ਕਲਾਨੌਰ, 4 ਜੁਲਾਈ (ਪੁਰੇਵਾਲ)-ਸਥਾਨਕ ਸ੍ਰੀ.ਐੱਲ.ਐੱਲ.ਪੁਰੀ ਚਿਲਡ੍ਰਨ ਹਾਈ ਸਕੂਲ ’ਚ ਪ੍ਰਿੰਸੀਪਲ ਸੱਤਿਆ ਸਿੰਘ ਠਾਕੁਰ, ਵਾਇਸ ਪ੍ਰਿੰਸੀਪਲ ਸ੍ਰੀਮਤੀ ਨੰਦਿਤਾ, ਸਕੂਲ ਪ੍ਰਬੰਧਕ ਰਾਮ ਸਿੰਘ ਠਾਕੁਰ, ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਨਿਰਮਲ ਪ੍ਰਧਾਨ ਤੇ ਸਲਾਹਕਾਰ ਸ੍ਰੀਮਤੀ ਅੰਮ੍ਰਿਤਾ ਠਾਕੁਰ ਦੀਆਂ ਹਦਾਇਤਾਂ ’ਤੇ ਸਕੂਲ ਅਧਿਆਪਕਾਂ ਵਲੋਂ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ’ਚ ਦਿੱਤੇ ਗਏ ਘਰ ਦੇ ਕੰਮ ਦੌਰਾਨ ਆਕ੍ਰਸ਼ਿਤ ਕਲਾਕ੍ਰਿਤੀਆਂ ਤਿਆਰ ਕੀਤੀਆਂ ਗਈਆ ਹਨ। ਜਿਨ੍ਹਾਂ ਦੀ ਅੱਜ ਸਕੂਲ ’ਚ ਆਰਟ ਐਂਡ ਕ੍ਰਾਫਟ ਅਧਿਆਪਕ ਸ੍ਰੀਮਤੀ ਵੰਦਨਾਂ ਵਲੋਂ ਸਮੀਖਿਆ ਕੀਤੀ ਗਈ। ਪ੍ਰਿੰਸੀਪਲ ਸ੍ਰੀ. ਸੱਤਿਆ ਸਿੰਘ ਠਾਕੁਰ ਨੇ ਦੱਸਿਆ ਕਿ ਹਾਇਰ ਵਿੰਗ ’ਚ ਦਸਵੀਂ ਜਮਾਤ ਦੀ ਪਰਨੀਤ ਕੌਰ ਅਤੇ ਪ੍ਰਾਇਮਰੀ ਵਿੰਗ ’ਚ ਚੌਥੀ ਦੇ ਨੀਰਵ ਵਲੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਾਕੀ ਬੱਚਿਆਂ ਵਲੋਂ ਤਿਆਰ ਕੀਤੀਆਂ ਕਲਾਕ੍ਰਿਤੀਆਂ ਵੀ ਕਾਫੀ ਪ੍ਰਭਾਵਸ਼ਾਲੀ ਰਹੀਆਂ ਜੋ ਬੱਚਿਆਂ ਵਲੋਂ ਫਾਲਤੂ ਵਸਤੂਆਂ ਤੋਂ ਤਿਆਰ ਕੀਤੀਆਂ ਗਈਆਂ ਅਤੇ ਖਾਸ ਗੱਲ ਇਹ ਰਹੀ ਕਿ ਬੱਚਿਆਂ ਵਲੋਂ ਵੱਖ ਵੱਖ ਵਿਸ਼ਿਆਂ ’ਤੇ ਅਧਾਰਿਤ ਕਲਾਕ੍ਰਿਤੀਆਂ ਤਿਆਰ ਕਰਕੇ ਸੰਦੇਸ਼ ਦਿੱਤਾ ਗਿਆ। ਠਾਕੁਰ ਨੇ ਦੱਸਿਆ ਕਿ ਬੱਚਿਆਂ ਵਲੋਂ ਮਿੱਟੀ ਨਾਲ ਅਜਾਦੀ ਦੀ ਲੜਾਈ ਦਾ ਦ੍ਰਿਸ਼, ਪਾਰਕ, ਵਾਟਰ ਪਾਰਕ, ਫਲਾਂ ਦੀ ਟੋਕਰੀ ਆਦਿ ਮਾਡਲ ਕਾਫੀ ਪ੍ਰਭਾਵਸ਼ਾਲੀ ਰਹੇ। ਮੋਹਰੀ ਬੱਚਿਆਂ ਸਮੇਤ ਹੋਰਨਾਂ ਬੱਚਿਆਂ ਦੀ ਸਕੂਲ ਪ੍ਰਬੰਧਕਾਂ ਵਲੋਂ ਹੌਂਸਲਾਅਫਜਾਈ ਕੀਤੀ ਗਈ। ਇਨ੍ਹਾਂ ਮੁਕਾਬਲਿਆਂ ’ਚ ਸ੍ਰੀਮਤੀ ਵੰਦਨਾਂ ਕੁਮਾਰੀ, ਕੰਵਲਜੀਤ ਕੌਰ, ਰਣਜੀਤ ਕੌਰ, ਪੁਨੀਤ ਕੌਰ, ਰਮਨਦੀਪ ਕੁਮਾਰ, ਚੰਦਰ ਪ੍ਰਭਾ, ਬੱਬਲੀ, ਪੂਨਮ ਸ਼ਰਮਾਂ, ਪੱਲਵੀ, ਕਾਜਲ, ਨਿਸ਼ਾ, ਸੇਜਲ, ਸਨੇਹ ਠਾਕੁਰ ਵੀ ਹਾਜ਼ਰ ਰਹੇ।