ਫ਼ਤਹਿਗੜ੍ਹ ਚੂੜੀਆਂ, 14 ਜੂਨ (ਐੱਮ.ਐੱਸ. ਫੁੱਲ)-ਅੱਜ ਟੈਕਨੀਕਲ ਸਰਵਿਸਿਜ਼ ਯੂਨੀਅਨ ਸੇਵਾ ਮੁਕਤ ਹੋਏ ਕਰਮਚਾਰੀਆਂ ਦੀ ਜ਼ਰੂਰੀ ਮੀਟਿੰਗ ਫ਼ਤਹਿਗੜ੍ਹ ਚੂੜੀਆਂ ਦਫ਼ਤਰ ਕੰਪਲੈਕਸ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਸਾਥੀ ਸਰਬਜੀਤ ਸਿੰਘ ਪੰਨੂੰ ਨੇ ਕੀਤੀ | ਮੀਟਿੰਗ 'ਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਰੁਜ਼ਗਾਰ ਮੰਗਦੇ ਬੇਰੁਜ਼ਗਾਰ ਅਪ੍ਰੈਂਟਸ਼ਿਪ ਪਾਸ ਲਾਇਨਮੈਨਾਂ 'ਤੇ ਲਾਠੀਚਾਰਜ ਕਰਨ ਦੀ ਨਿੰਦਾ ਕੀਤੀ ਗਈ ਤੇ ਮੰਗ ਕੀਤੀ ਗਈ ਕਿ ਅੰਨ੍ਹੇਵਾਹ ਲਾਠੀਚਾਰਜ ਕਰਵਾਉਣ ਵਾਲੇ ਡੀ.ਐੱਸ.ਪੀ. ਨੂੰ ਤੁਰੰਤ ਮੁਅੱਤਲ ਕੀਤਾ ਜਾਵੇ | ਸੀਨੀਅਰ ਸਾਥੀ ਅਮਰਜੀਤ ਸਿੰਘ ਸਰਕਾਰੀਆਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਮੁਲਾਜ਼ਮਾਂ ਉਪਰ ਜਬਰ ਕਰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ | ਦੱਸਣਯੋਗ ਹੈ ਕਿ ਬਿਜਲੀ ਬੋਰਡ ਅੰਦਰ 72000 ਆਸਾਮੀਆਂ ਮਨਜੂਰ ਹਨ, ਜਦ ਕਿ 28000 ਕਰਮਚਾਰੀ ਹੀ ਕੰਮ ਕਰ ਰਹੇ ਹਨ, ਏਨੇ ਘੱਟ ਮੁਲਾਜ਼ਮ ਬਹੁਤ ਹੀ ਅÏਖੇ ਹਾਲਾਤਾਂ ਵਿਚ ਦਿਨ-ਰਾਤ ਆਪਣੀ ਡਿਊਟੀ ਕਰ ਰਹੇ ਹਨ | ਕੰਮ ਜ਼ਿਆਦਾ ਹੋਣ ਕਾਰਨ ਬਹੁਤ ਸਾਰੇ ਮੁਲਾਜ਼ਮ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ | 2600 ਅਪ੍ਰੈਂਟਸ਼ਿਪ ਪਾਸ ਬੇਰੁਜ਼ਗਾਰ ਬੱਚੇ-ਬੱਚੀਆਂ ਨੂੰ ਤੁਰੰਤ ਬਿਜਲੀ ਬੋਰਡ ਵਿਚ ਭਰਤੀ ਕੀਤਾ ਜਾਵੇ | ਮੀਟਿੰਗ 'ਚ ਗੁਰਲਾਲ ਸਿੰਘ ਵਿਰਕ, ਪਰਮਜੀਤ ਪੰਡੋਰੀ, ਮਲਕੀਤ ਸਿੰਘ ਈਸਾਪੁਰ, ਦਲਬੀਰ ਸਿੰਘ ਪੰਨੂੰ, ਕਵਲਜੀਤ ਸਿੰਘ ਜੋਹਲ, ਹਰਦੇਵ ਸਿੰਘ ਜੇ.ਈ. ਜਗਦੀਸ਼ ਦੇਵਗਨ, ਜਗੀਰ ਸਿੰਘ, ਦਲਬੀਰ ਸਿੰਘ ਡੋਗਰ, ਪ੍ਰਤਾਪ ਸਿੰਘ ਅਲੁਣਾ, ਸਰਨਾਮ ਸਿੰਘ ਝੰਜੀਆਂ, ਨਿਸ਼ਾਨ ਸਿੰਘ ਚੱਠਾ, ਬਾਬਾ ਦਿਲਬਾਗ ਸਿੰਘ, ਕਸ਼ਮੀਰ ਸਿੰਘ, ਸਤਨਾਮ ਸਿੰਘ ਆਦਿ ਹਾਜ਼ਰ ਸਨ |