06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਫ਼ਤਹਿਗੜ੍ਹ ਚੂੜੀਆਂ ’ਚ ਐੱਸ.ਡੀ.ਐੱਮ. ਅਤੇ ਮਾਰਕਿਟ ਕਮੇਟੀ ਦੇ ਦਫ਼ਤਰ ’ਚ ਗੰਦੇ ਪਾਣੀ ਦੀ ਭਰਮਾਰ

Ad Position 21
No active advertisement
ਅਜੀਤ ਡੈਸਕ 26-06-2026
ਫ਼ਤਹਿਗੜ੍ਹ ਚੂੜੀਆਂ, 25 ਜੂਨ (ਅਵਤਾਰ ਸਿੰਘ ਰੰਧਾਵਾ)-ਫ਼ਤਹਿਗੜ੍ਹ ਚੂੜੀਆਂ ਸ਼ਹਿਰ ਅਤੇ ਇਰਦ-ਗਿਰਦ ਦੇ ਇਲਾਕੇ ਵਿਚ ਪਿਛਲੇ ਲੰਮੇ ਸਮੇਂ ਤੋਂ ਜਦੋਂ ਵੀ ਬਰਸਾਤ ਹੁੰਦੀ ਹੈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਗੰਦਗੀ ਦੀ ਭਰਮਾਰ ਫ਼ੈਲਣ ਕਰਕੇ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੀਤੀ ਰਾਤ ਹੋਈ ਬਰਸਾਤ ਕਾਰਨ ਫ਼ਤਹਿਗੜ੍ਹ ਚੂੜੀਆਂ ਦੇ ਬੱਸ ਅੱਡੇ, ਐੱਸ.ਡੀ.ਐੱਮ. ਅਤੇ ਮਾਰਕਿਟ ਕਮੇਟੀ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਗੰਦਗੀ ਦੀ ਭਰਮਾਰ ਫ਼ੈਲ ਚੁੱਕੀ ਹੈ। ਪਿਛਲੇ ਲੰਮੇ ਸਮੇਂ ਤੋਂ ਫ਼ਤਹਿਗੜ੍ਹ ਚੂੜੀਆਂ ਸਬ-ਤਹਿਸੀਲ ਤੋਂ ਲੈ ਕੇ ਪੁਲਿਸ ਥਾਣੇ ਅਤੇ ਡੀ.ਐੱਸ.ਪੀ. ਦਫ਼ਤਰ ਮੁਹਰਿਓਂ ਡੇਰਾ ਬਾਬਾ ਨਾਨਕ ਰੋਡ ਚੁੰਗੀ ਤੱਕ ਜਾਣ ਵਾਲੇ ਰਸਤੇ ਨੂੰ ਨਵਾਂ ਬਣਾਉਣ ਲਈ ਧੀਮੀ ਗਤੀ ਵਿਚ ਚੱਲ ਰਹੇ ਕੰਮ ਨੇ ਰਾਹਗਿਰਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ। ਰੋਜ਼ਾਨਾ ਇਲਾਕੇ ਭਰ ਤੋਂ ਸਬ-ਤਹਿਸੀਲ, ਪੁਲਿਸ ਥਾਣੇ, ਡੀ.ਐੱਸ.ਪੀ. ਦਫ਼ਤਰ ਅਤੇ ਗਿਰਜਾ ਘਰਾਂ ਤੋਂ ਇਲਾਵਾ ਬਾਜ਼ਾਰਾਂ ਵਿਚ ਆਉਣ ਵਾਲੇ ਸੰਬੰਧਿਤ ਲੋਕਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਗੱਲ ਕਰੀਏ ਫ਼ਤਹਿਗੜ੍ਹ ਚੂੜੀਆਂ ਵਿਖੇ ਡੇਰਾ ਬਾਬਾ ਨਾਨਕ ਰੋਡ ਚੁੰਗੀ ਕੋਲ ਖਰਾਬ ਹੋਏ ਸੜਕ ਦੇ ਟੋਟੇ ਦੀ ਤਾਂ ਗੰਦੇ ਪਾਣੀ ਦੇ ਨਿਕਾਸੀ ਨਾਲੇ ਦੇ ਘਟੀਆ ਪ੍ਰਬੰਧ ਹੋਣ ਕਰਕੇ ਇਸ ਟੋਟੇ ਵਿਚ ਪਿਛਲੇ ਕਈ ਸਾਲਾਂ ਤੋਂ ਸੁਧਾਰ ਨਹੀਂ ਹੋ ਸਕਿਆ। ਇਸੇ ਤਰ੍ਹਾਂ ਫ਼ਤਹਿਗੜ੍ਹ ਚੂੜੀਆਂ ਦਾਣਾ ਮੰਡੀ ਕੋਲ ਇਕੋ ਵਿਹੜੇ ਵਿਚ ਬਣੇ ਮਾਰਕਿਟ ਕਮੇਟੀ ਅਤੇ ਐੱਸ.