ਬਟਾਲਾ, 25 ਜੂਨ (ਸਤਿੰਦਰ ਸਿੰਘ)-ਨਜ਼ਦੀਕੀ ਪਿੰਡ ਸ਼ਾਹਬਾਦ ਵਿਖੇ ਸਮਾਜ ਭਲਾਈ ਕੰਮਾਂ ਵਿਚ ਵੱਡੀ ਪੱਧਰ ’ਤੇ ਕਾਰਜਸ਼ੀਲ ਸ਼ੁਭ ਵੈਲਫੇਅਰ ਸੁਸਾਇਟੀ ਸ਼ਾਹਬਾਦ ਵਲੋਂ ਪਿੰਡ ਦੇ ਗਰੀਬ ਪਰਿਵਾਰਾਂ ਦੀਆਂ ਬੇਟੀਆਂ ਦੇ ਵਿਆਹ ਮੌਕੇ ਦਿੱਤੇ ਜਾਂਦੇ ਸਗਨ ਦੇ ਤਹਿਤ ਇਸ ਵਾਰ ਬੇਟੀ ਪ੍ਰਿਅੰਕਾ ਪੁੱਤਰੀ ਸਵਰਗਵਾਸੀ ਕੇਵਲ ਮਸੀਹ ਦੀ ਧਰਮਪਤਨੀ ਅਨੀਤਾ ਨੂੰ 11 ਹਜ਼ਾਰ ਰੁਪਏ ਭੇਟ ਕੀਤੇ। ਸ਼ੁਭ ਵੈੱਲਫੇਅਰ ਸੁਸਾਇਟੀ ਸ਼ਾਹਬਾਦ ਦੇ ਪ੍ਰਧਾਨ ਮਨਪ੍ਰੀਤ ਸਿੰਘ ਕਾਹਲੋਂ ਅਤੇ ਉਪ ਚੇਅਰਮੈਨ ਪੰਜਾਬ ਹਰਵਿੰਦਰਪਾਲ ਸਿੰਘ ਜੋਤੀ ਨੇ ਇਹ ਸ਼ਗਨ ਭੇਟ ਕਰਦਿਆਂ ਕਿਹਾ ਕਿ ਸੁਸਾਇਟੀ ਵਲੋਂ ਹੁਣ ਤੱਕ ਪਿੰਡ ਦੀਆਂ 50 ਲੜਕੀਆਂ ਨੂੰ ਰਾਸ਼ੀ ਭੇਟ ਕੀਤੀ ਜਾ ਚੁੱਕੀ ਹੈ। ਪ੍ਰਧਾਨ ਕਾਹਲੋਂ ਨੇ ਕਿਹਾ ਕਿ ਸੁਸਾਇਟੀ ਵਲੋਂ ਆਉਂਦੇ ਸਮੇਂ ਦੌਰਾਨ ਵੀ ਆਪਣੇ ਵੱਡੇ ਭਰਾ ਸਵਰਗਵਾਸੀ ਸ਼ੁਭਪ੍ਰੀਤ ਸਿੰਘ ਕਾਹਲੋਂ ਦੀ ਯਾਦ ਵਿਚ ਅਜਿਹੇ ਹੋਰ ਵੀ ਕਾਰਜ ਕੀਤੇ ਜਾਣਗੇ। ਇਸ ਮੌਕੇ ਉਪ ਚੇਅਰਮੈਨ ਹਰਵਿੰਦਰਪਾਲ ਸਿੰਘ, ਮਾਸਟਰ ਮਨਪ੍ਰੀਤ ਸਿੰਘ ਕਾਹਲੋਂ, ਸੁਖਵਿੰਦਰ ਸਿੰਘ ਕਾਹਲੋਂ ਪੰਚਾਇਤ ਮੈਂਬਰ, ਸੰਤੋਸ਼ ਕੁਮਾਰ ਪੰਚਾਇਤ ਮੈਂਬਰ, ਲਾਡਾ ਮਸੀਹ, ਲਵਪ੍ਰੀਤ ਸਿੰਘ ਵਰ, ਅਸ਼ੋਕ ਮਸੀਹ, ਗਰੀਫਨ ਮਸੀਹ, ਜੋਧਾ ਮਸੀਹ, ਰਿੰਕੂ ਮਸੀਹ ਹਾਜ਼ਰ ਸਨ।