ਧਾਰੀਵਾਲ, 15 ਜੂਨ (ਸਵਰਨ ਸਿੰਘ)-ਲਾਇਫ਼ ਕੇਅਰ ਫਾਊਾਡੇਸ਼ਨ ਡੇਰਾਬੱਸੀ (ਮੋਹਾਲੀ) ਵਲੋਂ 210ਵਾਂ ਕੁਲੈਕਸ਼ਨ ਸੈਂਟਰ 'ਗੁਰਦੁਆਰਾ ਬੇਬੇ ਨਾਨਕੀ ਜੀ' ਧਾਰੀਵਾਲ ਵਿਖੇ ਖੋਲਿ੍ਹਆ ਗਿਆ, ਜਿਸ ਦਾ ਉਦਘਾਟਨ ਮੈਨੇਜਰ ਹਰਪ੍ਰੀਤ ਸਿੰਘ ਤੇ ਅਮਰਜੀਤ ਸਿੰਘ ਚੌਲਾਂਗ ਨੇ ਕੀਤਾ | ਇਸ ਮੌਕੇ ਸਵੇਰੇ 7 ਤੋਂ 12 ਵਜੇ ਤੱਕ ਬਲੱਡ ਚੈੱਕਅਪ ਕੈਂਪ ਵੀ ਲਗਾਇਆ ਗਿਆ | ਸੰਸਥਾ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਕੈਂਪ 'ਚ ਗੁਰਦਿਆਂ ਦੇ 5 ਟੈਸਟ, ਯੂਰਿਕ ਐਸਿਡ ਦਾ ਟੈਸਟ ਤੇ ਸ਼ੂਗਰ ਦੇ ਟੈਸਟ, ਬਿਲਕੁਲ ਮੁਫ਼ਤ ਕੀਤੇ ਗਏ | ਉਨ੍ਹਾਂ ਦੱਸਿਆ ਕਿ ਇਸ ਦੇ ਸਾਰੇ ਟੈਸਟ ਭਾਰਤ ਸਰਕਾਰ ਦੇ ਅਦਾਰੇ ਤੋਂ ਮਾਨਤਾ ਪ੍ਰਾਪਤ ਲਾਇਫ਼ ਕੇਅਰ ਫਾਊਾਡੇਸ਼ਨ ਡੇਰਾਬੱਸੀ (ਮੋਹਾਲੀ) ਦੇ ਪ੍ਰੋਸੈਸਿੰਗ ਕੇਂਦਰ 'ਚ ਕੀਤੇ ਜਾਣਗੇ, ਜਿਸ 'ਚ ਮਨੁੱਖਤਾ ਦੀ ਸੇਵਾ ਲਈ ਬਿਨ੍ਹਾਂ ਕਿਸੇ ਮੁਨਾਫ਼ੇ ਤੋਂ, ਬਾਜ਼ਾਰ ਨਾਲੋਂ 3 ਗੁਣਾ ਘੱਟ ਰੇਟ 'ਤੇ ਵਿਸ਼ਵ ਪੱਧਰ ਦੀਆਂ ਮਸ਼ੀਨਾਂ ਨਾਲ ਡਾਕਟਰਾਂ ਦੀ ਦੇਖ-ਰੇਖ ਵਿਚ ਟੈਸਟ ਕੀਤੇ ਜਾਂਦੇ ਹਨ | ਇਸ ਲੈਬ ਦੀਆਂ ਰਿਪੋਰਟਾਂ ਪੀ.ਜੀ.ਆਈ. ਚੰਡੀਗੜ੍ਹ, ਡੀ.ਐੱਮ.ਸੀ. ਲੁਧਿਆਣਾ, ਏਮਜ ਬਠਿੰਡਾ ਤੇ ਹਰ ਵੱਡੇ-ਵੱਡੇ ਅਦਾਰਿਆਂ ਵਿਚ ਪ੍ਰਵਾਨ ਕੀਤੀਆਂ ਜਾਂਦੀਆਂ ਹਨ | ਇਸ ਮੌਕੇ ਗੁਰਦੁਆਰਾ ਬੇਬੇ ਨਾਨਕੀ ਪ੍ਰਬੰਧਕ ਕਮੇਟੀ ਪ੍ਰਧਾਨ ਅਮਰਜੀਤ ਸਿੰਘ ਹੈਪੀ, ਕੁਲਦੀਪ ਸਿੰਘ ਪਟਵਾਰੀ, ਗੁਰਜੀਤ ਸਿੰਘ ਲੇਹਲ, ਪਲਵਿੰਦਰ ਸਿੰਘ ਤੇਜਾ, ਦਿਲਬਾਗ ਸਿੰਘ ਜੇ.ਈ., ਗੁਰਦੁਆਰਾ ਨਾਨਕਪੁਰੀ ਕਮੇਟੀ ਪ੍ਰਧਾਨ ਬਲਵਿੰਦਰ ਸਿੰਘ, ਬਲਜੀਤ ਸਿੰਘ ਭੋਲੂ, ਸੇਵਾਮੁਕਤ ਪਿ੍ੰਸੀਪਲ ਹਰਦੀਪ ਸਿੰਘ, ਸੇਵਾਮੁਕਤ ਐੱਸ.ਡੀ.ਓ. ਚਮਨ ਸਿੰਘ ਆਦਿ ਕਈ ਆਗੂ ਹਾਜ਼ਰ ਸਨ |