08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਪਿੰਡ ਸ਼ਕਰੀ ਵਿਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ

Ad Position 21
No active advertisement
ਅਜੀਤ ਡੈਸਕ 05-07-2026
ਵਡਾਲਾ ਬਾਂਗਰ, 4 ਜੁਲਾਈ (ਭੁੰਬਲੀ)-ਪਿੰਡ ਸ਼ਕਰੀ ਦੇ ਗੁਰਦੁਆਰਾ ਸਾਹਿਬ ਵਿਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਮਾਗਮ ਦੇ ਅਖੀਰ ਵਿਚ ਛੋਟੇ ਸਕੂਲੀ ਬੱਚਿਆਂ ਦੇ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਪਹਿਲੀ, ਦੂਜੀ ਤੇ ਤੀਸਰੀ ਪੁਜੀਸ਼ਨ ਪ੍ਰਾਪਤ ਬੱਚਿਆਂ ਨੂੰ ਨਕਦ ਇਨਾਮ ਵੀ ਦਿੱਤੇ ਗਏ ਅਤੇ ਸਾਰੇ ਬੱਚਿਆਂ ਦਾ ਮਾਣ-ਸਤਿਕਾਰ ਵੀ ਕੀਤਾ ਗਿਆ। ਇਸ ਮੌਕੇ ਪਹੁੰਚੇ ਜਥੇ: ਜਗਦੀਪ ਸਿੰਘ ਗਿੱਲ ਜੋੜਾ ਸਿੰਘਾ, ਮੁਖੀ (ਗਰੀਬ ਦਾ ਮੂੰਹ ਗੁਰੂ ਦੀ ਗੋਲਕ) ਟੀਮ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਪਿੰਡ ਦੀ ਸਮੂਹ ਸੰਗਤ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਖੂਬ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਬੱਚਿਆਂ ਵਿਚ ਸਿੱਖੀ ਪ੍ਰਤੀ ਉਤਸ਼ਾਹ ਵਧਦਾ ਹੈ ਤੇ ਉਹ ਧਰਮ ਨਾਲ ਜੁੜ ਕੇ ਇਸ ਵਿਚ ਪ੍ਰਪੱਕਤਾ ਹਾਸਿਲ ਕਰਦੇ ਹਨ । ਅਜਿਹੇ ਮੁਕਾਬਲੇ ਤੇ ਸਮਾਗਮ ਹਰੇਕ ਪਿੰਡ ਪੱਧਰ ’ਤੇ ਹੋਣੇ ਚਾਹੀਦੇ ਹਨ ਤਾਂ ਜੋ ਲੋਕ ਸਿੱਖੀ ਨਾਲ ਵੱਧ ਤੋਂ ਵੱਧ ਜੁੜਨ। ਇਸ ਸਮਾਗਮ ਨੂੰ ਕਰਵਾਉਣ ਵਿਚ ਪਿੰਡ ਦੀ ਸਮੂਹ ਸੰਗਤ ਐੱਨ.ਆਰ.ਆਈ. ਵੀਰ ਗੁਰਵਿੰਦਰ ਸਿੰਘ ਪੀਟਰ ਸ਼ਕਰੀ ਦਾ ਵਿਸ਼ੇਸ਼ ਯੋਗਦਾਨ ਰਿਹਾ।
Ad Position 22
No active advertisement
ਪਿਛਲੀ ਖ਼ਬਰ ਸਤਿਗੁਰੂ ਕਬੀਰ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਟੋਨੀ ਵੜੈਚ ਨੂੰ ਇੰਗਲੈਂਡ ’ਚ ਪੀਸ ਅੰਬੈਸਡਰ ਲਗਾਉਣਾ ਸ਼ਲਾਘਾਯੋਗ : ਰੰਧਾਵਾ
Ad Position 24