ਡੀ.ਐੱਮ. ਦਫ਼ਤਰ ਦੇ ਵਿਹੜੇ ਅਤੇ ਬਾਹਰ ਸੜਕ ਉੱਪਰ ਗੰਦਗੀ ਭਰਿਆ ਗੋਡੇ-ਗੋਡੇ ਪਾਣੀ ਥੋੜ੍ਹੀ ਬਰਸਾਤ ਨਾਲ ਹੀ ਖੜਾ ਹੋ ਜਾਂਦਾ ਹੈ, ਜਿਸ ਦਾ ਕਈ-ਕਈ ਦਿਨ ਕੋਈ ਹੱਲ ਨਹੀਂ ਹੁੰਦਾ। ਬੀਤੀ ਰਾਤ ਹੋਈ ਬਰਸਾਤ ਕਾਰਨ ਉਕਤ ਦਫ਼ਤਰਾਂ ਦਾ ਸਾਰਾ ਵਿਹੜਾ ਕਰੀਬ 2-2 ਫੁੱਟ ਪਾਣੀ ਵਿਚ ਡੁੱਬਾ ਹੋਇਆ ਹੈ। ਮੇਨ ਗੇਟ ਅਤੇ ਵੱਡੀ ਸੜਕ ਤੋਂ ਅੰਦਰ ਗੇਟ ਤੱਕ ਆਉਣ ਵਾਲਾ ਰਸਤਾ ਅਤ ਗੰਦਗੀ ਭਰੇ ਪਾਣੀ ਵਿਚ ਡੁੱਬਿਆ ਹੋਇਆ ਹੈ, ਜਿਸ ਕਾਰਨ ਬਿਮਾਰੀਆਂ ਫ਼ੈਲਣ ਦਾ ਖਦਸ਼ਾ ਬਣਿਆਂ ਹੋਇਆ ਹੈ। ਜੇਕਰ ਸ਼ਹਿਰ ਦੀ ਸਾਫ਼-ਸਫ਼ਾਈ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਦੇ ਦਫ਼ਤਰਾਂ ਨੇੜੇ ਗੰਦਗੀ ਦੀ ਸਭ ਤੋਂ ਵੱਡੀ ਭਰਮਾਰ ਹੈ। ਸ਼ਹਿਰ ਅੰਦਰ ਜਗ੍ਹਾ-ਜਗ੍ਹਾ ਉੱਪਰ ਲੋਕਾਂ ਵਲੋਂ ਸੁੱਟਿਆ ਜਾਂਦਾ ਗੰਦਗੀ ਭਰਿਆ ਕੂੜਾ ਕਰਕਟ ਜਗ੍ਹਾ-ਜਗ੍ਹਾ ’ਤੇ ਵਿਖਾਈ ਦਿੰਦਾ ਹੈ, ਸ਼ਹਿਰ ਵਾਲੇ ਪਾਸਿਓਂ ਦਾਣਾ ਮੰਡੀ ਵਿਚ ਪ੍ਰਵੇਸ਼ ਕਰਨ ਵਾਲੇ ਗੇਟ ਦੇ ਲਾਗੇ ਕੂੜੇ ਕਰਕਟ ਦੀ ਗੰਦਗੀ ਹੋਣ ਕਾਰਨ ਬਦਬੂ ਫ਼ੈਲੀ ਹੋਈ ਹੈ, ਜਿਸ ਕਰਕੇ ਨੇੜਲੇ ਦੁਕਾਨਦਾਰ ਅਤੇ ਰਿਹਾਇਸ਼ੀ ਲੋਕ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਨਾਲ ਦਿਨ ਕੱਟ ਰਹੇ ਹਨ। ਇਸ ਮੌਕੇ ਗੱਲਬਾਤ ਕਰਦਿਆਂ ਵੱਖ-ਵੱਖ ਲੋਕਾਂ ਨੇ ਦੱਸਿਆ ਕਿ ਇੱਥੇ ਗੰਦੇ ਪਾਣੀ ਦੇ ਨਿਕਾਸ ਪ੍ਰਬੰਧ ਦੀ ਹਾਲਤ ਬਦਤਰ ਹੋਣ ਕਾਰਨ ਖੁਦ ਪ੍ਰਸ਼ਾਸਨ ਦੇ ਦਫ਼ਤਰ ਵੀ ਪ੍ਰੇਸ਼ਾਨੀ ਦੇ ਆਲਮ ਵਿਚ ਹਨ, ਉੱਚ ਅਫ਼ਸਰ ਇਥੋਂ ਬਦਲ ਜਾਂਦੇ ਹਨ, ਪਰ ਸੁਧਾਰ ਨਹੀਂ ਹੋ ਸਕਿਆ। ਕਦੋਂ ਸੁਧਾਰ ਹੋਵੇਗਾ, ਇਸ ਬਾਰੇ ਕਿਸੇ ਨੂੰ ਵੀ ਕੋਈ ਇਲਮ ਨਹੀਂ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ੁਭ ਵੈੱਲਫੇਅਰ ਸੁਸਾਇਟੀ ਸ਼ਾਹਬਾਦ ਵਲੋਂ ਲੜਕੀ ਨੂੰ ਸ਼ਗਨ ਸਕੀਮ ਤਹਿਤ ਰਾਸ਼ੀ ਭੇਟ ਅਗਲੀ ਖ਼ਬਰ ਨੌਜਵਾਨ ਨੇ ਦਰੱਖਤ ਨਾਲ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Ad Position 24
No active advertisement