ਕਾਹਨੂੰਵਾਨ, 19 ਜੁਲਾਈ (ਨਿਸ਼ਾਨ ਸਿੰਘ ਚਾਹਲ)-ਪੰਜਾਬ ਵਿਚ ਸੱਤਾ ਸੰਭਾਲਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਆਪਣੇ ਚੋਣ ਮੈਨੀਫੈਸਟੋ ਵਿਚ ਪੰਜਾਬੀਆਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰ ਵਿਖਾਇਆ ਹੈ, ਜਿਸ ਕਰਕੇ ਪੰਜਾਬ ਦੀਆਂ ਸੱਥਾਂ ’ਤੇ 2027 ਵਿਚ ਵੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ‘ਆਪ’ ਦੀ ਸਰਕਾਰ ਬਣਨ ਦੀਆਂ ਚਰਚਾਵਾਂ ਹੋ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਕਾਦੀਆਂ ਤੋਂ ‘ਆਪ’ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਹਲਕੇ ਦੇ ਪਿੰਡ ਚੱਕ ਯਾਕੂਬ ’ਚ ਲੋਕ ਮਿਲਣੀ ਦੌਰਾਨ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਸ: ਮਾਹਲ ਨੇ ਕਿਹਾ ਕਿ ਹਲਕੇ ਦੇ ਵਿਕਾਸ ਤੇ ਲੋਕਾਂ ਦੇ ਮੁੱਦਿਆਂ ਦੇ ਹੱਲ ਲਈ ਹਲਕੇ ਦੇ ਹਰ ਬਸ਼ਿੰਦੇ ਲਈ ਉਨ੍ਹਾਂ ਦੇ ਦਰਵਾਜ਼ੇ ਹਰ ਵੇਲੇ ਖੁੱਲ੍ਹੇ ਹਨ, ਪਰ ਮੇਰਾ ਕੋਈ ਵੀ ਵੋਟਰ, ਸਪੋਰਟਰ ਜਾਂ ਮੇਰਾ ਕੋਈ ਨਜ਼ਦੀਕੀ ਸਾਥੀ ਕਿਸੇ ਨਸ਼ਾ ਤਸਕਰ ਦੀ ਸਿਫਾਰਸ਼ ਕਰਨ ਲਈ ਮੇਰੇ ਤੱਕ ਪਹੁੰਚ ਕਰਨ ਦੀ ਹਿਮਾਕਤ ਨਾ ਕਰੇ, ਕਿਉਂਕਿ ਪੰਜਾਬ ਸਰਕਾਰ ਪੰਜਾਬ ਵਿਚੋਂ ਨਸ਼ਿਆਂ ਦੇ ਕੋਹੜ ਨੂੰ ਖ਼ਤਮ ਕਰਨ ਲਈ ਵੱਡੀ ਲੜਾਈ ਲੜ ਰਹੀ ਹੈ। ਇਸ ਮੌਕੇ ਪਿੰਡ ਵਾਸੀਆਂ ਵਲੋਂ ਰੱਖੀਆਂ ਗਈਆਂ ਮੰਗਾਂ ਦੇ ਜਲਦ ਹੱਲ ਲਈ ਸ: ਮਾਹਲ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ਼ ਦਵਾਇਆ। ਇਸ ਮੌਕੇ ਸੀਨੀਅਰ ‘ਆਪ’ ਆਗੂ ਅਤੇ ਸਾ. ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਬਜੀਤ ਸਿੰਘ ਜਾਗੋਵਾਲ, ਚੇਅਰਮੈਨ ਮਾਰਕੀਟ ਕਮੇਟੀ ਕਾਹਨੂੰਵਾਨ ਡਾ. ਜਸਪਾਲ ਸਿੰਘ ਪੰਧੇਰ, ਹਰਪ੍ਰੀਤ ਸਿੰਘ ਮਾਹਲ, ਐਜੂਕੇਸ਼ਨ ਕੋਆਰਡੀਨੇਟਰ ਜਗਰੂਪ ਸਿੰਘ ਰਿਆੜ, ਜਸਵੰਤ ਸਿੰਘ ਨਿਮਾਣਾ, ਅਵਿੰਦਰ ਸਿੰਘ ਲਾਧੂਪੁਰ, ਜਤਿੰਦਰ ਸਿੰਘ ਸਾਬੀ, ਬਲਾਕ ਪ੍ਰਧਾਨ ਮਨਜੀਤ ਸਿੰਘ ਚੱਕ ਯਾਕੂਬ, ਫ਼ੌਜੀ ਮਨਜੀਤ ਸਿੰਘ ਚੱਕ ਯਾਕੂਬ, ਮਨਮੋਹਨ ਸਿੰਘ, ਜਤਿੰਦਰ ਸਿੰਘ ਰੰਧਾਵਾ, ਇੰਦਰਜੀਤ ਸਿੰਘ ਜਕੜੀਆਂ, ਲਵਪ੍ਰੀਤ ਸਿੰਘ, ਸਾ. ਸਰਪੰਚ ਜੋਗਿੰਦਰ ਸਿੰਘ, ਮਨਜੀਤ ਸਿੰਘ ਨਾਮਧਾਰੀ, ਅਜੀਤ ਸਿੰਘ, ਪੰਚ ਫ਼ੌਜੀ ਅਜੀਤ ਸਿੰਘ, ਮੁਖਵਿੰਦਰ ਸਿੰਘ, ਕਾਲਾ ਮਸੀਹ, ਕਰਨਵੀਰ ਸਿੰਘ, ਜਸਬੀਰ ਸਿੰਘ, ਅੰਗਰੇਜ ਮਸੀਹ ਅਤੇ ਸ਼ੈਲੀ ਨੇ ਵੀ ਸੰਬੋਧਨ ਕੀਤਾ।