08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਕਿਸਾਨ ਪਗੜੀ ਸੰਭਾਲ ਲਹਿਰ ਜਥੇਬੰਦੀ ਹਰਚੋਵਾਲ ਵਿਖੇ ਅੱਜ ਦੇ ਧਰਨੇ ਵਿਚ ਹੋਵੇਗੀ ਸ਼ਾਮਿਲ

Ad Position 21
No active advertisement
ਅਜੀਤ ਡੈਸਕ 06-07-2026

ਘੱਲੂਘਾਰਾ ਸਾਹਿਬ, 5 ਜੁਲਾਈ (ਪਰਮ ਮਿਨਹਾਸ)-ਹਲਕਾ ਕਾਦੀਆਂ ਅਧੀਨ ਪੈਂਦੇ ਪਿੰਡ ਭੈਣੀ ਪਸਵਾਲ ਵਿਖੇ ਪੱਗੜੀ ਸੰਭਾਲ ਲਹਿਰ ਜਥੇਬੰਦੀ ਦੀ ਜ਼ਰੂਰੀ ਮੀਟਿੰਗ ਬਲਜਿੰਦਰ ਸਿੰਘ ਅਤੇ ਕਿਸਾਨ ਆਗੂ ਜਗਜੀਤ ਸਿੰਘ ਭੈਣੀ ਪਸਵਾਲ ਦੀ ਅਗਵਾਈ ਹੇਠ ਹੋਈ। ਇਸ ਮੌਕੇ ਬਲਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪ੍ਰਾਈਵੇਟ ਖੰਡ ਮਿੱਲਾਂ ਲਈ 68.50 ਰੁਪਏ ਪ੍ਰਤੀ ਕੁਇੰਟਲ ਦੀ ਸਿੱਧੀ ਸਬਸਿਡੀ (ਸਟੇਟ ਐਗਰੀਡ ਪ੍ਰਾਈਸ ਵਿਚੋਂ) ਮਨਜ਼ੂਰ ਕੀਤੀ ਹੈ। ਇਸ ਨਾਲ ਕਿਸਾਨਾਂ ਨੂੰ ਕੁੱਲ 416 ਪ੍ਰਤੀ ਕੁਇੰਟਲ ਮੁੱਲ ਮਿਲਦਾ ਹੈ। ਬਕਾਇਆ ਰਾਸ਼ੀ ਜਾਰੀ ਕਰਨ ਲਈ ਕਿਸਾਨ ਯੂਨੀਅਨਾਂ ਲਗਾਤਾਰ ਮੰਗ ਕਰ ਰਹੀਆਂ ਹਨ, ਪਰ ਹੁਣ ਜਦੋਂ ਕਿ 3 ਮਹੀਨੇ ਤੋਂ ਵੱਧ ਸਮਾਂ ਮਿੱਲਾਂ ਬੰਦ ਨੂੰ ਹੋ ਗਿਆ ਹੈ, ਪਰ ਅਜੇ ਤੱਕ ਕਿਸਾਨਾਂ ਨੂੰ ਪੰਜਾਬ ਸਰਕਾਰ ਵਲੋਂ ਮਿਲਣ ਵਾਲੀ ਸਬਸਿਡੀ ਦੀ ਰਕਮ ਉਨ੍ਹਾਂ ਦੇ ਖਾਤਿਆਂ ਵਿਚ ਨਹੀਂ ਪਾਈ ਗਈ, ਜਿਸ ਦੇ ਰੋਸ ਵਜੋਂ ਅੱਜ ਕਿਸਾਨ ਆਗੂ ਨੇ ਮੀਟਿੰਗ ਉਪਰੰਤ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਪਗੜੀ ਸੰਭਾਲ ਜੱਟਾ ਲਹਿਰ ਵਲੋਂ ਹਰਚੋਵਾਲ ਵਿਖੇ ਅੱਜ ਦੇ ਧਰਨੇ ਵਿਚ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਜਲਦ ਤੋਂ ਜਲਦ ਬਕਾਇਆ ਰਾਸ਼ੀ ਉਨ੍ਹਾਂ ਦੇ ਖਾਤੇ ਵਿਚ ਪਾਈ ਜਾਵੇ, ਤਾਂ ਜੋ ਕਿਸਾਨ ਅਗਲੇ ਤਿੱਖੇ ਸੰਘਰਸ਼ ਵਿੱਢਣ ਲਈ ਮਜ਼ਬੂਰ ਨਾ ਹੋਣ। ਇਸ ਮੌਕੇ ਜਗਜੀਤ ਸਿੰਘ ਭੈਣੀ ਪਸਵਾਲ, ਜਸਪਾਲ ਸਿੰਘ, ਪ੍ਰਧਾਨ ਵਿਜੇ ਕੁਮਾਰ, ਪ੍ਰਧਾਨ ਬਲਜੀਤ ਸਿੰਘ, ਬਲਜਿੰਦਰ ਸਿੰਘ, ਬਲਦੇਵ ਸਿੰਘ ਸੇਖਵਾਂ, ਜਸਪਾਲ ਸਿੰਘ, ਸਰਬਜੀਤ ਸਿੰਘ ਲਾਲੀਆ, ਜਗਜੀਤ ਸਿੰਘ, ਰਣਜੋਧ ਸਿੰਘ ਭੱਟੀਆ, ਕਮਲਜੀਤ ਸਿੰਘ, ਮਨਜੀਤ ਸਿੰਘ, ਗੁਰ ਸਾਹਿਬ ਸਿੰਘ, ਅਮਨ ਸੈਕਟਰੀ, ਹਰਪਾਲ ਸਿੰਘ, ਕੁਲਵਿੰਦਰ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਤੋਂ ਪੰਥਕ ਇਕੱਠ ਲਈ ਗੁਰਦੁਆਰਾ ਮੰਜੀ ਸਾਹਿਬ ਲਈ ਕਾਫਲਾ ਰਵਾਨਾ ਅਗਲੀ ਖ਼ਬਰ -ਅਵਾਰਾ ਕੁੱਤਿਆ ਦਾ ਕਹਿਰ- ਕਲਾਨੌਰ ਸਮੇਤ ਵੱਖ-ਵੱਖ ਪਿੰਡਾਂ ਦੇ ਦਰਜਨਾਂ ਲੋਕਾਂ ਨੂੰ ਕੱਟਿਆ
Ad Position 24