ਧਿਆਨਪੁਰ, 20 ਜੂਨ (ਕੁਲਦੀਪ ਸਿੰਘ ਸੋਨੂੰ)-ਧਿਆਨਪੁਰ ਦੀ ਬਸਤੀ ਬਾਜੀਗਰ ਵਿਚ ਬਾਬਾ ਗੁੱਜਾ ਪੀਰ ਦੀ ਯਾਦ ਵਿਚ ਸਾਲਾਨਾ ਸੱਭਿਆਚਾਰਕ ਅਤੇ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਸਰਪੰਚ ਸੁਰਜੀਤ ਸਿੰਘ ਬਸਤੀ ਬਾਜੀਗਰ ਨੇ ਦੱਸਿਆ ਕਿ ਮੇਲੇ ਦਾ ਉਦਘਾਟਨ ਸ੍ਰੀ ਬਾਵਾ ਲਾਲ ਦੇ ਮੰਦਿਰ ਦੇ ਮੁੱਖ ਸੇਵਾਦਾਰ ਬਾਊ ਜਗਦੀਸ਼ ਰਾਜ ਧਿਆਨਪੁਰ ਨੇ ਬਾਬਾ ਗੁੱਜਾ ਪੀਰ ਦੀ ਦਰਗਾਹ ਉੱਪਰ ਚਾਦਰ ਚੜਾ ਕੇ ਕੀਤਾ। ਸੱਭਿਆਚਾਰਕ ਸਟੇਜ ’ਤੇ ਸ਼ੇਰਾ ਬੋਹੜਾਂਵਾਲਾ ਅਤੇ ਨੂਰ ਦੀ ਜੋੜੀ ਤੋਂ ਇਲਾਵਾ ਵੱਖ-ਵੱਖ ਕਲਾਕਾਰਾਂ ਨੇ ਪ੍ਰੋਗਰਾਮ ਪੇਸ਼ ਕੀਤਾ। ਸਰਪੰਚ ਸੁਰਜੀਤ ਸਿੰਘ ਬਸਤੀ ਬਾਜੀਗਰ ਨੇ ਦੱਸਿਆ ਕਿ ਦੁਪਹਿਰ ਵੇਲੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਬਾਜੀ ਪਾਉਣ ਦੀ ਕਲਾ ਵਿਖਾਉਣ ਵਾਲੇ ਖਿਡਾਰੀ ਪਹੁੰਚੇ, ਜਿਨਾਂ ਨੇ 10 ਤੋਂ 15 ਫੁੱਟ ਉੱਚੀ ਛਾਲ ਮਾਰ ਕੇ ਦਰਸ਼ਕਾਂ ਦੇ ਮਨ ਮੋਹ ਲਏ। ਅਖੀਰ ਵਿਚ ਜੇਤੂ ਖਿਡਾਰੀਆਂ ਅਤੇ ਆਈਆਂ ਸ਼ਖ਼ਸੀਅਤਾਂ ਨੂੰ ਇਨਾਮ ਕਾਂਗਰਸ ਪਾਰਟੀ ਦੇ ਪੀ.ਸੀ.ਸੀ. ਮੈਂਬਰ ਸ: ਸਵਿੰਦਰ ਸਿੰਘ ਭੰਮਰਾ, ਸਰਪੰਚ ਸੁਰਜੀਤ ਸਿੰਘ ਬਸਤੀ ਬਾਜੀਗਰ, ਸਰਪੰਚ ਤਰਸੇਮ ਸਿੰਘ ਧਿਆਨਪੁਰ, ਬਲਾਕ ਪ੍ਰਧਾਨ ਹਰਦੇਵ ਸਿੰਘ ਭੰਮਰਾ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਮੇਜ਼ ਸਿੰਘ ਦਰਗਾਬਾਦ, ਸਮੇਤ ਇਲਾਕੇ ਦੀਆਂ ਹੋਰ ਸ਼ਖਸ਼ੀਅਤਾਂ ਨੇ ਵੰਡੇ। ਇਸ ਮੌਕੇ ਸਰਪੰਚ ਗੁਰਮੇਜ ਸਿੰਘ ਦਰਗਾਬਾਦ, ਬਲਾਕ ਪ੍ਰਧਾਨ ਹਰਦੇਵ ਸਿੰਘ ਗੋਲਡੀ ਭੰਮਰਾ, ਸਰਪੰਚ ਤਰਸੇਮ ਸਿੰਘ ਧਿਆਨਪੁਰ, ਸਾ. ਸਰਪੰਚ ਕਸ਼ਮੀਰੀ ਲਾਲ, ਰਾਜੂ ਮੈਂਬਰ, ਰਾਜੂ, ਅਮਰੀਕ ਸੈਕਟਰੀ, ਪੰਮਾ, ਪਰਮਜੀਤ, ਮੁੱਖਾ, ਪੱਪੂ, ਬੀਰਦਾਸ, ਸੋਨੀ, ਲੱਭਾ ਢੋਲੀ, ਹਰਜੀਤ ਢੋਲੀ, ਪੰਮਾ ਪੰਜਾਬ ਪੁਲਿਸ, ਰਣਧੀਰ ਪੰਜਾਬ ਪੁਲਿਸ, ਗੁਰਦੀਪ ਦਾਸ, ਤਰਸੇਮ ਲਾਲ, ਡਾ. ਪਰਮਜੀਤ ਸਿੰਘ ਲੱਭਾ, ਸੱਭਾ, ਸੇਵਾਰਾਜ, ਮੰਗੀ, ਰੈਬੋ, ਵਿਜੇ ਫ਼ੌਜੀ, ਬਲਰਾਜ ਹਲਵਾਈ, ਅਮਰੋ, ਫ਼ੌਜੀ ਰਵੀ, ਸੋਨੂੰ ਕਵੈਤ ਅਤੇ ਬੰਟੀ ਆਦਿ ਹਾਜ਼ਰ ਸਨ।