20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਮਹਾਜਨ ਯੁਵਾ ਵਿੰਗ ਵਲੋਂ ਨਵ-ਨਿਰਵਾਚਿਤ ਕੌਂਸਲਰ ਨੇਹਾ ਅੰਡੋਤਰਾ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 14-06-2026
ਪਠਾਨਕੋਟ, 13 ਜੂਨ (ਸੰਧੂ)-ਵਾਰਡ ਨੰਬਰ-40 ਤੋਂ ਨਗਰ ਨਿਗਮ ਚੋਣ ਵਿਚ ਸ਼ਾਨਦਾਰ ਜਿੱਤ ਦਰਜ ਕਰਨ ਵਾਲੀ ਨੇਹਾ ਅੰਡੋਤਰਾ ਪਤਨੀ ਰੌਬਿਨ ਮਹਾਜਨ ਨੂੰ ਮਹਾਜਨ ਯੁਵਾ ਵਿੰਗ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੂੰ ਸਨਮਾਨ ਪੱਤਰ ਭੇਟ ਕਰਕੇ ਜਿੱਤ ਦੀਆਂ ਵਧਾਈਆਂ ਦਿੱਤੀਆਂ ਗਈਆਂ | ਮਹਾਜਨ ਯੁਵਾ ਵਿੰਗ ਦੇ ਫਾਊਾਡਰ ਸੰਜੂ ਮਹਾਜਨ, ਜ਼ਿਲ੍ਹਾ ਪ੍ਰਧਾਨ ਵਿਸ਼ਾਲ ਮਹਾਜਨ ਅਤੇ ਸਿਟੀ ਪ੍ਰਧਾਨ ਰੋਹਿਤ ਮਹਾਜਨ ਨੇ ਕਿਹਾ ਕਿ ਨੇਹਾ ਅੰਡੋਤਰਾ ਦੀ ਜਿੱਤ ਲੋਕਾਂ ਦੇ ਵਿਸ਼ਵਾਸ ਅਤੇ ਉਨ੍ਹਾਂ ਦੀ ਲਗਨ ਦਾ ਨਤੀਜਾ ਹੈ | ਉਨ੍ਹਾਂ ਨੇ ਆਸ ਪ੍ਰਗਟਾਈ ਕਿ ਉਹ ਵਾਰਡ ਦੇ ਵਿਕਾਸ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਤਰਜ਼ੀਹ ਦੇਣਗੇ | ਨੇਹਾ ਅੰਡੋਤਰਾ ਨੇ ਮਹਾਜਨ ਯੂਥ ਵਿੰਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਵਲੋਂ ਦਿੱਤੇ ਗਏ ਵਿਸ਼ਵਾਸ 'ਤੇ ਖਰਾ ਉੱਤਰਨਾ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਹੈ ਅਤੇ ਉਹ ਵਾਰਡ ਦੇ ਵਿਕਾਸ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ | ਇਸ ਮੌਕੇ ਚੇਅਰਮੈਨ ਰਾਕੇਸ਼ ਮਹਾਜਨ, ਅਜੇ ਮਹਾਜਨ, ਅਮਰਜੀਤ ਮਹਾਜਨ, ਗੌਰਵ ਮਹਾਜਨ, ਪੰਕਜ ਗੁਪਤਾ, ਲਵਿਸ਼ ਮਹਾਜਨ, ਨਿਖਿਲ ਮਹਾਜਨ, ਅਮਿਤ ਮਹਾਜਨ, ਨਿਤਿਨ ਮਹਾਜਨ ਅਤੇ ਸੁਮਿਤ ਮਹਾਜਨ ਸਮੇਤ ਹੋਰ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਦੀ ਠੱਗੀ-ਪੁਲਿਸ ਨੇ ਕੀਤਾ ਮਾਮਲਾ ਦਰਜ <br/> ਅਗਲੀ ਖ਼ਬਰ ਆਰ.ਆਰ.ਐਮ.ਕੇ. ਆਰੀਆ ਮਹਿਲਾ ਮਹਾਂਵਿਦਿਆਲਿਆ ਵਿਖੇ 'ਰੁੱਖ ਲਗਾਓ ਮੁਹਿੰਮ' ਚਲਾਈ
Ad Position 24