11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਮੈਨੇਜਿੰਗ ਸਟ੍ਰੈੱਸ ਐਂਡ ਓਵਰਥਿੰਕਿੰਗ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ

Ad Position 21
No active advertisement
ਅਜੀਤ ਡੈਸਕ 20-07-2026
ਗੁਰਦਾਸਪੁਰ, 19 ਜੁਲਾਈ (ਪੰਕਜ ਸ਼ਰਮਾ)-ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਦੇ ਸੈਂਟਰ ਫਾਰ ਕੰਟੀਨਿਊਇੰਗ ਐਜੂਕੇਸ਼ਨ ਵਲੋਂ ਯੂਨੀਵਰਸਿਟੀ ਦੇ ਅਕਾਦਮਿਕ ਬਲਾਕ-1 ਦੇ ਕਾਨਫਰੰਸ ਹਾਲ ’ਚ ਮੈਨੇਜਿੰਗ ਸਟ੍ਰੈੱਸ ਐਂਡ ਓਵਰਥਿੰਕਿੰਗ ਵਿਸ਼ੇ ‘ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਤਣਾਅ ਪ੍ਰਬੰਧਨ, ਮਾਨਸਿਕ ਸਪੱਸ਼ਟਤਾ, ਸਕਾਰਾਤਮਿਕ ਸੋਚ ਅਤੇ ਭਾਵਨਾਤਮਿਕ ਸੰਤੁਲਨ ਬਣਾਈ ਰੱਖਣ ਦੇ ਵਿਹਾਰਕ ਤਰੀਕਿਆਂ ਬਾਰੇ ਜਾਗਰੂਕ ਕਰਨਾ ਸੀ। ਇਸ ਪ੍ਰੋਗਰਾਮ ਦੀ ਸਰਪ੍ਰਸਤੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ: ਐਸ.ਕੇ. ਮਿਸ਼ਰਾ ਨੇ ਕੀਤੀ। ਵਰਕਸ਼ਾਪ ਦੌਰਾਨ ਮੁੱਖ ਮਹਿਮਾਨ ਡਾ: ਦੇਵਾਂਕਰ ਗੋਇਲ ਤੇ ਮਰਿਯਮ ਜੰਨਤ ਨੇ ਭਾਗੀਦਾਰਾਂ ਨੂੰ ਤਣਾਅ ਦੇ ਮੁੱਖ ਕਾਰਨਾਂ, ਓਵਰਥਿੰਕਿੰਗ ਤੋਂ ਬਚਣ ਦੇ ਪ੍ਰਭਾਵਸ਼ਾਲੀ ਤਰੀਕਿਆਂ ਤੇ ਤਣਾਅਪੂਰਨ ਸਥਿਤੀਆਂ ਨਾਲ ਸਕਾਰਾਤਮਿਕ ਢੰਗ ਨਾਲ ਨਜਿੱਠਣ ਦੇ ਵਿਹਾਰਕ ਉਪਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਵਰਕਸ਼ਾਪ ਦੌਰਾਨ ਤਣਾਅ ਤੇ ਕਾਰਗੁਜ਼ਾਰੀ ਦੇ ਆਪਸੀ ਸਬੰਧ, ਅਧਿਆਪਨ ਪੇਸ਼ੇ ਵਿਚ ਤਣਾਅ ਦੇ ਕਾਰਨਾਂ ਦੀ ਪਹਿਚਾਣ, ਤਣਾਅ ਪ੍ਰਬੰਧਨ ਦੀਆਂ ਤਕਨੀਕਾਂ, ਸਮੂਹ ਗਤੀਵਿਧੀਆਂ, ਰੋਲ ਪਲੇਅ ਅਤੇ ਤਣਾਅ-ਮੁਕਤ ਜੀਵਨ ਜਿਊਣ ਦੇ ਵਿਹਾਰਕ ਤਰੀਕਿਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਪ੍ਰਸ਼ਨ-ਉੱਤਰ ਸੈਸ਼ਨ ਵੀ ਆਯੋਜਿਤ ਕੀਤਾ ਗਿਆ। ਜਿਸ ਵਿਚ ਭਾਗੀਦਾਰਾਂ ਨੇ ਮਾਹਿਰਾਂ ਨੂੰ ਵੱਖ-ਵੱਖ ਪ੍ਰਸ਼ਨ ਪੁੱਛੇ ਅਤੇ ਮਾਨਸਿਕ ਸਿਹਤ ਨਾਲ ਸਬੰਧਿਤ ਲਾਭਦਾਇਕ ਸੁਝਾਅ ਪ੍ਰਾਪਤ ਕੀਤੇ। ਇਸ ਮੌਕੇ ਭਾਗੀਦਾਰਾਂ ਨੇ ਵਰਕਸ਼ਾਪ ਨੂੰ ਬਹੁਤ ਹੀ ਗਿਆਨਵਰਧਕ ਤੇ ਲਾਭਕਾਰੀ ਕਰਾਰ ਦਿੱਤਾ। ਪ੍ਰੋਗਰਾਮ ਦੇ ਸਫਲ ਆਯੋਜਨ ’ਚ ਮੁਖੀ ਸੈਂਟਰ ਫਾਰ ਕੰਟੀਨਿਊਇੰਗ ਐਜੂਕੇਸ਼ਨ ਡਾ: ਸੁਨੀਲ ਕੁਮਾਰ, ਕੋਆਰਡੀਨੇਟਰ, ਸੈਂਟਰ ਫਾਰ ਕੰਟੀਨਿਊਇੰਗ ਐਜੂਕੇਸ਼ਨ ਡਾ: ਸੁਨੀਲ ਕੁਮਾਰ, ਮੋਹਿਤ ਮਰਵਾਹਾ, ਵਿਕਰਮਜੀਤ ਰਾਣਾ ਅਤੇ ਗੁਰਪ੍ਰੀਤ ਕੌਰ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਵਿਦਿਆਰਥੀਆਂ, ਅਧਿਆਪਕਾਂ ਤੇ ਕਰਮਚਾਰੀਆਂ ਨੂੰ ਤਣਾਅ-ਮੁਕਤ, ਸਕਾਰਾਤਮਿਕ ਤੇ ਸੰਤੁਲਿਤ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਦੀਆਂ ਹਨ ਅਤੇ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਵਿਚ ਅਹਿਮ ਯੋਗਦਾਨ ਪਾਉਂਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਦੋ ਸੜਕ ਦੁਰਘਟਨਾਵਾਂ ’ਚ ਦੋ ਦੀ ਮੌਤ ਅਗਲੀ ਖ਼ਬਰ ਲੁੱਟਾਂ ਖੋਹਾਂ ’ਚ ਲੋੜੀਂਦਾ ਦੋਸ਼ੀ ਕਾਬੂ
Ad Position 24