ਪਠਾਨਕੋਟ, 24 ਜੂਨ (ਵਿਨੋਦ)-ਤੋਸ਼ਿਤ ਮਹਾਜਨ ਨੂੰ ਸੂਬਾ ਯੂਥ ਕਾਂਗਰਸ ਦਾ ਜਨਰਲ ਸਕੱਤਰ ਚੁਣਿਆ ਗਿਆ ਹੈ। ਪਠਾਨਕੋਟ ’ਚ ਤੋਸ਼ਿਤ ਮਹਾਜਨ ਅਤੇ ਪੂਰੀ ਨਵੀਂ ਯੂਥ ਕਾਂਗਰਸ ਟੀਮ ਦਾ ਸਾਬਕਾ ਜਨਰਲ ਸਕੱਤਰ ਪੰਜਾਬ ਅਤੇ ਜ਼ਿਲ੍ਹਾ ਕੋਆਰਡੀਨੇਟਰ ਅੰਮ੍ਰਿਤਸਰ ਸ਼ਹਿਰੀ ਵਿਨੈ ਮਹਾਜਨ ਸਮੇਤ ਹੋਰ ਕਾਂਗਰਸੀ ਅਧਿਕਾਰੀਆਂ ਅਤੇ ਵਰਕਰਾਂ ਨੇ ਨਿੱਘਾ ਸਵਾਗਤ ਕੀਤਾ। ਵਰਕਰਾਂ ਨੇ ਇਕ ਦੂਜੇ ਨੂੰ ਮਠਿਆਈਆਂ ਖੁਆ ਕੇ ਅਤੇ ਨਵੇਂ ਅਧਿਕਾਰੀਆਂ ਨੂੰ ਵਧਾਈ ਦੇ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਦੌਰਾਨ ਪੂਰੀ ਟੀਮ ਨੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਪੂਰੀ ਲਗਨ ਨਾਲ ਕੰਮ ਕਰਨ ਦਾ ਪ੍ਰਣ ਲਿਆ। ਨਵ-ਨਿਯੁਕਤ ਸੂਬਾ ਜਨਰਲ ਸਕੱਤਰ ਤੋਸ਼ਿਤ ਮਹਾਜਨ ਨੇ ਦੱਸਿਆ ਕਿ ਯੂਥ ਕਾਂਗਰਸ ਚੋਣਾਂ ਵਿਚ ਵਿਕਾਸ ਸਾਬਾ ਜ਼ਿਲ੍ਹਾ ਉਪ ਪ੍ਰਧਾਨ, ਗੁਰਪ੍ਰੀਤ ਜ਼ਿਲ੍ਹਾ ਜਨਰਲ ਸਕੱਤਰ, ਵਿਸ਼ੂ ਹੰਸ ਜ਼ਿਲ੍ਹਾ ਜਨਰਲ ਸਕੱਤਰ, ਸ਼ੰਮੀ ਭਗਤ ਵਿਧਾਨ ਸਭਾ ਪ੍ਰਧਾਨ ਸੁਜਾਨਪੁਰ, ਦਲਜੀਤ ਸਿੰਘ ਵਿਧਾਨ ਸਭਾ ਉਪ ਪ੍ਰਧਾਨ, ਤੁਸ਼ਾਰ ਸਲਾਰੀਆ ਵਿਧਾਨ ਸਭਾ ਜਨਰਲ ਸਕੱਤਰ, ਨਿਖਿਲ ਮਹਾਜਨ ਵਿਧਾਨ ਸਭਾ ਜਨਰਲ ਸਕੱਤਰ ਸੁਜਾਨਪੁਰ, ਸੁਖਵਿੰਦਰ ਪ੍ਰਧਾਨ ਧਾਰ ਬਲਾਕ, ਬਾਦਲ ਨਾਹਰ ਉਪ-ਪ੍ਰਧਾਨ ਧਾਰ ਬਲਾਕ, ਉਮੇਸ਼ ਉਪ-ਪ੍ਰਧਾਨ ਬਲਾਕ ਸੁਜਾਨਪੁਰ, ਹਰਸ਼ ਮਹਿਰਾ ਉਪ-ਪ੍ਰਧਾਨ, ਹਰਜਿੰਦਰ ਬਲਾਕ ਜਨਰਲ ਸਕੱਤਰ, ਸੌਰਭ ਮਹਾਜਨ ਬਲਾਕ ਜਨਰਲ ਸਕੱਤਰ ਚੁਣੇ ਗਏ ਹਨ। ਉਨ੍ਹਾਂ ਕਿਹਾ ਕਿ ਸੰਗਠਨ ਅਤੇ ਵਰਕਰਾਂ ਨੇ ਇਸ ਨੌਜਵਾਨ ਟੀਮ ਵਿਚ ਆਪਣਾ ਭਰੋਸਾ ਰੱਖਿਆ ਹੈ ਅਤੇ ਅਸੀਂ ਇਸ ਨੂੰ ਪੂਰੀ ਤਰ੍ਹਾਂ ਨਿਭਾਵਾਂਗੇ। ਮੈਂ ਇਸ ਜ਼ਿੰਮੇਵਾਰੀ ਲਈ ਉੱਚ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ। ਸਾਡਾ ਮੁੱਖ ਉਦੇਸ਼ ਸੁਜਾਨਪੁਰ ਅਤੇ ਪੂਰੇ ਸੂਬੇ ਵਿਚ ਨੌਜਵਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਅੱਜ ਸੁਜਾਨਪੁਰ ਵਿਚ ਸਾਨੂੰ ਜੋ ਸਵਾਗਤ ਅਤੇ ਪਿਆਰ ਮਿਲਿਆ ਹੈ, ਉਹ ਸਾਡੀ ਅਸਲ ਤਾਕਤ ਹੈ। ਇਕੱਠੇ ਮਿਲ ਕੇ ਅਸੀਂ ਨੌਜਵਾਨਾਂ ਨੂੰ ਜ਼ਮੀਨੀ ਪੱਧਰ ‘ਤੇ ਇਕਜੁੱਟ ਕਰਾਂਗੇ ਅਤੇ ਸੰਗਠਨ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵਾਂਗੇ। ਇਸ ਮੌਕੇ ਸਾਬਕਾ ਜਨਰਲ ਸਕੱਤਰ ਪੰਜਾਬ ਅਤੇ ਜ਼ਿਲ੍ਹਾ ਕੋਆਰਡੀਨੇਟਰ ਅੰਮ੍ਰਿਤਸਰ ਸ਼ਹਿਰੀ ਵਿਨੈ ਮਹਾਜਨ, ਜ਼ਿਲ੍ਹਾ ਜਨਰਲ ਸਕੱਤਰ ਸੁਰਿੰਦਰ ਕੁਮਾਰ, ਫੌਜਾ ਸਿੰਘ, ਪੂਰਨ ਚੰਦ, ਬਲਰਾਮ ਜਾਮਵਾਲ, ਸੁਭਾਸ਼ ਕੁਮਾਰ, ਸੁਨੀਲ ਕੁਮਾਰ, ਸਾਹਿਲ ਮਹਾਜਨ, ਤਰਸੇਮ ਭਗਤ, ਸੌਰਵ ਮਹਾਜਨ, ਸੋਨੂੰ ਅਤੇ ਮਨੀ (ਵੰਸ਼) ਮੌਜੂਦ ਸਨ।