20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਪਿੰਡ ਮੁੰਡੀ ਕਰਾਲ ’ਚ 4 ਮੌਤਾਂ ਬਣੀਆਂ ਡੂੰਘਾ ਭੇਦ - ਘਰ ਵਿਚ ਹੀ ਰਹਿੰਦੇ ਭਤੀਜੇ ਨੇ ਚਾਚੀ, ਉਸ ਦੇ ਪੁੱਤਰ ਤੇ ਆਪਣੇ ਦੋਸਤ ਦਾ ਕੀਤਾ ਸੀ ਕਤਲ

Ad Position 21
No active advertisement
ਅਜੀਤ ਡੈਸਕ 25-06-2026
ਡੇਹਰੀਵਾਲ ਦਰੋਗਾ, 24 ਜੂੁਨ (ਹਰਦੀਪ ਸਿੰਘ ਸੰਧੂ)-ਬਟਾਲਾ ਨਜ਼ਦੀਕ ਥਾਣਾ ਸੇਖਵਾਂ ਅਧੀਨ ਪੈਂਦੇ ਪਿੰਡ ਮੁੰਡੀ ਕਰਾਲ ਵਿਚ ਬੀਤੀ ਦੇਰ ਸ਼ਾਮ ਬੱਚੇ ਸਮੇਤ 4 ਜਣਿਆਂ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਅਨੁਸਾਰ ਮਨਜੋਤ ਸਿੰਘ ਪੁੱਤਰ ਸਤਿਨਾਮ ਸਿੰਘ ਦੇਰ ਸ਼ਾਮ ਆਪਣੇ ਚਾਚੇ ਨਿਸ਼ਾਨ ਸਿੰਘ ਦੇ ਘਰ ਵਿਚ ਦਾਖਲ ਹੋਇਆ, ਜਿੱਥੇ ਉਸ ਨੇ ਆਪਣੀ ਚਾਚੀ ਹਰਜੀਤ ਕੌਰ ਅਤੇ ਉਸ ਦੇ 12 ਸਾਲ ਦੇ ਪੁੱਤਰ ਹਰਿਅੰਮ੍ਰਿਤ ਸਿੰਘ ਨੂੰ ਉਦੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ, ਜਦੋਂ ਉਹ ਮਾਂ-ਪੁੱਤ ਹਾਲੇ ਰੋਟੀ ਖਾਣ ਦੀ ਤਿਆਰੀ ਕਰ ਰਹੇ ਸਨ। ਜਦ ਕਿ ਨਿਸ਼ਾਨ ਸਿੰਘ ਖੇਤਾਂ ਵਿਚ ਕੰਮ ਕਰ ਰਿਹਾ ਸੀ। ਇਸ ਘਟਨਾ ਨਾਲ ਪਿੰਡ ਵਿਚ ਹਾਹਾਕਾਰ ਮਚ ਗਈ। ਇਸ ਤੋਂ ਬਾਅਦ ਫਿਰ ਇਕ ਵਾਰ ਗੋਲੀਆਂ ਚੱਲਣ ਦੀ ਆਵਾਜ਼ ਆਈ, ਜਿਸ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਵੇਖਿਆ ਕਿ ਮਨਜੋਤ ਸਿੰਘ ਦੀ ਲਾਸ਼ ਉਸ ਦੇ ਘਰ ਦੀ ਰਸੋਈ ਵਿਚ ਪਈ ਹੋਈ ਸੀ ਅਤੇ ਇਕ ਹੋਰ ਵਿਅਕਤੀ ਪ੍ਰਗਟ ਸਿੰਘ ਫੌਜੀ ਦੀ ਲਾਸ਼ ਮਨਜੋਤ ਸਿੰਘ ਦੇ ਘਰ ਦੇ ਸਾਹਮਣੇ ਖੇਤਾਂ ਨੇੜੇ ਰੂੜੀ ਵਾਲੇ ਖੱਡਿਆਂ ਵਿਚ ਪਈ ਹੋਈ ਸੀ। ਇਸ ਸਬੰਧੀ ਜਦੋਂ ਪਿੰਡ ਵਾਸੀਆਂ ਨਾਲ ਗੱਲ ਕਰਨੀ ਚਾਹੀ ਤਾਂ ਪਿੰਡ ਦਾ ਕੋਈ ਵੀ ਵਿਅਕਤੀ ਕੁਝ ਦੱਸਣ ਨੂੰ ਤਿਆਰ ਨਹੀਂ ਸੀ ਅਤੇ ਨਾ ਹੀ ਪਰਿਵਾਰ ਦੇ ਮੈਂਬਰ ਹੀ ਇਸ ਮਾਮਲੇ ਬਾਰੇ ਕੋਈ ਖੁਲਾਸਾ ਕਰ ਰਹੇ ਹਨ। ਇਥੋਂ ਤੱਕ ਕਿ ਉਨ੍ਹਾਂ ਨੇ ਮੀਡੀਆ ਨੂੰ ਵੀ ਕਵਰੇਜ ਤੋਂ ਰੋਕ ਦਿੱਤਾ ਕਿ ਉਨ੍ਹਾਂ ਦੇ ਘਰ ਬਹੁਤ ਵੱਡਾ ਦੁਖਾਂਤ ਹੋ ਗਿਆ ਹੈ, ਇਸ ਲਈ ਉਹ ਕੁਝ ਵੀ ਕਹਿਣਾ ਨਹੀਂ ਚਾਹੁੰਦੇ। ਇਸ ਵਾਰਦਾਤ ਦੀ ਤਫਤੀਸ਼ ਕਰ ਰਹੇ ਡੀ.