06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਮਮਿਆਲ ਵਿਖੇ ਬਾਬਾ ਲੱਖ ਦਾਤਾ ਜੀ ਦਾ 10ਵਾਂ ਸਾਲਾਨਾ ਛਿੰਝ ਮੇਲਾ ਸਮਾਪਤ ਨਾਮੀ ਪਹਿਲਵਾਨਾਂ ਨੇ ਦਿਖਾਇਆ ਦਮਖਮ

Ad Position 21
No active advertisement
ਅਜੀਤ ਡੈਸਕ 08-07-2026
ਘਰੋਟਾ, 7 ਜੁਲਾਈ (ਸੰਜੀਵ ਗੁਪਤਾ)-ਮਮਿਆਲ ਵਿਖੇ ਬਾਬਾ ਲੱਖ ਦਾਤਾ ਜੀ ਦੇ ਅਸ਼ੀਰਵਾਦ ਸਦਕਾ ਕਰਵਾਇਆ ਗਿਆ 10ਵਾਂ ਸਾਲਾਨਾ ਛਿੰਝ ਮੇਲਾ ਮੇਲਾ ਕਮੇਟੀ ਤੇ ਸਮੂਹ ਸੇਵਾਦਾਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ, ਉਤਸ਼ਾਹ ਤੇ ਰਵਾਇਤੀ ਢੰਗ ਨਾਲ ਸਮਾਪਤ ਹੋਇਆ। ਮੇਲੇ ’ਚ ਪੰਜਾਬ, ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਨਾਮੀ ਪਹਿਲਵਾਨਾਂ ਨੇ ਆਪਣੇ ਦਾਅ-ਪੇਚਾਂ ਤੇ ਤਾਕਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਦਰਸ਼ਕਾਂ ਨੂੰ ਰੋਮਾਂਚਿਤ ਕੀਤਾ। ਸਾਰਾ ਦਿਨ ਚੱਲੀਆਂ ਕੁਸ਼ਤੀਆਂ ਨੂੰ ਦੇਖਣ ਲਈ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਲੋਕ ਪਹੁੰਚੇ। ਮੇਲੇ ਦੀ ਪ੍ਰਧਾਨਗੀ ਮੇਲਾ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਕੀਤੀ ਤੇ ਉਨ੍ਹਾਂ ਵਲੋਂ ਕੁਸ਼ਤੀਆਂ ਦਾ ਰਸਮੀ ਆਗਾਜ਼ ਕਰਵਾਇਆ ਗਿਆ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਛਿੰਝ ਮੇਲੇ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹਨ। ਅਜਿਹੇ ਮੇਲੇ ਨਾ ਸਿਰਫ਼ ਰਵਾਇਤੀ ਖੇਡਾਂ ਨੂੰ ਪ੍ਰਫੁੱਲਿਤ ਕਰਦੇ ਹਨ, ਸਗੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਵੀ ਪ੍ਰੇਰਿਤ ਕਰਦੇ ਹਨ। ਫਾਈਨਲ ਮਾਲੀ ਦੀ ਰੋਮਾਂਚਿਕ ਕੁਸ਼ਤੀ ਵਿਚ ਰੁਪਿੰਦਰ ਛੰਨੀ ਟੋਲਾ ਨੇ ਸਾਬਾ ਦੀਨਾਨਗਰ ਨੂੰ ਹਰਾ ਕੇ ਜੇਤੂ ਟਰਾਫੀ ਆਪਣੇ ਨਾਮ ਕੀਤੀ। ਛੋਟੀ ਮਾਲੀ ਵਿਚ ਮੱਦੁ ਗੁਰਦਾਸਪੁਰ ਨੇ ਅੱਬੀ ਧਮਰਾਈ ਨੂੰ ਮਾਤ ਦਿੱਤੀ। ਇਸ ਤੋਂ ਇਲਾਵਾ ਗੌਰਵ ਝਰੋਲੀ ਨੇ ਹਨੀਫ਼ ਮਿਰਜ਼ਾਪੁਰ ਨੂੰ ਤੇ ਅਭੀ ਦੌਲਤਪੁਰ ਨੇ ਰਾਜਿੰਦਰ ਨੂੰ ਹਰਾ ਕੇ ਜਿੱਤ ਦਰਜ ਕੀਤੀ। ਯੁਵਰਾਜ ਗੁਰਦਾਸਪੁਰ ਅਤੇ ਮੰਨੂ ਸਿੰਬਲੀ ਵਿਚਕਾਰ ਹੋਇਆ ਮੁਕਾਬਲਾ ਬਹੁਤ ਹੀ ਰੋਮਾਂਚਿਕ ਰਿਹਾ, ਜੋ ਅੰਤ ’ਚ ਬਰਾਬਰੀ ‘ਤੇ ਸਮਾਪਤ ਹੋਇਆ ਤੇ ਦਰਸ਼ਕਾਂ ਵਲੋਂ ਦੋਵਾਂ ਪਹਿਲਵਾਨਾਂ ਦੀ ਖੂਬ ਹੌਂਸਲਾ ਅਫ਼ਜ਼ਾਈ ਕੀਤੀ ਗਈ। ਅੰਤ ਵਿਚ ਮੇਲਾ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਜੇਤੂ ਅਤੇ ਉਪ-ਜੇਤੂ ਪਹਿਲਵਾਨਾਂ ਨੂੰ ਨਕਦ ਇਨਾਮ, ਟਰਾਫੀਆਂ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਮੇਲੇ ਨੂੰ ਸਫਲ ਬਣਾਉਣ ਲਈ ਸਾਰੇ ਸੇਵਾਦਾਰਾਂ, ਪਿੰਡ ਵਾਸੀਆਂ, ਦਾਨੀ ਸੱਜਣਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੰਦੀਪ ਸਿੰਘ, ਹਰਿੰਦਰ ਸਿੰਘ, ਬਲਜੀਤ ਸਿੰਘ, ਕੋਚ ਰਾਜੂ, ਭੁਪਿੰਦਰ ਸਿੰਘ, ਗੁਰਦੀਪ ਸਿੰਘ, ਪ੍ਰੀਤਮ ਸਿੰਘ, ਕਰਨੈਲ ਸਿੰਘ, ਜਰਨੈਲ ਸਿੰਘ ਸਮੇਤ ਮੇਲਾ ਕਮੇਟੀ ਦੇ ਮੈਂਬਰ, ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੁੱਖ ਖੇਤੀਬਾੜੀ ਅਫ਼ਸਰ ਪਠਾਨਕੋਟ ਵਲੋਂ ਖਾਦ, ਬੀਜ, ਦਵਾਈਆਂ ਤੇ ਇਨਪੁੱਟ ਡੀਲਰਾਂ ਦੀ ਮੀਟਿੰਗ ਅਗਲੀ ਖ਼ਬਰ ਇਸਕਾਨ ਮੰਦਰ ਦੇ ਸਮਰ ਕੈਂਪ ਵਿਚ ਲਾਇਨਜ਼ ਕਲੱਬ ਪਠਾਨਕੋਟ ਮੇਨ ਵਲੋਂ ਬੱਚਿਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ
Ad Position 24
No active advertisement