09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸ਼ਯੈਨਾ ਪਾਥ ਫਾਊਂਡੇਸ਼ਨ ਵਲੋਂ ਵੱਖ-ਵੱਖ ਜਨਤਕ ਥਾਵਾਂ ’ਤੇ ਬੂਟੇ ਲਗਾਏ

Ad Position 21
No active advertisement
ਅਜੀਤ ਡੈਸਕ 05-07-2026
ਕਾਹਨੂੰਵਾਨ, 4 ਜੁਲਾਈ (ਜਸਪਾਲ ਸਿੰਘ ਸੰਧੂ)-ਵਾਤਾਵਰਨ ਦੀ ਸੰਭਾਲ ਤੇ ਹਰਿਆਲੀ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਸ਼ਯੈਨਾ ਪਾਥ ਫਾਊਂਡੇਸ਼ਨ ਵਲੋਂ ਕਾਹਨੂੰਵਾਨ ਮੰਡੀ, ਲਾਧੂਪੁਰ ਪਾਰਕ ਤੇ ਹੋਰ ਵੱਖ-ਵੱਖ ਸਰਕਾਰੀ ਜਨਤਕ ਥਾਵਾਂ ’ਤੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ। ਇਸ ਮੌਕੇ ਮਨਪ੍ਰੀਤ ਸਿੰਘ ਲਾਧੂਪੁਰ ਸੰਸਥਾਪਕ ਤੇ ਡਾਇਰੈਕਟਰ ਸ਼ਯੈਨਾ ਪਾਥ ਫਾਊਂਡੇਸ਼ਨ, ਜਗਜੀਤ ਸਿੰਘ ਰਿਹਾਨ ਅਤੇ ਸਮੰਥਾ ਸਹਿਦੇਵ ਵਲੋਂ ਮੰਡੀ ਬੋਰਡ ਦੇ ਮੁਲਾਜ਼ਮਾਂ ਦੇ ਸਹਿਯੋਗ ਨਾਲ ਵੱਖ-ਵੱਖ ਕਿਸਮਾਂ ਦੇ ਛਾਂਦਾਰ ਤੇ ਫ਼ਲਦਾਰ ਬੂਟੇ ਲਗਾਏ ਗਏ। ਮਨਪ੍ਰੀਤ ਸਿੰਘ ਨੇ ਕਿਹਾ ਕਿ ਵਾਤਾਵਰਨ ਦੀ ਰੱਖਿਆ ਲਈ ਬੂਟੇ ਲਗਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਸਮੂਹ ਪਿੰਡ ਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ। ਸੰਸਥਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਵੀ ਪੰਜਾਬ ਦੇ ਵੱਖ-ਵੱਖ ਪਿੰਡਾਂ ਤੇ ਸਰਕਾਰੀ ਜਨਤਕ ਥਾਵਾਂ ’ਤੇ ਵਿਆਪਕ ਪੱਧਰ ’ਤੇ ਬੂਟੇ ਲਗਾਉਣ ਦਾ ਅਭਿਆਨ ਜਾਰੀ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਗੁਲਸ਼ਨ ਕਤਲ ਮਾਮਲੇ ਵਿਚ ਚਾਰ ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਡਾਕਟਰਜ਼ ਡੇ ਮੌਕੇ ਨੀਮਾ ਪਠਾਨਕੋਟ ਵਲੋਂ ਖੂਨਦਾਨ ਕੈਂਪ
Ad Position 24