ਬਟਾਲਾ, 15 ਜੁਲਾਈ (ਸਤਿੰਦਰ ਸਿੰਘ)-ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਸਰਕਲ ਗੁਰਦਾਸਪੁਰ ਦੇ ਵਫ਼ਦ ਵਲੋਂ ਡਿਪਟੀ ਚੀਫ ਇੰਜਨੀਅਰ ਅਮਿਤ ਕੁਮਾਰ ਨਾਲ ਮੀਟਿੰਗ ਕੀਤੀ। ਵਫ਼ਦ ਦੇ ਪ੍ਰਧਾਨ ਦਿਲਬਾਗ ਸਿੰਘ ਵਲੋਂ ਡਿਪਟੀ ਚੀਫ ਇੰਜੀਨੀਅਰ ਨੂੰ ਕਰਮਚਾਰੀਆਂ ਦੀਆਂ ਮੰਗਾਂ ਸੰਬੰਧੀ ਜਾਣੂ ਕਰਵਾਇਆ ਗਿਆ। ਮੰਗਾ ਨੂੰ ਧਿਆਨ ਨਾਲ ਸੁਣਨ ਤੋਂ ਬਾਅਦ ਅਮਿਤ ਕੁਮਾਰ ਵਲੋਂ ਵਿਸ਼ਵਾਸ ਦੁਆਇਆ ਕਿ ਮੰਗਾਂ ਦਾ ਹਲ ਜਲਦ ਕਰ ਦਿੱਤਾ ਜਾਵੇਗਾ ਤੇ ਕਰਮਚਾਰੀਆ ਨੂੰ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ। ਇਸ ਮੌਕੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਗਿੱਲ ਸਰਕਲ ਸੁਪਰਡੇਂਟ, ਗੁਰਜੀਤ ਸਿੰਘ ਘੁੰਮਣ ਸਰਕਲ ਸੁਪਰਡੇਂਟ, ਬਲਵੰਤ ਸਿੰਘ ਝੌਰ ਸੀਨੀਅਰ ਆਗੂ, ਰਾਕੇਸ਼ ਠਾਕੁਰ ਪ੍ਰਧਾਨ, ਇੰਜੀ. ਸੁਰਜੀਤ ਸਿੰਘ ਅਮਰਗੜ੍ਹ ਪ੍ਰੈਸ ਸਕੱਤਰ, ਤਰਲੋਕ ਸਿੰਘ ਪੱਤੀ, ਜਗਦੀਪ ਸਿੰਘ, ਜੇਈ ਰਾਕੇਸ਼ ਕੁਮਾਰ, ਦਰਸ਼ਨ ਕੁਮਾਰ, ਹਿਤੇਸ਼ ਆਦਿ ਹਾਜ਼ਰ ਸਨ।