08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸਤਿਗੁਰੂ ਕਬੀਰ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 05-07-2026
ਨੌਸ਼ਹਿਰਾ ਮੱਝਾ ਸਿੰਘ, 4 ਜੁਲਾਈ (ਰਵੀ ਭਗਤ)-ਪਿੰਡ ਬਿਧੀਪੁਰ ਵਿਖੇ ਸਤਿਗੁਰੁ ਕਬੀਰ ਪ੍ਰਬੰਧਕ ਕਮੇਟੀ ਵਲੋਂ ਸਤਿਗੁਰੂ ਕਬੀਰ ਸਾਹਿਬ ਦਾ 628ਵਾਂ ਜਨਮ ਦਿਹਾੜਾ ਨਗਰ ਦੀਆਂ ਸੰਗਤਾਂ ਦੇ ਸਾਂਝੇ ਸਹਿਯੋਗ ਨਾਲ ਮਨਾਇਆ ਗਿਆ। ਇਸ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਗਤ ਦੀਨਾਨਾਥ ਨੇ ਕੀਰਤਨ ਸਮਾਗਮ ਰਾਹੀਂ ਸਤਿਗੁਰ ਕਬੀਰ ਸਾਹਿਬ ਦੀ ਜੀਵਨੀ ’ਤੇ ਚਾਨਣਾ ਪਾ ਕੇ ਉਨ੍ਹਾਂ ਦੇ ਦਰਸਾਏ ਗਏ ਮਾਰਗ ’ਤੇ ਚੱਲ ਕੇ ਹਾਜ਼ਰ ਸੰਗਤਾਂ ਨੂੰ ਆਪਣਾ ਜੀਵਨ ਸਫ਼ਲ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਪ੍ਰਬੰਧਕਾਂ ਵਲੋਂ ਧਾਰਮਿਕ ਆਗੂਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਵੱਖ-ਵੱਖ ਪਦਾਰਥਾਂ ਦੇ ਲੰਗਰਾਂ ਦੀ ਸੇਵਾ ਨਿਭਾਈ ਗਈ। ਇਸ ਮੌਕੇ ਮੁੱਖ ਸੇਵਾਦਾਰ ਭਗਤ ਮੋਹਨ ਲਾਲ, ਡਾ. ਸੰਤੋਖ ਰਾਜ, ਬਲਰਾਮ ਭਗਤ, ਸੋਮਦਾਸ, ਰਾਜਿੰਦਰ ਭਗਤ, ਕਰਤਾਰ ਸਿੰਘ, ਅਭਿਜੀਤ, ਰਛਪਾਲ ਸਿੰਘ, ਗੁਰਮੀਤ ਸਿੰਘ, ਗੁਰਸੇਵਕ ਸਿੰਘ, ਸ਼ਾਨਦੀਪ ਸਿੰਘ, ਅਰਮਾਨਦੀਪ, ਮਹਿਕਦੀਪ ਸਿੰਘ, ਲਵਪ੍ਰੀਤ ਬੱਬਲੂ, ਅਨੂਰਦੀਪ ਸਿੰਘ, ਹੁਸਨਦੀਪ ਸਿੰਘ, ਨਿਤਿਨ ਭਗਤ, ਅਭੀਜੋਤ ਸਿੰਘ, ਲਵਪ੍ਰੀਤ ਸਿੰਘ ਸਾਬੀ, ਪਾਰਥਿਵ ਭਗਤ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਚੌਕੀ ਬਰਿਆਰ ਅਧੀਨ ਪਿੰਡਾਂ ’ਚ ਨਸ਼ੇੜੀਆਂ ਦੀ ਭਰਮਾਰ-ਨਸ਼ਾ ਕਰ ਕੇ ਥਾਂ- ਥਾਂ ਡਿਗਦੇ ਨੇ ਨਸ਼ੇੜੀ ਅਗਲੀ ਖ਼ਬਰ ਪਿੰਡ ਸ਼ਕਰੀ ਵਿਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ
Ad Position 24