08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਤਾਰਾਗੜ੍ਹ ਤੋਂ ਲੈ ਕੇ ਦੀਨਾਨਗਰ ਤੱਕ ਸੜਕ ਦਾ ਮਾਰਚ ਮਹੀਨੇ ਰੱਖਿਆ ਗਿਆ ਸੀ ਨੀਂਹ ਪੱਥਰ

Ad Position 21
No active advertisement
ਅਜੀਤ ਡੈਸਕ 15-07-2026
ਤਾਰਾਗੜ੍ਹ, 14 ਜੁਲਾਈ (ਸੋਹਨ ਲਾਲ)-ਤਾਰਾਗੜ੍ਹ ਤੋਂ ਲੈ ਕੇ ਦੀਨਾਨਗਰ ਦੀ ਸੜਕ ਦਾ ਨੀਂਹ ਪੱਥਰ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਮਾਰਚ ਮਹੀਨੇ ਰੱਖਿਆ ਸੀ, ਪਰ ਅਜੇ ਤੱਕ ਜਾਮਨੂੰ ਮੋੜ ਤੋਂ ਲੈ ਕੇ ਕੇ.ਸੀ.ਐਮ. ਹਸਪਤਾਲ ਤੱਕ ਸੜਕ ਦੀ ਹਾਲਤ ਬਹੁਤ ਹੀ ਖਰਾਬ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਮੀਂਹ ਪੈਂਦਾ ਹੈ ਤਾਂ ਇਸ ਸੜਕ ’ਤੇ ਪਏ ਟੋਏ ਪਾਣੀ ਨਾਲ ਭਰ ਜਾਂਦੇ ਹਨ ਤੇ ਲੋਕਾਂ ਦਾ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਮੰਤਰੀ ਨੇ ਜਦੋਂ ਇਸ ਸੜਕ ਦਾ ਉਦਘਾਟਨ ਕੀਤਾ ਸੀ ਤਾਂ ਸਾਨੂੰ ਕਿਹਾ ਸੀ ਕਿ ਇਹ ਸੜਕ ਇਕ ਮਹੀਨੇ ’ਚ ਤਿਆਰ ਕਰ ਦਿੱਤੀ ਜਾਵੇਗੀ। ਪਰ 5 ਮਹੀਨੇ ਬੀਤਣ ਦੇ ਬਾਵਜੂਦ ਵੀ ਇਹ ਸੜਕ ਅਜੇ ਤੱਕ ਨਹੀਂ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ’ਤੇ ਪੱਥਰ ਪਾਏ ਗਏ ਹਨ, ਉਹ ਪੱਥਰ ਵਾਹਨਾਂ ਦੇ ਟਾਇਰਾਂ ਥੱਲੇ ਆਉਣ ਕਾਰਨ ਸਾਡੇ ਵੱਜਦੇ ਹਨ। ਦੱਸ ਦੇਈਏ ਕਿ ਇਸ ਦੇ ਨਜ਼ਦੀਕ ਸਕੂਲ ਕੇ.ਆਰ.ਪੀ. ਵੀ ਹੈ। ਜਦੋਂ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਤਾਂ ਬੱਚਿਆਂ ਦੇ ਮਾਪੇ ਡਰਦੇ ਰਹਿੰਦੇ ਹਨ ਕਿ ਇਹ ਪੱਥਰ ਸਾਡੇ ਬੱਚਿਆਂ ਦੇ ਨਾ ਲੱਗ ਜਾਵੇ। ਲੋਕਾਂ ਨੇ ਹਲਕੇ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਕੋਲੋਂ ਮੰਗ ਕੀਤੀ ਹੈ ਕਿ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਇਹ ਸੜਕ ਮਹੀਨੇ ’ਚ ਬਣਾ ਦਿੱਤੀ ਜਾਵੇਗੀ, ਪਰ 5 ਮਹੀਨੇ ਬੀਤਣ ਤੋਂ ਬਾਅਦ ਵੀ ਇਹ ਸੜਕ ਨਹੀਂ ਬਣੀ। ਲੋਕਾਂ ਨੇ ਮੰਗ ਕੀਤੀ ਹੈ ਕਿ ਸੜਕ ਜਲਦੀ ਬਣਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਭਾਈ ਘਨੱਈਆ ਜੀ ਚੈਰੀਟੇਬਲ ਸੁਸਾਇਟੀ ਨੇ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਚੁਣੌਤੀਪੂਰਨ ਦੌਰ ’ਚ ਕੇਂਦਰ ਸਰਕਾਰ ਨੇ ਉਦਯੋਗ ਜਗਤ ਨੂੰ ਰਾਹਤ ਦੇਣ ਲਈ ਕਈ ਮਹੱਤਵਪੂਰਨ ਫ਼ੈਸਲੇ ਲਏ- ਬੈਰਮਪੁਰ
Ad Position 24