19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਪੁਰਾਤਨ ਬਾਬਾ ਘੋਨੀ ਸ਼ਾਹ ਮੇਲਾ ਸਫਲਤਾ ਪੂਰਵਕ ਸੰਪੰਨ, ਹਜ਼ਾਰਾਂ ਸ਼ਰਧਾਲੂਆਂ ਨੇ ਟੇਕਿਆ ਮੱਥਾ

Ad Position 21
No active advertisement
ਅਜੀਤ ਡੈਸਕ 25-06-2026
ਘਰੋਟਾ, 24 ਜੂਨ (ਸੰਜੀਵ ਗੁਪਤਾ)-ਇਲਾਕੇ ਦੇ ਪ੍ਰਸਿੱਧ ਤੇ ਪੁਰਾਤਨ ਬਾਬਾ ਘੋਨੀ ਸ਼ਾਹ ਦਾ ਇਤਿਹਾਸਿਕ ਮੇਲਾ ਨਾਲਾ ਪਿੰਡ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਸੰਪੰਨ ਹੋ ਗਿਆ। ਮੇਲੇ ਦੇ ਸਮਾਪਨ ਸਮਾਗਮ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਪਵਨ ਕੁਮਾਰ, ਚੇਅਰਮੈਨ ਮਨੋਹਰ ਸਿੰਘ, ਸਰਪੰਚ ਸੰਜੀਵ ਰੋਡਾ, ਸਰਪੰਚ ਮਲਕੀਤ ਲਾਡਾ, ਵਿਜੈ ਕਟਾਰੂਚੱਕ ਸਮੇਤ ਮੇਲਾ ਕਮੇਟੀ ਅਤੇ ਪਿੰਡ ਪੰਚਾਇਤ ਦੇ ਮੈਂਬਰ ਵੀ ਹਾਜ਼ਰ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੇਲੇ ਸਾਡੀ ਸੱਭਿਆਚਾਰ ਅਤੇ ਵਿਰਾਸਤ ਦੇ ਪ੍ਰਤੀਕ ਹਨ ਜੋ ਸਮਾਜ ਵਿਚ ਪਿਆਰ, ਭਾਈਚਾਰੇ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਬਾਬਾ ਘੋਨੀ ਸ਼ਾਹ ਮੇਲੇ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਜਿਹੇ ਪੁਰਾਤਨ ਮੇਲੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦਾ ਸੱਦਾ ਦਿੱਤਾ। ਮੇਲੇ ਦੌਰਾਨ ਕਰਵਾਏ ਕੁਸ਼ਤੀ ਮੁਕਾਬਲਿਆਂ ਵਿਚ ਬਾਬਾ ਫਰੀਦ ਪਹਿਲਵਾਨ ਦੀਨਾਨਗਰ ਨੇ ਲਾਲੂ ਜੰਮੂ ਨੂੰ ਹਰਾ ਕੇ ਜਿੱਤ ਦਰਜ ਕੀਤੀ। ਜਦਕਿ ਇਕ ਹੋਰ ਮੁਕਾਬਲੇ ਵਿਚ ਕਨ੍ਹੱਈਆ ਜੱਟ ਨੇ ਕੰਮਾ ਪਹਿਲਵਾਨ ਪਟਿਆਲਾ ਨੂੰ ਹਰਾ ਕੇ ਬਾਜ਼ੀ ਮਾਰੀ। ਇਸੇ ਤਰ੍ਹਾਂ ਯੁਵਰਾਜ ਮਿਰਜ਼ਾਪੁਰ ਨੇ ਨੋਨੀ ਨੂੰ ਪਰਾਜਿਤ ਕੀਤਾ। ਮੇਲੇ ਵਿਚ ਦੂਰ-ਦੂਰ ਤੋਂ ਆਏ ਹਜ਼ਾਰਾਂ ਸ਼ਰਧਾਲੂਆਂ ਨੇ ਬਾਬਾ ਜੀ ਦੀ ਦਰਬਾਰ ’ਤੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਮੇਲੇ ਵਿਚ ਲੱਗੀਆਂ ਦੁਕਾਨਾਂ ‘ਤੇ ਖਰੀਦੋ-ਫਰੋਖਤ ਦਾ ਦ੍ਰਿਸ਼ ਵੀ ਦੇਖਣ ਨੂੰ ਮਿਲਿਆ। ਅੰਤ ਵਿਚ ਮੇਲਾ ਕਮੇਟੀ ਅਤੇ ਪਿੰਡ ਪੰਚਾਇਤ ਵਲੋਂ ਕੁਸ਼ਤੀ ਮੁਕਾਬਲਿਆਂ ਦੇ ਜੇਤੂਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਚੱਕ ਚਿਮਨਾਂ-ਨਪਵਾਲ ਸੜਕ ਦੇ ਨਿਰਮਾਣ ਕਾਰਜ ਦਾ ਸ਼ੁੱਭ ਆਰੰਭ ਅਗਲੀ ਖ਼ਬਰ ਯੂਥ ਕਾਂਗਰਸ ਦੀਆਂ ਚੋਣਾਂ ’ਚ ਮੈਨੂੰ ਕਾਂਗਰਸੀ ਆਗੂਆਂ ਨੇ ਜਾਣਬੁੱਝ ਕੇ ਹਰਾਇਆ - ਸਚਿਨ ਕਾਲੀਆ
Ad Position 24