11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਨਹਿਰ ’ਚੋਂ 45 ਸਾਲਾ ਵਿਅਕਤੀ ਦੀ ਲਾਸ਼ ਮਿਲੀ 3 ਦਿਨਾਂ ਤੋਂ ਲਾਪਤਾ ਸੀ ਵਿਅਕਤੀ

Ad Position 21
No active advertisement
ਅਜੀਤ ਡੈਸਕ 20-07-2026
ਡੇਰਾ ਬਾਬਾ ਨਾਨਕ, 19 ਜੁਲਾਈ (ਹੀਰਾ ਸਿੰਘ ਮਾਂਗਟ)-ਨਜ਼ਦੀਕੀ ਪਿੰਡ ਪੱਡਿਆਂ ਨੇੜੇ ਨਹਿਰ ’ਚੋਂ ਅੱਜ ਇਕ 45 ਸਾਲਾ ਵਿਅਕਤੀ ਦੀ ਲਾਸ਼ ਬਰਾਮਦ ਹੋਈ, ਜਿਸ ਦੀ ਪਹਿਚਾਣ ਸੁਰਜੀਤ ਸਿੰਘ ਉਰਫ ਗੋਰਾ ਪੁੱਤਰ ਲੱਖਾ ਸਿੰਘ ਵਾਸੀ ਪਿੰਡ ਕੋਟ ਖਜ਼ਾਨਾ ਵਜੋਂ ਹੋਈ ਹੈ। ਮ੍ਰਿਤਕ ਵਿਅਕਤੀ ਦੇ ਚਾਚਾ ਜਗਦੀਸ਼ ਸਿੰਘ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਸੁਰਜੀਤ ਸਿੰਘ ਗੋਰਾ 16 ਜੁਲਾਈ ਨੂੰ ਆਪਣੀ ਭੈਣ ਕੋਲ ਮਿਲਣ ਵਾਸਤੇ ਗਿਆ ਸੀ ਤੇ ਉਸ ਤੋਂ ਬਾਅਦ ਪਿੰਡ ਸੀੜਾ ਵਿਖੇ ਆਪਣੇ ਦੋਸਤ ਕੋਲ ਚਲਾ ਗਿਆ, ਜਿੱਥੇ ਕਿ ਉਸ ਦਾ ਕਰੀਬ 10 ਵਜੇ ਤੱਕ ਫੋਨ ਚਲਦਾ ਰਿਹਾ ਤੇ ਉਸ ਤੋਂ ਬਾਅਦ ਬੰਦ ਹੋ ਗਿਆ। ਉਨ੍ਹਾਂ ਦੱਸਿਆ ਕਿ ਅਸੀਂ ਉਸ ਦੀ ਕਾਫੀ ਭਾਲ ਕੀਤੀ, ਪਰ ਕੋਈ ਵੀ ਪਤਾ-ਥਹੁ ਨਹੀਂ ਚੱਲਿਆ, ਜਿਸ ਤੋਂ ਬਾਅਦ ਅਗਲੇ ਦਿਨ ਗੁੰਮਸ਼ੁਦਾ ਹੋਣ ਦੀ ਸਬੰਧਤ ਥਾਣਾ ਅਲੀਵਾਲ ਵਿਖੇ ਪੁਲਿਸ ਨੂੰ ਸੂੁਚਨਾ ਦਿੱਤੀ ਸੀ ਤੇ ਲੱਭਣ ਲਈ ਵੱਖ-ਵੱਖ ਥਾਵਾਂ ’ਤੇ ਭਾਲ ਕੀਤੀ ਤੇ ਪੋਸਟਰ ਵੀ ਲਗਾਏ ਗਏ, ਜਿਸ ਦੀ ਅੱਜ ਲਾਸ਼ ਪਿੰਡ ਪੱਡਾ ਨਜ਼ਦੀਕ ਨਹਿਰ ’ਚੋਂ ਮਿਲੀ ਹੈ। ਪਰਿਵਾਰਕ ਮੈਂਬਰਾਂ ਵਲੋਂ ਸੁਰਜੀਤ ਸਿੰਘ ਗੋਰਾ ਦਾ ਕਤਲ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਮੌਕੇ ਪਰਿਵਾਰ ਵਲੋਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਗਈ। ਉਧਰ ਮੌਕੇ ’ਤੇ ਪਹੁੰਚੇ ਥਾਣਾ ਡੇਰਾ ਬਾਬਾ ਨਾਨਕ ਦੇ ਅਧਿਕਾਰੀਆਂ ਵਲੋਂ ਪਰਿਵਾਰਕ ਤੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਨਹਿਰ ਵਿਚੋਂ ਬਾਹਰ ਕੱਢ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਖੂੰਖਾਰ ਕੁੱਤੇ ਨੇ ਨੌਜਵਾਨ ਨੂੰ ਕੱਟਿਆ- ਗੰਭੀਰ ਜ਼ਖ਼ਮੀ ਅਗਲੀ ਖ਼ਬਰ ਵਾਇਸ ਆਫ਼ ਬਟਾਲਾ ਵਲੋਂ ਸ਼ਹਿਰ ’ਚ ਬੂਟੇ ਲਗਾਉਣ ਦੀ ਮੁਹਿੰਮ ਦੁਬਾਰਾ ਸ਼ੁਰੂ
Ad Position 24