਭਾਗ ਲੈ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ | ਇਸ ਕੈਂਪ ਵਿਚ 7 ਸੀਨੀਅਰ ਡਵੀਜ਼ਨ (ਐਸ.ਡੀ.) ਅਤੇ 7 ਸੀਨੀਅਰ ਵਿੰਗ (ਐਸ.ਡਬਲਯੂ.) ਕੈਡਟਾਂ ਨੇ ਭਾਗ ਲਿਆ ਅਤੇ ਵੱਖ-ਵੱਖ ਸੈਨਿਕ ਗਤੀਵਿਧੀਆਂ ਵਿਚ ਆਪਣੀ ਯੋਗਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕੈਂਪ ਦੌਰਾਨ ਕੈਡਟਾਂ ਨੂੰ ਅਨੁਸ਼ਾਸਨ, ਡਿ੍ੱਲ, ਮੈਪ ਰੀਡਿੰਗ, ਫਾਇਰਿੰਗ, ਫ਼ੀਲਡ ਇੰਜੀਨੀਅਰਿੰਗ ਅਤੇ ਜੰਗੀ ਹਾਲਾਤਾਂ ਵਿਚ ਅਪਣਾਏ ਜਾਣ ਵਾਲੇ ਤਰੀਕਿਆਂ ਸਬੰਧੀ ਵਿਸ਼ੇਸ਼ ਸਿਖਲਾਈ ਦਿੱਤੀ ਗਈ | ਸਾਰੇ ਕੈਡਟਾਂ ਨੇ ਪੂਰੇ ਉਤਸ਼ਾਹ, ਸਮਰਪਣ ਅਤੇ ਲਗਨ ਨਾਲ ਹਰ ਗਤੀਵਿਧੀ ਵਿਚ ਭਾਗ ਲਿਆ ਅਤੇ ਆਪਣੇ ਪ੍ਰਦਰਸ਼ਨ ਨਾਲ ਟ੍ਰੇਨਰਾਂ ਤੋਂ ਸ਼ਲਾਘਾ ਹਾਸਲ ਕੀਤੀ | ਸੰਸਥਾ ਲਈ ਇਹ ਮਾਣ ਵਾਲੀ ਗੱਲ ਹੈ ਕਿ ਐਨ.ਸੀ.ਸੀ. ਦੇ ਦੂਜੇ ਅਤੇ ਤੀਜੇ ਸਾਲ ਦੇ ਇਹ ਸਾਰੇ ਕੈਡੇਟ ਆਪਣੇ ਪਹਿਲੇ ਕੈਂਪ ਵਿਚ ਸ਼ਾਮਿਲ ਹੋਏ ਅਤੇ ਭਵਿੱਖ ਵਿਚ ਹੋਣ ਵਾਲੇ ਵੱਖ-ਵੱਖ ਮੁਕਾਬਲਾਤੀ ਅਤੇ ਰਾਸ਼ਟਰੀ ਪੱਧਰ ਦੇ ਕੈਂਪਾਂ ਲਈ ਤਿਆਰੀ ਦਾ ਮਜ਼ਬੂਤ ਅਧਾਰ ਤਿਆਰ ਕੀਤਾ | ਇਸ ਸਿਖਲਾਈ ਨਾਲ ਕੈਡਟਾਂ ਦੀ ਲੀਡਰਸ਼ਿਪ ਸਮਰੱਥਾ, ਆਤਮ-ਵਿਸ਼ਵਾਸ ਅਤੇ ਦੇਸ਼ ਸੇਵਾ ਦੀ ਭਾਵਨਾ ਹੋਰ ਮਜ਼ਬੂਤ ਹੋਈ ਹੈ | ਇਸ ਤੋਂ ਇਲਾਵਾ ਸੰਸਥਾ ਦੇ ਦੋ ਕੈਡਟਾਂ, ਜਿਨ੍ਹਾਂ ਵਿਚ ਇਕ ਐਸ.ਡੀ. ਅਤੇ ਇਕ ਐਸ.ਡਬਲਯੂ. ਕੈਡਟ ਸ਼ਾਮਿਲ ਹਨ, ਨੇ ਪ੍ਰੀ-ਐਸ.ਐਸ.ਬੀ. ਪ੍ਰੋਗਰਾਮ ਤਹਿਤ ਕਰਵਾਏ ਗਏ ਮੁਫ਼ਤ ਐਸ.ਐਸ.ਬੀ. ਰਿਟਨ ਟੈਸਟ ਨੂੰ ਸਫਲਤਾ ਪੂਰਵਕ ਪਾਸ ਕੀਤਾ ਹੈ | ਉਨ੍ਹਾਂ ਦੀ ਚੋਣ ਹੁਣ ਮੁਫ਼ਤ ਐਸ.ਐਸ.ਬੀ. ਕੋਚਿੰਗ ਕਲਾਸਾਂ ਲਈ ਕੀਤੀ ਗਈ ਹੈ | ਜਿਸ ਨਾਲ ਉਨ੍ਹਾਂ ਨੂੰ ਭਾਰਤੀ ਫ਼ੌਜ ਵਿਚ ਅਫ਼ਸਰ ਬਣਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਵਿਚ ਵੱਡੀ ਮਦਦ ਮਿਲੇਗੀ | ਸੰਸਥਾ ਦੇ ਪ੍ਰਬੰਧਕਾਂ ਚੇਅਰਮੈਨ ਇੰਜੀਨੀਅਰ ਐਸ.ਕੇ. ਪੁੰਜ, ਐਮ.ਡੀ. ਤਿ੍ਪਤਾ ਪੁੰਜ, ਸੀ.ਐਮ.ਡੀ. ਤੁਸ਼ਾਰ ਪੁੰਜ ਅਤੇ ਉਪ ਪ੍ਰਧਾਨ ਰਿਆ ਪੁੰਜ ਅਤੇ ਐਨ.ਸੀ.ਸੀ. ਅਧਿਕਾਰੀਆਂ ਨੇ ਕੈਡਟਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਸਾਈਾ ਗਰੁੱਪ ਆਫ ਇੰਸਟੀਚਿਊਟਸ ਦੇ ਵਿਦਿਆਰਥੀ ਭਵਿੱਖ ਵਿਚ ਵੀ ਵੱਖ-ਵੱਖ ਕੈਂਪਾਂ, ਮੁਕਾਬਲਿਆਂ ਅਤੇ ਰਾਸ਼ਟਰੀ ਗਤੀਵਿਧੀਆਂ ਵਿਚ ਭਾਗ ਲੈ ਕੇ ਸੰਸਥਾ
Ad Position 22
No active advertisement
ਪਿਛਲੀ ਖ਼ਬਰ ਅਮਰਨਾਥ ਯਾਤਰਾ ਦੀ ਸੁਰੱਖਿਆ ਨੂੰ ਲੈ ਕੇ ਚੱਕੀ ਪੁਲ 'ਤੇ ਪੁਲਿਸ ਦਾ ਵਿਸ਼ੇਸ਼ ਨਾਕਾ ਅਗਲੀ ਖ਼ਬਰ ਗਾੜ੍ਹੀ ਅਹਾਤਾ ਚੌਕ ਸਥਿਤ ਸ਼ਹੀਦ ਸਮਾਰਕ ਸਥਲ ਦੀ ਬਦਲੇਗੀ ਨੁਹਾਰ
Ad Position 24