06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਮੁੱਖ ਖੇਤੀਬਾੜੀ ਅਫ਼ਸਰ ਪਠਾਨਕੋਟ ਵਲੋਂ ਖਾਦ, ਬੀਜ, ਦਵਾਈਆਂ ਤੇ ਇਨਪੁੱਟ ਡੀਲਰਾਂ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 08-07-2026
ਨਰੋਟ ਮਹਿਰਾ, 7 ਜੁਲਾਈ (ਰਾਜ ਕੁਮਾਰੀ)-ਜ਼ਿਲ੍ਹਾ ਪਠਾਨਕੋਟ ਦੇ ਸਮੂਹ ਖਾਦ, ਬੀਜ, ਦਵਾਈਆਂ ਤੇ ਇਨਪੁੱਟ ਦੇ ਡੀਲਰਾਂ ਨਾਲ ਮੁੱਖ ਖੇਤੀਬਾੜੀ ਅਫਸਰ ਡਾ: ਵਿਨੇ ਕੁਮਾਰ ਨੇ ਪਿੰਡ ਭੋਆ ਫੋਕਲ ਪੁਆਇੰਟ ਵਿਚ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ’ਚ ਜ਼ਿਲ੍ਹੇ ਦੇ ਵੱਡੀ ਗਿਣਤੀ ਵਿਚ ਡੀਲਰਾਂ ਨੇ ਭਾਗ ਲਿਆ। ਮੀਟਿੰਗ ’ਚ ਡਾ: ਪ੍ਰਿਤਪਾਲ ਸਿੰਘ, ਡਾ: ਅਰਜੁਨ ਸਿੰਘ, ਖੇਤੀਬਾੜੀ ਵਿਕਾਸ ਅਫਸਰ ਗੁਦਦਿੱਤ ਸਿੰਘ, ਖੇਤੀਬਾੜੀ ਵਿਸਥਾਰ ਅਫ਼ਸਰ ਸੁਭਾਸ਼ ਚੰਦ ਪਹੁੰਚੇ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਨੇ ਮੀਟਿੰਗ ਵਿਚ ਪਹੁੰਚੇ ਡੀਲਰਾਂ ਦੀਆਂ ਪਹਿਲਾਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਡੀਲਰਾਂ ਦੇ ਪ੍ਰਧਾਨ ਰਾਜੂ ਨੇ ਪਹਿਲਾਂ ਮੁੱਖ ਖੇਤੀਬਾੜੀ ਅਫਸਰ ਦਾ ਪਠਾਨਕੋਟ ਮੁੱਖ ਅਫਸਰ ਆਉਣ ’ਤੇ ਸਵਾਗਤ ਕੀਤਾ ਤੇ ਕਿਹਾ ਕਿ ਦੁਕਾਨਦਾਰਾਂ ਨੂੰ ਸਮੇਂ ਸਿਰ ਯੂਰੀਆ ਖਾਦ ਨਾ ਮਿਲਣ ਸਬੰਧੀ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਪਠਾਨਕੋਟ ਵਿਚ ਖਾਦ ਦਾ ਰੈਕ ਲਾਉਣ ਬਾਰੇ ਕਿਹਾ ਗਿਆ ਤੇ ਕੁਝ ਦਵਾਈਆਂ, ਬੀਜਾਂ ਦੀ ਤੇ ਕੁਝ ਖਾਦਾਂ ਦੀ ਅਡੀਸ਼ਨ ਪੰਜਾਬ ਪੱਧਰ ’ਤੇ ਹੋਣੇ ਚਾਹੀਦੇ। ਕਈ ਵੱਡੇ ਡੀਲਰ ਅਡੀਸ਼ਨ ਲੈਟਰ ਕਈ ਦੁਕਾਨਦਾਰਾਂ ਨੂੰ ਨਹੀਂ ਦਿੱਤੇ ਜਾਂਦੇ ਜਿਸ ਕਾਰਨ ਛੋਟੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮੁੱਖ ਖੇਤੀਬਾੜੀ ਅਫ਼ਸਰ ਨੇ ਭਰੋਸਾ ਦਿੱਤਾ ਕਿ ਇਹ ਸਾਰੀਆਂ ਮੰਗਾਂ ’ਤੇ ਗੌਰ ਕੀਤਾ ਜਾਵੇਗਾ। ਮੀਟਿੰਗ ਵਿਚ ਖਾਦ ਦੁਕਾਨਦਾਰਾਂ ਨੂੰ ਮੁੱਖ ਖੇਤੀਬਾੜੀ ਅਫ਼ਸਰ ਵਲੋਂ ਆਦੇਸ਼ ਜਾਰੀ ਕੀਤਾ ਗਿਆ ਕਿ ਦੁਕਾਨਦਾਰ ਸਟਾਕ ਦੁਕਾਨਾਂ ’ਤੇ ਲਗਾਉਣਗੇ। ਕੋਈ ਵੀ ਦੁਕਾਨਦਾਰ ਡੀਲਰ ਸਮਾਨ ਦੀ ਟੈਗਿੰਗ ਨਹੀਂ ਕਰੇਗਾ। ਉਨ੍ਹਾਂ ਸਾਰੇ ਡੀਲਰਾਂ ਨੂੰ ਫਾਰਮਾਰ ਆਈ.ਡੀ. ਐਗਰੀ ਸਟੋਕ ਤਹਿਤ ਬਣਾਉਣ ਲਈ ਵੀ ਕਿਹਾ ਗਿਆ। ਇਸ ਤੋਂ ਇਲਾਵਾ ਡਾ: ਪ੍ਰਿਤਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ ਪੋਰਟਲ ਬੀਜਾਂ ਸਬੰਧੀ ਜਾਣਕਾਰੀ ਦਿੱਤੀ। ਖੇਤੀਬਾੜੀ ਅਫਸਰ ਡਾ: ਅਰਜੁਨ ਸਿੰਘ ਡੀਲਰਾਂ ਨੇ ਦਵਾਈਆਂ ਬਾਰੇ ਵਿਸਥਾਰ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਵਿਚ ਮੁੱਖ ਖੇਤੀਬਾੜੀ ਅਫਸਰ ਡਾ: ਵਿਨੇ ਕੁਮਾਰ ਵਲੋਂ ਡੀਲਰਾਂ ਨੂੰ ਇਹ ਵੀ ਹਦਾਇਤ ਦਿੱਤੀ ਗਈ ਕਿ ਜੇਕਰ ਕੋਈ ਫਰਟੀਲਾਇਜਰ ਕੰਟਰੋਲ ਆਰਡਰ 1985 ਦੀ ਉਲੰਘਣਾ ਕਰਦਾ ਹੈ, ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਰਾਜੂ, ਮਨੋਜ, ਸ਼ੀਤਲ, ਵਿਜੇ ਕੁਮਾਰ, ਗਿੰਨੀ, ਜੱਗੀ, ਗੁਪਤਾ, ਧਨਪਤ ਰਾਏ, ਵਿੱਕੀ ਸ਼ਰਮਾ ਘਰੋਟਾ, ਸੰਦੀਪ, ਅਮਿਤ, ਸਾਹਿਲ, ਲਵਪ੍ਰੀਤ, ਰਾਜਾ, ਬਲਵਾਲ, ਮਾਨ ਸਰਨਾ, ਡਿੰਪੀ, ਕੁਲਵਿੰਦਰ, ਗਿੱਲ ਸੈਣੀ ਸਰਨਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਾਂ ਵਲੋਂ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਮਮਿਆਲ ਵਿਖੇ ਬਾਬਾ ਲੱਖ ਦਾਤਾ ਜੀ ਦਾ 10ਵਾਂ ਸਾਲਾਨਾ ਛਿੰਝ ਮੇਲਾ ਸਮਾਪਤ ਨਾਮੀ ਪਹਿਲਵਾਨਾਂ ਨੇ ਦਿਖਾਇਆ ਦਮਖਮ
Ad Position 24
No active advertisement