11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਦੋ ਸੜਕ ਦੁਰਘਟਨਾਵਾਂ ’ਚ ਦੋ ਦੀ ਮੌਤ

Ad Position 21
No active advertisement
ਅਜੀਤ ਡੈਸਕ 20-07-2026
ਕਾਹਨੂੰਵਾਨ, 19 ਜੁਲਾਈ (ਨਿਸ਼ਾਨ ਸਿੰਘ ਚਾਹਲ)-ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਮਾਰਗ ਉੱਪਰ ਵਾਪਰੀਆਂ 2 ਸੜਕ ਦੁਰਘਟਨਾਵਾਂ ਦੇ ਦੌਰਾਨ ਦੋ ਜਾਣਿਆਂ ਦੀ ਮੌਤ ਹੋ ਗਈ। ਸਨਿਚਰਵਾਰ ਦੀ ਰਾਤ ਨੂੰ ਪਿੰਡ ਸਠਿਆਲੀ ਨੇੜਲੇ ਅਮਰ ਪੈਲੇਸ ਕੋਲ ਵਾਪਰੇ ਇਕ ਸੜਕ ਹਾਦਸੇ ਦੌਰਾਨ ਪਿੰਡ ਕੀੜੀ ਅਫ਼ਗਾਨਾ ਦੇ ਜਸਵਿੰਦਰ ਸਿੰਘ ਪੁੱਤਰ ਕਮਲਜੀਤ ਸਿੰਘ ਦੀ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਜਾਣ ਕਾਰਨ ਮੌਤ ਹੋ ਗਈ। ਇਸ ਹਾਦਸੇ ਦੌਰਾਨ ਜਸਵਿੰਦਰ ਸਿੰਘ ਦੀਆਂ ਲੱਤਾਂ ਬੁਰੀ ਤਰ੍ਹਾਂ ਦੇ ਨਾਲ ਕੁਚਲੀਆਂ ਗਈਆਂ। ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਇਸ ਅਣਪਛਾਤੇ ਵਾਹਨ ਦਾ ਚਾਲਕ ਰਾਤ ਦੇ ਹਨੇਰੇ ਦਾ ਫਾਇਦਾ ਉਠਾਉਂਦਾ ