25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪੰਜਾਬ ਕਾਂਗਰਸ ਦੇ ਸਹਿ-ਇੰਚਾਰਜ ਸੂਰਜ ਠਾਕੁਰ ਤੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਵਲੋਂ ਰੰਗੜ ਨੰਗਲ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 15-06-2026

ਬਟਾਲਾ, 14 ਜੂਨ (ਸਤਿੰਦਰ ਸਿੰਘ)-ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਵਲੋਂ ਪਿਛਲੀਆਂ ਲੋਕ ਸਭਾ ਚੋਣਾਂ 'ਚ ਹਲਕੇ 'ਚ ਦਿਖਾਈ ਵਧੀਆ ਕਾਰਗੁਜ਼ਾਰੀ ਅਤੇ ਕੁਝ ਸਮਾਂ ਪਹਿਲਾਂ ਬਲਾਕ ਸੰਮਤੀ ਤੇ ਨਗਰ ਕੌਂਸਲ ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋਣ ਕਰਕੇ ਮਨਦੀਪ ਸਿੰਘ ਰੰਗੜ ਨੰਗਲ ਦਾ ਕੱਦ ਹੋਰ ਵੀ ਉੱਚਾ ਹੋ ਗਿਆ ਹੈ, ਜਿਸ ਕਰਕੇ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਸੂਰਜ ਠਾਕਰ ਤੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਵਲੋਂ ਮਨਦੀਪ ਸਿੰਘ ਰੰਗੜ ਨੰਗਲ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਤੇ ਥਾਪੜਾ ਦਿੱਤਾ | ਇਸ ਸਬੰਧੀ ਮਨਦੀਪ ਸਿੰਘ ਰੰਗੜ ਨੰਗਲ ਨੇ ਦੱਸਿਆ ਕਿ ਕਾਂਗਰਸ ਪਾਰਟੀ ਨੇ ਨਿਮਾਣੇ ਜਿਹੇ ਵਰਕਰ ਨੂੰ ਵੱਡਾ ਮਾਣ-ਸਨਮਾਨ ਦਿੱਤਾ ਹੈ ਤੇ ਮੇਰੇ 'ਤੇ ਯਕੀਨ ਕਰਕੇ ਹਲਕੇ ਦੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ | ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਹੋਈਆਂ ਨਗਰ ਕੌਂਸਲ ਚੋਣਾਂ ਵਿਚ ਲੋਕਾਂ ਨੇ ਵੱਡਾ ਮਾਣ-ਸਤਿਕਾਰ ਕਾਂਗਰਸ ਪਾਰਟੀ ਨੂੰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਹਨ | ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਹਾਈਕਮਾਂਡ ਵਲੋਂ ਕਮਰਕੱਸੇ ਕਰਨ ਡਿਊਟੀਆਂ ਲਗਾ ਦਿੱਤੀਆਂ ਹਨ | ਉਨ੍ਹਾਂ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਮੁੜ ਤੋਂ ਮੇਰੇ 'ਤੇ ਵਿਸ਼ਵਾਸ ਕਰਕੇ ਮੈਨੂੰ ਥਾਪੜਾ ਦਿੱਤਾ ਹੈ, ਜਿਸ ਲਈ ਉਹ ਸਦਾ ਰਿਣੀ ਰਹਿਣਗੇ ਅਤੇ ਇਸ ਵਿਸ਼ਵਾਸ ਨੂੰ ਹਮੇਸ਼ਾ ਬਣਾਈ ਰੱਖਣਗੇ | ਇਸ ਮੌਕੇ ਹਲਕਾ ਕੋਆਰਡੀਨੇਟਰ ਮਨਜੀਤ ਸਿੰਘ ਚੀਮਾ, ਬਲਾਕ ਪ੍ਰਧਾਨ ਸਾਹਿਬ ਸਿੰਘ ਮੰਡ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਢੰਡੇ, ਜ਼ਿਲ੍ਹਾ ਉਪ ਪ੍ਰਧਾਨ ਡਾ. ਬਲਵਿੰਦਰ ਸਿੰਘ ਬਹਾਦਰ ਹੈਸੁਨ, ਬਲਾਕ ਕਿਸਾਨ ਸੈੱਲ ਪ੍ਰਧਾਨ ਯੂਥ ਆਗੂ ਹਰਮਨਦੀਪ ਸਿੰਘ ਹਰਚੋਵਾਲ, ਬੱਚਿਤਰ ਸਿੰਘ ਜਾਲੀਆਂ, ਬਲਾਕ ਪ੍ਰਧਾਨ ਐ:ਸੀ. ਵਿੰਗ ਕੈਪਟਨ ਨੱਥਾ ਸਿੰਘ, ਬਲਾਕ ਪ੍ਰਧਾਨ ਐ:ਸੀ. ਵਿੰਗ ਹਰਭਜਨ ਲਾਲ ਭਾਮੜੀ, ਰਣਧੀਰ ਸਿੰਘ ਹੀਰਾ ਸੰਦਲਪੁਰ, ਬਲਾਕ ਸੰਮਤੀ ਮੇਂਬਰ ਦਿਲਬਾਗ ਸਿੰਘ, ਜਤਿੰਦਰ ਸਿੰਘ ਪੇਜੋਚੱਕ, ਮੰਡਲ ਪ੍ਰਧਾਨ ਡਾ. ਚਰਨਜੀਤ ਸਿੰਘ ਚੰਨਾ, ਸਰਪੰਰ ਤੇ ਬਲਾਕ ਸੰਮਤੀ ਮੈਂਬਰ ਜਸਪਾਲ ਸਿੰਘ ਨੂਰਪੁਰ, ਸਾਬਕਾ ਡਾਇਰੈਕਟਰ ਮਾਰਕਿਟ ਜਗਜੀਤ ਸਿੰਘ ਅੰਮੋਨੰਗਲ, ਜ਼ਿਲ੍ਹਾ ਜਰਨਲ ਸੈਕਟਰੀ ਹਰਤਾਜ ਸਿੰਘ ਸੁੱਖਾਚਿੜਾ, ਸਰਪੰਚ ਪਰਮਜੀਤ ਸਿੰਘ ਬੋਲੇਵਾਲ, ਜ਼ਿਲ੍ਹਾ ਸੈਕਟਰੀ ਸਤਨਾਮ ਸਿੰਘ ਸੱਤਾ ਕੋਟਲੀ, ਸਰਪੰਚ ਪਰਮਿੰਦਰ ਸਿੰਘ ਦੜੇਵਾਲੀ, ਸਰਪੰਚ ਜਗਦੇਵ ਸਿੰਘ ਖੋਖੋਵਾਲ, ਗੁਰਦੇਵ ਸਿੰਘ ਲਾਡੀ ਬੋਲੇਵਾਲ, ਵਿਰਸਾ ਸਿੰਘ ਪੱਡੇ, ਬਲਾਕ ਸੰਮਤੀ ਮੈਂਬਰ ਸਰਤਾਜ ਸਿੰਘ ਪੱਡੇ, ਸੋਨੂੰ ਦਕੋਹਾ, ਸਿਕੰਦਰ ਸਿੰਘ ਦਕੋਹਾ, ਅਨੁਪਜੀਤ ਸਿੰਘ ਮਾੜੀ ਟਾਂਡਾ, ਸਰਪੰਚ ਰਣਜੀਤ ਸਿੰਘ ਰਾਣਾ ਵੈਰੋਨੰਗਲ, ਸਰਪੰਚ ਸੁਰਜੀਤ ਸਿੰਘ ਮਨੇਸ਼, ਗੁਰਵਿੰਦਰ ਸਿੰਘ ਬਿੱਟੂ ਜਹਾਦਪੁਰ, ਸਰਬਜੀਤ ਸਿੰਘ ਸੁੱਖਾਚਿੜਾ, ਪੰਜਾਬ ਸਿੰਘ ਲਾਧੂਭਾਣਾ, ਸਰਪੰਚ ਕਸ਼ਮੀਰ ਸਿੰਘ ਨੱਤ, ਡਾ. ਸੁਰਿੰਦਰ ਸਿੰਘ ਭਾਟੀਆ ਅੰਮੋਨੰਗਲ, ਮਲਕੀਤ ਸਿੰਘ ਚਾਹਲ ਕਲਾਂ, ਸੋਨੂੰ ਸਾਗਰਪੁਰ, ਸੰਮਤੀ ਮੈਂਬਰ ਬਲਜੀਤ ਕੌਰ ਮਡਿਆਲਾ, ਸਰਪੰਚ ਮਨਜੀਤ ਸਿੰਘ ਮਾੜੀ ਬੁੱਚੀਆਂ, ਸਰਪੰਚ ਰਾਜ ਅਲੀ ਵੀਲਾ ਬੱਜੂ, ਸਰਪੰਚ ਜਗੀਰ ਸਿੰਘ, ਸਰਪੰਚ ਪ੍ਰੇਮ ਸਿੰਘ ਭੋਮਾ, ਬਲਜੀਤ ਸਿੰਘ ਪੰਡੋਰੀ, ਸਮਸ਼ੇਰ ਸਿੰਘ ਹਰਪੁਰਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਦਮਸ੍ਰੀ ਡਾ. ਸੁਰਜੀਤ ਪਾਤਰ ਦੀ ਬਰਸੀ ਨੂੰ ਸਮਰਪਿਤ 'ਵਿਚਾਰ-ਚਰਚਾ ਤੇ ਕਵੀ-ਦਰਬਾਰ ਕਰਵਾਇਆ ਅਗਲੀ ਖ਼ਬਰ 29 'ਚੋਂ 21 ਵਾਰਡਾਂ ਦੀਆਂ ਚੋਣਾਂ ਜਿੱਤ ਕਾਂਗਰਸ ਨੇ ਬਾਕੀ ਪਾਰਟੀਆਂ ਨੰੂ ਦਿੱਤੀ ਕਰਾਰੀ ਹਾਰ
Ad Position 24