07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਹਰਚੋਵਾਲ ਦੇ ਸੇਵਾ ਕੇਂਦਰ ’ਚ ਪਿਛਲੇ ਇਕ ਹਫ਼ਤੇ ਤੋਂ ਲੋਕ ਹੋ ਰਹੇ ਨੇ ਖੱਜਲ ਖੁਆਰ - ਸਾਰਾ ਕੰਮਕਾਰ ਠੱਪ

Ad Position 21
No active advertisement
ਅਜੀਤ ਡੈਸਕ 20-06-2026
ਬਟਾਲਾ, 19 ਜੂਨ (ਸਤਿੰਦਰ ਸਿੰਘ)-ਕਸਬਾ ਹਰਚੋਵਾਲ ਦੇ ਅਧੀਨ ਆਉਂਦੇ ਦਰਜਨਾਂ ਪਿੰਡਾਂ ਦੇ ਬਣੇ ਇਕ ਸੇਵਾ ਕੇਂਦਰ ਦਾ ਹਾਲ ਬਹੁਤ ਮਾੜਾ ਹੋਇਆ ਪਿਆ ਹੈ। ਪਿਛਲੇ ਇਕ ਹਫ਼ਤੇ ਤੋਂ ਵੱਖ-ਵੱਖ ਪਿੰਡਾਂ ਦੇ ਲੋਕ ਆਪਣੇ ਕੰਮ ਕਾਰਜ ਲਈ ਸਵੇਰੇ 7 ਵਜੇ ਤੋਂ ਲਾਇਨਾਂ ਲਗਾ ਕੇ ਆਪਣੇ ਟੋਕਨ ਲੈਣ ਲਈ ਆ ਜਾਂਦੇ ਹਨ। ਸਟਾਫ਼ ਵਲੋਂ ਭਾਵੇਂ ਖ਼ਾਨਾਪੂਰਤੀ ਕਾਗਜ਼ੀ ਕਾਰਵਾਈ ਪੂਰੀ ਕਰਨ ਨੂੰ ਲੈ ਕੇ ਕੰਪਿਊਟਰ ਰਾਹੀਂ ਰੋਜ਼ਾਨਾ 20 ਤਕਰੀਬਨ ਟੋਕਨ ਲੋਕਾਂ ਨੂੰ ਵੰਡ ਦਿੱਤੇ ਜਾਂਦੇ ਹਨ, ਪਰ ਜਿਹੜੇ ਕੰਮ ਲੋਕ ਸੇਵਾ ਕੇਂਦਰ ਵਿਖੇ ਕੰਮ ਕਰਵਾਉਣ ਆਉਂਦੇ ਹਨ, ਜਿਵੇਂ ਆਧਾਰ ਕਾਰਡ, ਵੋਟਰ ਕਾਰਡ, ਜਨਮ/ਜਾਤੀ ਸਰਟੀਫਿਕੇਟ ਸੁਧਾਈ ਜਾਂ ਨਵੇਂ ਅਪਲਾਈ ਕਰਨ ਲਾਇਨਾਂ ਵਿਚ ਲੱਗ ਜਾਂਦੇ ਹਨ ਤਾਂ ਥੋੜ੍ਹੇ ਸਮੇਂ ਬਾਅਦ ਕੰਪਿਊਟਰ ਅਪ੍ਰੇਟਰ ਵਲੋਂ ਕਿਹਾ ਜਾਂਦਾ ਹੈ ਕਿ ਕੰਮ ਕਰਨ ਵਾਲੀ ਸਾਇਟ ਹੌਲੀ ਚੱਲ ਰਹੀ ਹੈ, ਇਸ ਲਈ ਸਮਾਂ ਲੱਗ ਰਿਹਾ ਹੈ। ਲੋਕ ਦੇਖੋ-ਦੇਖੀਂ ਅੰਦਰ ਬੈਠੇ ਰਹਿੰਦੇ ਹਨ। ਬਜ਼ੁਰਗ ਤੇ ਬੱਚੇ ਭੁੱਖੇ-ਪਿਆਸੇ ਬਿਨ੍ਹਾਂ ਕੰਮ ਕਰਵਾਏ ਵਾਪਸ ਘਰਾਂ ਨੂੰ ਚਲੇ ਜਾਂਦੇ ਹਨ। ਬਹੁਤ ਸਾਰੇ ਲੋਕਾਂ ਨੇ ਦੱਸਿਆ ਕਿ ਅਸੀਂ ਪਿਛਲੇ ਇਕ ਹਫ਼ਤੇ ਤੋਂ ਆਧਾਰ ਕਾਰਡ ਆਦਿ ਠੀਕ ਕਰਾਉਣ ਲਈ ਆ ਰਹੇ ਹਾਂ, ਪਰ ਬਿਨ੍ਹਾਂ ਕੰਮ ਕਰਵਾਏ ਵਾਪਸ ਘਰਾਂ ਨੂੰ ਚਲੇ ਜਾਂਦੇ ਹਾਂ। ਜ਼ਿਕਰਯੋਗ ਹੈ ਕਿ ਪਹਿਲਾਂ ਪੰਜਾਬ ਵਿਚ ਇਕ ਮਹੀਨੇ ਤੋਂ ਸਮੂਹ ਸਾਂਝ ਕੇਂਦਰਾਂ ਦੇ ਕਰਮਚਾਰੀਆਂ ਦੀ ਹੜਤਾਲ ਕਰਕੇ ਕੰਮ ਬੰਦ ਸੀ। ਇਸ ਸਬੰਧੀ ਜਗਰੂਪ ਸਿੰਘ ਕੀੜੀ, ਸੁਖਵਿੰਦਰ ਕੌਰ ਕੀੜੀ, ਰਣਧੀਰ ਸਿੰਘ ਭਾਮ, ਨਿਰਮਲ ਕੌਰ ਨੰਗਲ ਝੋਰ, ਜਸਬੀਰ ਸਿੰਘ ਮਠੋਲਾ, ਦਵਿੰਦਰ ਕੌਰ ਹਰਚੋਵਾਲ, ਮਨਜੋਤ ਸਿੰਘ ਭਾਮ, ਕੁਲਵੰਤ ਸਿੰਘ ਬਸਰਾਵਾਂ, ਜਗਮੋਹਨ ਸਿੰਘ ਭਾਮੜੀ, ਕਸ਼ਮੀਰ ਸਿੰਘ ਔਲਖ, ਮਾਤਾ ਅਜੀਤ ਕੌਰ ਔਲਖ ਆਦਿ ਨੇ ਦੱਸਿਆ ਕਿ ਅਸੀਂ ਪਿਛਲੇ ਇਕ ਹਫ਼ਤੇ ਤੋਂ ਸੇਵਾ ਕੇਂਦਰ ਹਰਚੋਵਾਲ ਵਿਖੇ ਆਪਣੇ ਕੰਮਕਾਰ ਕਰਾਉਣ ਲਈ ਸਵੇਰੇ ਆ ਜਾਂਦੇ ਹਾਂ, ਪਰ ਬਿਨ੍ਹਾਂ ਕੰਮ ਤੋਂ ਵਾਪਸ ਪਰਤਣਾ ਪੈਂਦਾ ਹੈ। ਕੁਝ ਔਰਤਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਕ ਇਕ ਹਜ਼ਾਰ ਰੁਪਏ ਦੇਣ ਲਈ ਪਿੰਡਾਂ ਵਿਚ ਔਰਤਾਂ ਦੇ ਫ਼ਾਰਮ ਭਰੇ ਜਾ ਰਹੇ ਹਨ, ਜ਼ਿਆਦਾਤਰ ਆਧਾਰ ਕਾਰਡ ’ਤੇ ਨਾਂਅ ਗਲਤ ਲਿਖੇ ਹੋਏ ਹਨ, ਇਨ੍ਹਾਂ ਨੂੰ ਠੀਕ ਕਰਵਾਉਣ ਲਈ ਸਾਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ। ਇਨ੍ਹਾਂ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ, ਜ਼ਿਲ੍ਹਾ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਗਈ ਹੈ ਕਿ ਸੇਵਾ ਕੇਂਦਰ ਵਿਚ ਨਿਰੰਤਰ ਸੇਵਾ ਬਹਾਲ ਕਰਵਾਉਣਾ ਲਈ ਇਨ੍ਹਾਂ ਕੇਂਦਰਾਂ ਦੇ ਮੁੱਖ ਇੰਚਾਰਜਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ। ਇਸ ਸਬੰਧੀ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਜਨਰਲ ਸਕੱਤਰ ਤੇ ਸਮਾਜ ਸੇਵੀ ਆਗੂ ਭਾਈ ਗਗਨਦੀਪ ਸਿੰਘ ਰਿਆੜ ਨੇ ਕਿਹਾ ਕਿ ਇਨ੍ਹਾਂ ਸਾਂਝ ਕੇਂਦਰ ਵਿਚ ਸਹੂਲਤਾਂ ਨੂੰ ਨਿਰੰਤਰ ਜਾਰੀ ਰੱਖਣ ਲਈ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ ਤਾਂ ਜੋ ਪਿੰਡਾਂ ’ਚ ਬਜ਼ੁਰਗਾਂ, ਔਰਤਾਂ ਦੀ ਖੱਜਲ-ਖੁਆਰੀ ਨੂੰ ਰੋਕਿਆ ਜਾਵੇ। ਇਸ ਸਬੰਧੀ ਸੇਵਾ ਕੇਂਦਰ ਹਰਚੋਵਾਲ ਦੇ ਇੰਚਾਰਜ ਮਲਕੀਅਤ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਜੋ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਹੈ, ਨਵੀਆਂ ਸੁਵਿਧਾਵਾਂ ਅਪਲੋਡ ਕੀਤੀਆਂ ਜਾ ਰਹੀਆਂ ਹਨ, ਜਿਸ ਉੱਪਰ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਵਾਲੀ ਤਸਵੀਰ ਸਮੇਤ ਲੋਡ ਕੀਤੀ ਜਾ ਰਹੀ ਹੈ, ਇਸ ਲਈ ਪਿਛਲੇ ਇਕ ਹਫ਼ਤੇ ਤੋਂ ਸਾਇਟਾਂ ਨਹੀਂ ਚੱਲ ਰਹੀਆਂ। ਥੋੜ੍ਹੇ ਸਮੇਂ ਲਈ ਜਦੋਂ ਸਾਇਟ ਚਲਦੀ ਥੋੜ੍ਹਾ-ਬਹੁਤ ਕੰਮ ਚਲ ਜਾਂਦਾ ਹੈ। ਇਹ ਕੰਮ ਪੂਰੇ ਪੰਜਾਬ ਵਿਚ ਠੱਪ ਹੋ ਪਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਦੋਲੋਵਾਲ ਤੇ ਲੁਕਮਾਨੀਆਂ ਦੇ ਟਰਾਂਸਫਾਰਮਰਾਂ ’ਚੋਂ ਤੇਲ ਚੋਰੀ, ਕਿਸਾਨ ਪ੍ਰੇਸ਼ਾਨ ਅਗਲੀ ਖ਼ਬਰ ਨਿਊ ਜ਼ਿਮਨੇਜ਼ੀਅਮ ਹਾਲ ਗੁਰਦਾਸਪੁਰ ਵਿਖੇ ਕੱਲ੍ਹ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗਾ ਦਿਵਸ
Ad Position 24
No active advertisement