ਐਸ.ਪੀ. ਸੁਖਇੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਨਜੋਤ ਸਿੰਘ ਆਪਣੀ ਜ਼ਮੀਨ ਵੇਚ ਚੁੱਕਾ ਸੀ ਤੇ ਉਹ ਆਪਣੇ ਚਾਚੇ ਨਿਸ਼ਾਨ ਸਿੰਘ ਹੋਰਾਂ ਨਾਲ ਲੜਾਈ-ਝਗੜਾ ਕਰਦਾ ਰਹਿੰਦਾ ਸੀ। ਉਹ ਆਪਣੇ ਸਾਥੀ ਪ੍ਰਗਟ ਸਿੰਘ ਪਿੰਡ ਖਾਨ ਪਿਆਰਾ ਨਾਲ ਇਨ੍ਹਾਂ ਦੇ ਘਰ ਆਇਆ ਤੇ ਇਥੇ ਹਰਜੀਤ ਕੌਰ ਤੇ ਉਸ ਦੇ ਲੜਕੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਉਸ ਤੋਂ ਬਾਅਦ ਇਹ ਦੋਵੇਂ ਜਾਣੇ ਉਥੋਂ ਚਲੇ ਗਏ ਤੇ ਇਨ੍ਹਾਂ ਦਾ ਆਪਸ ਵਿਚ ਵੀ ਝਗੜਾ ਹੋ ਗਿਆ, ਜਿੱਥੇ ਮਨਜੋਤ ਸਿੰਘ ਨੇ ਪ੍ਰਗਟ ਸਿੰਘ ਨੂੰ ਵੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਆਪਣੇ ਸਿਰ ਵਿਚ ਗੋਲੀ ਮਾਰ ਕੇ ਆਪਣੇ-ਆਪ ਨੂੰ ਮਾਰ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਟੀਮ ਨੂੰ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਕਿਹਾ ਤੇ ਬਟਾਲਾ ਤੋਂ ਫੋਰੈਂਸਿਕ ਟੀਮਾਂ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਮਨਜੋਤ ਸਿੰਘ ਦਾ ਪਿਛਲੇ 5 ਸਾਲਾ ਤੋਂ ਆਪਣੇ ਚਾਚੇ ਨਿਸ਼ਾਨ ਸਿੰਘ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਤੇ ਉਹ ਰਹਿ ਵੀ ਆਪਣੇ ਚਾਚੇ ਘਰ ਹੀ ਰਿਹਾ ਸੀ। ਉਸ ਵਲੋਂ ਵਾਰਦਾਤ ਲਈ ਵਰਤਿਆ ਪਿਸਤੌਲ ਵੀ ਆਪਣੇ ਦੋਸਤ ਪ੍ਰਗਟ ਸਿੰਘ ਤੋਂ ਮੰਗਿਆ ਸੀ। ਦੱਸਣਯੋਗ ਹੈ ਕਿ ਨਿਸ਼ਾਨ ਸਿੰਘ ਆਪਣੇ 2 ਬੱਚਿਆਂ ਤੇ ਪਤਨੀ ਨਾਲ ਹੱਸਦੇ-ਵੱਸਦੇ ਪਰਿਵਾਰ ਵਿਚ ਰਹਿ ਰਿਹਾ ਸੀ। ਭਤੀਜੇ ਵਲੋਂ ਚਾਚੀ ਅਤੇ ਉਸ ਦੇ ਪੁੱਤਰ ਨੂੰ ਦਿੱਤੀ ਦਰਦਨਾਕ ਮੌਤ ’ਚ ਚਾਚਾ ਅਤੇ ਉਸ ਦੀ 7 ਸਾਲਾਂ ਦੀ ਬੇਟੀ ਹੀ ਰਹਿ ਗਏ। ਬੇਟੀ ਸਕੂਲਾਂ ’ਚ ਜੂਨ ਦੀਆਂ ਛੁੱਟੀਆਂ ਕਾਰਨ ਆਪਣੀ ਮਾਸੀ ਕੋਲ ਗਈ ਹੋਈ ਸੀ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ’ਚ 18 ਸਾਲਾ ਨੌਜਵਾਨ ਦੀ ਸ਼ੱਕੀ ਹਲਾਤ ’ਚ ਮੌਤ ਅਗਲੀ ਖ਼ਬਰ ਆਂਗਣਵਾੜੀ ਮੁਲਾਜ਼ਮਾਂ ਦੀ ਹੋ ਰਹੀ ਖ਼ੱਜਲ-ਖ਼ੁਆਰੀ ਰੋਕਣ ਸੰਬੰਧੀ ਵਫ਼ਦ ਡਾਇਰੈਕਟਰ ਨੂੰ ਮਿਲਿਆ
Ad Position 24