06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

2027 'ਚ ਅਕਾਲੀ ਦਲ ਦੀ ਸਰਕਾਰ ਬਣਨੀ ਤੈਅ- ਧੁੱਗਾ

Ad Position 21
No active advertisement
ਅਜੀਤ ਡੈਸਕ 16-06-2026
ਊਧਨਵਾਲ, 15 ਜੂਨ (ਪਰਗਟ ਸਿੰਘ)-ਪੰਜਾਬ 'ਚ ਆਏ ਦਿਨ ਗੋਲੀਆਂ ਚੱਲਣੀਆਂ, ਲੁੱਟਾਂ-ਖੋਹਾਂ, ਫਿਰੌਤੀ ਮੰਗਣ ਦੇ ਫ਼ੋਨ ਆਉਣ ਨਾਲ ਪੰਜਾਬ ਵਾਸੀਆਂ ਦਾ ਜੀਵਨ ਬਤੀਤ ਕਰਨਾ ਔਖ਼ਾ ਹੋ ਗਿਆ | ਅਮਨ-ਕਾਨੂੰਨ ਭੰਗ ਹੋਇਆ ਪਿਆ | ਇਸ ਕਰਕੇ ਪੰਜਾਬ ਦੇ ਲੋਕਾਂ ਦਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ ਤੇ 2027 'ਚ ਲੋਕ ਅਕਾਲੀ ਸਰਕਾਰ ਨੂੰ ਬਣਾਉਣ ਲਈ ਉਤਾਵਲੇ ਬੈਠੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਦੇਸ ਰਾਜ ਸਿੰਘ ਧੁੱਗਾ ਨੇ ਅੱਡਾ ਧੰਦੋਈ 'ਚ ਆਪਣੇ ਪੁਰਾਣੇ ਸਾਥੀਆਂ ਨਾਲ ਮੀਟਿੰਗ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਇਸ ਨਿਕੰਮੀ ਸਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ | ਕਰਜ਼ੇ ਲੈ-ਲੈ ਕੇ ਆਪਣੀਆਂ ਮਸ਼ਹੂਰੀਆਂ 'ਤੇ ਖ਼ਰਚ ਕਰੀ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਜਿੰਨਾ ਵਿਕਾਸ ਬਾਦਲ ਦੀ ਸਰਕਾਰ ਵੇਲੇ ਹੋਇਆ ਉਨ੍ਹਾਂ ਪਿਛਲੀ ਅਤੇ ਹੁਣ ਵਾਲੀ ਸਰਕਾਰ ਨੇੜੇ-ਤੇੜੇ ਵੀ ਨਹੀਂ ਪਹੁੰਚੀ | ਉਨ੍ਹਾਂ ਕਿਹਾ ਕਿ ਪੰਜਾਬ ਦਾ ਹਮੇਸ਼ਾ ਅਕਾਲੀ ਸਰਕਾਰ ਨੇ ਵਿਕਾਸ ਕੀਤਾ ਹੈ, ਅੱਗੇ ਵੀ ਅਕਾਲੀ ਸਰਕਾਰ ਨੇ ਹੀ ਕਰਵਾਉਣਾ ਹੈ, ਇਸ ਲਈ ਅਕਾਲੀ ਸਰਕਾਰ ਬਣਨੀ ਤੈਅ ਹੈ | ਇਸ ਮੌਕੇ ਹਰਦੀਪ ਸਿੰਘ ਕਲੇਰ, ਰਾਜਪਾਲ, ਸਰਦੂਲ ਸਿੰਘ, ਭੁਪਿੰਦਰ ਸਿੰਘ, ਨਵੀ ਕਲੇਰ, ਜਸਵਿੰਦਰ ਸਿੰਘ ਕਲੇਰ, ਚੈਚਲ ਸਿੰਘ, ਪਿਆਰਾ ਸਿੰਘ, ਸਕੱਤਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬੇਬੇ ਨਾਨਕੀ ਜੀ ਧਾਰੀਵਾਲ ਵਿਖੇ ਚੈਰੀਟੇਬਲ ਲੈਬੋਰਟਰੀ ਦਾ ਉਦਘਾਟਨ ਅਗਲੀ ਖ਼ਬਰ ਨਾਰਾਜ਼ ਚੱਲ ਰਹੇ ਬਲਾਕ ਪ੍ਰਧਾਨ ਜਿੰਦਲ ਨੂੰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁੜ ਆਪਣੇ ਨਾਲ ਤੋਰਿਆ <br/>
Ad Position 24
No active advertisement