13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਪ੍ਰਧਾਨ ਨਵਦੀਪ ਸਿੰਘ ਪੰਨੂੰ ਤੇ ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਵਲੋਂ ਕਰਵਾਏ ਸ਼ੁਕਰਾਨਾ ਸਮਾਗਮਾਂ ’ਚ ਲੋਕਾਂ ਦਾ ਕੀਤਾ ਧੰਨਵਾਦ

Ad Position 21
No active advertisement
ਅਜੀਤ ਡੈਸਕ 16-07-2026
ਬਟਾਲਾ, 15 ਜੁਲਾਈ (ਸਤਿੰਦਰ ਸਿੰਘ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੀ ਇੱਕੋ-ਇਕ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਚੋਣ ਹੋਣ ਉਪਰੰਤ ਨਵਦੀਪ ਸਿੰਘ ਪੰਨੂੰ ਦੇ ਪ੍ਰਧਾਨ ਬਣਨ ’ਤੇ ਪ੍ਰਧਾਨ ਸ: ਪੰਨੂੰ ਤੇ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਵਲੋਂ ਸ਼ੁਕਰਾਨਾ ਸਮਾਗਮ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਕਰਵਾਏ ਗਏ। ਇਸ ਮੌਕੇ ਸਵੇਰੇ 9 ਵਜੇ ਤੋਂ 10:30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਉਪਰੰਤ ਪੰਥ ਦੇ ਪ੍ਰਸਿੱਧ ਕੀਰਤਨੀ ਜਥਿਆਂ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਵਲੋਂ ਹਲਕੇ ਵਿਚ ਵੱਡੀ ਪੱਧਰ ’ਤੇ ਵਿਕਾਸ ਕਾਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਇਕੱਠ ਨੇ ਸਾਬਤ ਕਰ ਦਿੱਤਾ ਕਿ ਹਲਕੇ ਦੇ ਲੋਕ ਆਉਣ ਵਾਲੀਆਂ 2027 ਦੀਆਂ ਵੋਟਾਂ ਵਿਚ ਵਿਧਾਇਕ ਕਿਸ਼ਨਕੋਟ ਨੂੰ ਮੁੜ ਤੋਂ ਵਿਧਾਇਕ ਬਣਾਉਣਾ ਚਾਹੁੰਦੇ ਹਨ ਅਤੇ ਇਸ ਗੱਲ ’ਤੇ ਅੱਜ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਮੋਹਰ ਲਗਾ ਦਿੱਤੀ ਹੈ। ਇਸ ਮੌਕੇ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪ੍ਰਧਾਨ ਨਵਦੀਪ ਸਿੰਘ ਪੰਨੂੰ ਨੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਦੂਸਰੀ ਵਾਰ ਵੱਡਾ ਬਹੁਮਤ ਦੇ ਕੇ ਮੈਨੂੰ ਮਾਣ-ਸਤਿਕਾਰ ਦਿੱਤਾ ਹੈ। ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਨੇ ਕਿਹਾ ਕਿ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਅੱਜ ਵੱਡਾ ਇਕੱਠ ਕਰਕੇ ਇਹ ਸਾਬਿਤ ਕਰ ਦਿੱਤਾ ਕਿ ਲੋਕ ਆਮ ਆਦਮੀ ਪਾਰਟੀ ਨੂੰ ਕਿੰਨਾ ਪਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਵਿਚ ਪਰਚਿਆਂ ਦੀ ਰਾਜਨੀਤੀ ਨਹੀਂ ਕੀਤੀ, ਜੋ ਕਿ ਪਿਛਲੀਆਂ ਸਰਕਾਰਾਂ ਵੇਲੇ ਕੀਤੀ ਜਾਂਦੀ ਰਹੀ ਹੈ। ਅਖੀਰ ਵਿਚ ਵਿਧਾਇਕ ਕਿਸ਼ਨਕੋਟ ਅਤੇ ਨਵਦੀਪ ਸਿੰਘ ਪੰਨੂੰ ਦਾ ਸੰਗਤ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਅਮਰੀਕ ਸਿੰਘ ਕਿਸ਼ਨਕੋਟ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਨਰਿੰਦਰ ਸਿੰਘ ਬੱਬੂ ਉਪ ਚੇਅਰਮੈਨ, ਪੀ.ਏ. ਸੁਖਦੇਵ ਸਿੰਘ ਰੋਮੀ, ਚੇਅਰਮੈਨ ਨਿਸ਼ਾਨ ਸਿੰਘ ਬੋਲੇਵਾਲ, ਚੇਅਰਮੈਨ ਜਤਿੰਦਰ ਸਿੰਘ ਬਲਾਕ ਸੰਮਤੀ ਸ਼੍ਰੀ ਹਰਗੋਬਿੰਦਪੁਰ, ਦਵਿੰਦਰ ਕੌਰ ਚੇਅਰਮੈਨ ਬਲਾਕ ਸੰਮਤੀ ਕਾਦੀਆਂ, ਇਕਬਾਲ ਮਸੀਹ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਦਵਿੰਦਰ ਸਿੰਘ ਮਿਸ਼ਰਪੁਰਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਹਰਜਿੰਦਰ ਸਿੰਘ ਯਾਦਪੁਰ ਸੰਗਠਨ ਇੰਚਾਰਜ, ਸੁਖਮਨ ਖਹਿਰਾ ਯੂਥ ਪ੍ਰਧਾਨ, ਉਪ ਚੇਅਰਮੈਨ ਦਵਿੰਦਰ ਸਿੰਘ ਹਰਚੋਵਾਲ, ਐਡਵੋਕੇਟ ਗੌਰਵ ਕਾਲੀਆ, ਸਰਪੰਚ ਜਗਜੀਵਨ ਸਿੰਘ ਅਰਾਈਆਂ ਵਾਲੀ, ਸਰਪੰਚ ਗੁਰਮੀਤ ਸਿੰਘ ਪੰਨੂੰ ਪ੍ਰਧਾਨ, ਹਰਦੇਵ ਸਿੰਘ ਪੰਨੂੰ, ਗੁਰਜੀਤ ਜੰਬਾ, ਬਲਜੀਤ ਸਿੰਘ ਜੋਨੀ ਘੁਮਾਣ, ਮਾਸਟਰ ਸੁਖਦੇਵ ਸਿੰਘ ਦਕੋਹਾ, ਕੁਲਵੰਤਬੀਰ ਸਿੰਘ ਘੁਮਾਣ, ਨਰਿੰਦਰ ਸਿੰਘ ਨਿੰਦੀ ਘੁਮਾਣ, ਸਾਬਕਾ ਸਰਪੰਚ ਸਰਪੰਚ ਜੀਵਨ ਸਿੰਘ ਘੁਮਾਣ, ਨੀਲਮ ਘੁਮਾਣ ਜ਼ਿਲ੍ਹਾ ਇੰਚਾਰਜ ਮਹਿਲਾ ਵਿੰਗ, ਕਮਲਜੀਤ ਕੌਰ ਖਹਿਰਾ ਹਲਕਾ ਕੋਆਰਡੀਨੇਟਰ, ਪਲਵਿੰਦਰ ਸਿੰਘ ਨੰਬਰਦਾਰ ਮੀਕੇ, ਮਾ. ਨਰਿੰਦਰ ਸਿੰਘ ਬਾਠ, ਮਲਕੀਤ ਸਿੰਘ ਬਾਠ, ਰਾਜਵਿੰਦਰ ਸਿੰਘ ਮਚਰਾਏ, ਜਥੇਦਾਰ ਠਾਕੁਰ ਸਿੰਘ ਊਧਨਵਾਲ, ਸਰਪੰਚ ਤਜਿੰਦਰ ਸਿੰਘ ਸੰਧਵਾਂ, ਗੁਰਵਿੰਦਰ ਸਿੰਘ ਬੁਝਿਆਂਵਾਲੀ, ਸਰਪੰਚ ਸੰਤੋਖ ਸਿੰਘ ਅੰਮੋਨਗਲ, ਸੁਖਦੇਵ ਸਿੰਘ ਸੱਖੋਵਾਲ, ਸਤਨਾਮ ਸਿੰਘ ਸਰਪੰਚ ਸੱਖੋਵਾਲ, ਸਰਪੰਚ ਕੁਲਦੀਪ ਸਿੰਘ ਢਪੱਈ, ਸਰਪੰਚ ਮੁਖਤਾਰ ਸਿੰਘ ਨਵੀਂ ਢਪੱਈ, ਮੁਖਤਿਆਰ ਸਿੰਘ ਬੋਹਜਾ ਬਲਾਕ ਸੰਮਤੀ ਮੈਂਬਰ, ਸਰਪੰਚ ਮਨਦੀਪ ਸਿੰਘ ਦਈਆ, ਸੰਤੋਖ ਸਿੰਘ ਮਧਰਾ ਬਲਾਕ ਪ੍ਰਧਾਨ, ਪਰਮਜੀਤ ਸਿੰਘ ਪੰਮ ਐਮ.ਸੀ., ਗੁਰਪ੍ਰੀਤ ਸਿੰਘ ਐਮ.ਸੀ., ਗੁਰਮੁਖ ਸਿੰਘ ਐਮ.ਸੀ., ਰਤਨ ਸਿੰਘ ਐਮ.ਸੀ., ਗੁਰਪ੍ਰੀਤ ਸਿੰਘ ਐਮ.ਸੀ., ਪਰਮਿੰਦਰ ਸਿੰਘ ਐਮ.ਸੀ., ਜੀਵਨ ਜੋਤਿਕਾ ਐਮ.ਸੀ., ਅਨੂਪ ਸਿੰਘ ਬੱਗੂ ਐਮ.ਸੀ., ਰਣਧੀਰ ਸਿੰਘ ਪੰਨੂੰ, ਸੁਖਵਿੰਦਰ ਸਿੰਘ, ਜੱਸ ਮਾੜੀ ਬੁਚਿਆਂ, ਪਰਜਿੰਦਰ ਸਿੰਘ ਪੱਪੀ, ਮਨਜਿੰਦਰ ਸਿੰਘ ਮਚਰਾਏ, ਗੁਰਦੀਪ ਸਿੰਘ ਸਰਪੰਚ ਬੁੱਜਾਂਵਾਲੀ, ਸੰਦੀਪ ਸਿੰਘ ਸਰਪੰਚ ਕੀੜੀ ਅਫਗਾਨਾ, ਗੁਰਮੀਤ ਸਿੰਘ ਖੋਜੇਵਾਲ, ਹਰਜੀਤ ਸਿੰਘ ਖੋਜੇਵਾਲ, ਮਾਸਟਰ ਹਰਜੀਤ ਸਿੰਘ ਬੋਲੇਵਾਲ, ਸੁਰਜੀਤ ਸਿੰਘ ਔਲਖ ਸਰਪੰਚ, ਸੁਰਿੰਦਰ ਪਾਲ ਸਿੰਘ ਸਰਪੰਚ ਮਾੜੀ ਪੰਨੂਆਂ, ਰੁਪਿੰਦਰ ਸਿੰਘ ਰੋਮੀ ਮਾੜੀ ਟਾਂਡਾ, ਗੁਰਬੀਰ ਸਿੰਘ ਮਿਸ਼ਰਪੁਰਾ, ਸਰਪੰਚ ਗੁਰਦੀਪ ਸਿੰਘ ਪੰਜਗਰਾਈਂਆਂ, ਹਰਪ੍ਰੀਤ ਸਿੰਘ ਬਰਿਆਰ, ਸਰਪੰਚ ਬਿਕਰਮਜੀਤ ਸਿੰਘ ਛਾਪਿਆਂਵਾਲੀ, ਮਨਦੀਪ ਸਿੰਘ ਹਰਪੁਰਾ ਸਰਪੰਚ, ਨਿਰਵੈਲ ਸਿੰਘ ਸਰਪੰਚ ਦੜੇਵਾਲੀ, ਸਰਪੰਚ ਨਿਰਵੈਰ ਸਿੰਘ ਦਕੋਹਾ, ਸਰਪੰਚ ਪ੍ਰਭਜੀਤ ਸਿੰਘ ਅੱਤੇਪੁਰ, ਹਰਪ੍ਰੀਤ ਸਿੰਘ ਬੋਲੇਵਾਲ ਬਲਾਕ ਪ੍ਰਧਾਨ, ਬਲਵੰਤ ਸਿੰਘ ਬਲਾਕ ਸੰਮਤੀ ਮੈਂਬਰ, ਬਲਵਿੰਦਰ ਕੌਰ ਬਲਾਕ ਸੰਮਤੀ ਮੈਂਬਰ, ਸੁਖਜਿੰਦਰ ਸਿੰਘ ਲਾਲੀ ਘੁਮਾਣ, ਹਰਕੀਰਤ ਸਿੰਘ ਬੱਬੂ ਲੱਧਾ ਮੁੰਡਾ, ਲਾਲ ਸਿੰਘ ਬਲਾਕ ਸੰਮਤੀ ਮੈਂਬਰ, ਨਿਸ਼ਾਨ ਸਿੰਘ ਬਲਾਕ ਸੰਮਤੀ ਮੈਂਬਰ, ਗੁਰਮੀਤ ਸਿੰਘ ਸੋਨੂੰ ਵੀਲਾ ਬੱਜੂ, ਮੁਖਤਿਆਰ ਸਿੰਘ ਸਰਪੰਚ ਵੀਲਾ ਬੱਜੂ, ਸਤਵਿੰਦਰ ਸਿੰਘ ਸਰਪੰਚ ਭਗਤੂਪੁਰ, ਸਰਪੰਚ ਦਲਜੀਤ ਸਿੰਘ ਸਿੱਧਵਾਂ, ਮਨਿੰਦਰ ਸਿੰਘ ਸਰਪੰਚ ਲੀਲ ਕਲਾਂ, ਅਮਰੀਕ ਸਿੰਘ ਸਰਪੰਚ ਬੋਹਜਾ, ਪ੍ਰਧਾਨ ਸਤਿੰਦਰ ਸਿੰਘ ਠੇਕੇਦਾਰ ਦਕੋਹਾ, ਮੁੱਖ ਅਧਿਆਪਕ ਸਤਨਾਮ ਸਿੰਘ ਮੰਡ, ਸੈਕਟਰੀ ਅਜੀਤ ਸਿੰਘ, ਹਨੀ ਦਿਓਲ ਸੁਕਾਲਾ, ਪ੍ਰਧਾਨ ਸੁਖਵਿੰਦਰ ਸਿੰਘ, ਰਵਿੰਦਰ ਸਿੰਘ ਜੱਜ, ਸਰਪੰਚ ਕਰਮਜੀਤ ਸਿੰਘ ਜੋਗੀ, ਤਕਦੀਰ ਸਿੰਘ, ਸਿਕੰਦਰ ਸਿੰਘ ਕਰਨਾਮਾ, ਸੰਤੋਖ ਸਿੰਘ ਮਧਰਾ, ਬਾਬਾ ਹਰਜਿੰਦਰ ਸਿੰਘ ਮਾੜੀ ਬੁਚਿਆਂ, ਚਰਨਜੀਤ ਸਿੰਘ ਸਰਪੰਚ ਚੌਧਰੀਵਾਲ, ਸਰਪੰਚ ਅਮਨਦੀਪ ਸਿੰਘ ਐਨੋਕੋਟ, ਕਵਲਜੀਤ ਸਿੰਘ ਸਰਪੰਚ ਨੂਰਪੁਰ, ਦਿਲਬਾਗ ਸਿੰਘ ਸੱਲੋ ਚਾਹਲ, ਦਿਲਬਾਗ ਸਿੰਘ ਨੰਗਲ ਝੌਰ, ਬਿਕਰਮ ਸਿੰਘ ਪੇਜੋਚੱਕ, ਜਸਕਰਨ ਸਿੰਘ ਵੀਲਾ ਬੱਜੂ, ਤੇਜਵੰਤ ਸਿੰਘ ਬੁੱਜਿਆਂਵਾਲੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤ-ਅਮਰੀਕਾ ਟ੍ਰੇਡ ਡੀਲ ਖ਼ਿਲਾਫ਼ ਸੜਕਾਂ ’ਤੇ ਉਤਰੇ ਕਿਸਾਨ *ਗੁਰਦਾਸਪੁਰ ’ਚ ਕਿਸਾਨਾਂ ਦਾ ਵਿਸ਼ਾਲ ਮੋਟਰਸਾਈਕਲ ਮਾਰਚ ਅਗਲੀ ਖ਼ਬਰ ਖ਼ਾਲਸਾ ਕਾਲਜ ਗੁਰਦਾਸਨੰਗਲ ਵਿਖੇ ਦਾਖ਼ਲਿਆਂ ਲਈ ਵਿਦਿਆਰਥੀਆਂ ’ਚ ਭਾਰੀ ਉਤਸ਼ਾਹ
Ad Position 24