13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਅਮਰੀਕਾ ਸਮਝੌਤੇ ਖ਼ਿਲਾਫ਼ ਕਿਸਾਨਾਂ ਵਲੋਂ ਬਟਾਲਾ ’ਚ ਵਿਸ਼ਾਲ ਮੋਟਰਸਾਈਕਲ ਮਾਰਚ

Ad Position 21
No active advertisement
ਅਜੀਤ ਡੈਸਕ 16-07-2026
ਬਟਾਲਾ, 15 ਜੁਲਾਈ (ਸਤਿੰਦਰ ਸਿੰਘ)-ਦੇਸ਼ ਬਚਾਓ ਮੋਰਚੇ ਦੀ ਅਗਵਾਈ ਹੇਠ ਭਾਰਤ–ਅਮਰੀਕਾ ਸਮਝੌਤੇ ਖ਼ਿਲਾਫ਼ ਪੰਜਾਬ ਸਮੇਤ ਦੇਸ਼ ਭਰ ਦੇ ਕਈ ਰਾਜਾਂ ’ਚ ਵਿਸ਼ਾਲ ਮੋਟਰਸਾਈਕਲ ਮਾਰਚ ਦਾ ਐਲਾਨ ਕੀਤਾ ਗਿਆ ਸੀ। ਇਸੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਤੇ ਵੱਡੀ ਗਿਣਤੀ ’ਚ ਇਕੱਠੇ ਹੋਏ ਕਿਸਾਨਾਂ ਵਲੋਂ ਬਟਾਲਾ ਬਾਈਪਾਸ ਅਗਰਸੈਨ ਚੌਕ ਤੋਂ ਮੋਟਰਸਾਈਕਲ ਮਾਰਚ ਕੱਢਿਆ ਗਿਆ, ਜੋ ਪੂਰੇ ਸ਼ਹਿਰ ’ਚ ਹੁੰਦਾ ਹੋਇਆ ਐੱਸ.ਡੀ.ਐਮ. ਬਟਾਲਾ ਦੇ ਦਫ਼ਤਰ ਚ ਜਾ ਕੇ ਖ਼ਤਮ ਹੋਇਆ। ਇਸ ਮੌਕੇ ਕਿਸਾਨਾਂ ਵਲੋਂ ਭਾਰਤ-ਅਮਰੀਕਾ ਮੁਕਤ ਵਪਾਰ (ਫਰੀ ਟਰੇਡ) ਸਮਝੌਤੇ ਨੂੰ ਰੱਦ ਕਰਵਾਉਣ ਦੀ ਮੁੱਖ ਮੰਗ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਹੇਠ ਐੱਸ.ਡੀ.ਐਮ. ਦਫ਼ਤਰ ’ਚ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਅਸੀਂ ਕੇਵਲ ਮੋਟਰਸਾਈਕਲ ਰੈਲੀ ਹੀ ਕੱਢ ਰਹੇ ਹਾਂ, ਜਦਕਿ ਆਉਣ ਵਾਲੇ ਦਿਨਾਂ ’ਚ 21 ਜੁਲਾਈ ਨੂੰ ਦਿੱਲੀ ’ਚ ਦੇਸ਼ ਭਰ ਤੋਂ ਕਿਸਾਨ ਜਥੇਬੰਦੀਆਂ ਵਲੋਂ ਇਕ ਮੰਚ ’ਤੇ ਇਕੱਠੇ ਹੋ ਵੱਡੀ ਮੀਟਿੰਗ ਕੀਤੀ ਜਾ ਰਹੀ। ਕਿਸਾਨਾਂ ਨੇ ਕਿਹਾ ਕਿ ਜੇਕਰ ਇਹ ਸਮਝੌਤੇ ਰੱਦ ਨਹੀਂ ਹੁੰਦੇ ਤਾਂ ਪੰਜਾਬ ਦਾ ਕਿਸਾਨ, ਮਜ਼ਦੂਰ ਤੇ ਕਿਸਾਨੀ ਸਿੱਧੇ ਤੌਰ ’ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ, ਉਸ ਦੇ ਨਾਲ-ਨਾਲ ਛੋਟੇ ਕਾਰੋਬਾਰੀ ਉਦਯੋਗਪਤੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ ਅਤੇ ਇਸੇ ਹੀ ਸੁਨੇਹੇ ਨੂੰ ਲੈ ਕੇ ਉਨ੍ਹਾਂ ਵਲੋ ਅੱਜ ਮੋਟਰਸਾਈਕਲ ਮਾਰਚ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਇਸ ਫੈਸਲੇ ਦੇ ਵਿਰੋਧ ’ਚ ਅੱਜ ਲੋਕ ਲਹਿਰ ਬਣਾਉਣ ਦੀ ਲੋੜ ਹੈ ਤਾਂ ਹੀ ਸਰਕਾਰ ’ਤੇ ਦਬਾਅ ਬਣਾਇਆ ਜਾ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਪੰ.ਰ ਬਿ.ਬੋੋਰਡ ਕਰਮਚਾਰੀ ਦਲ ਸਰਕਲ ਗੁਰਦਾਸਪੁਰ ਵਲੋਂ ਡਿਪਟੀ ਚੀਫ ਇੰਜਨੀਅਰ ਨੂੰ ਮੰਗਾਂ ਤੋਂ ਜਾਣੂ ਕਰਵਾਇਆ ਅਗਲੀ ਖ਼ਬਰ ਸੀਨੀਅਰ ਕਾਂਗਰਸੀ ਆਗੂ ਠਾਕੁਰ ਬਲਰਾਜ ਸਿੰਘ ‘ਆਪ’ ’ਚ ਸ਼ਾਮਿਲ, ਮੁੱਖ ਮੰਤਰੀ ਮਾਨ ਵਲੋਂ ਸਵਾਗਤ
Ad Position 24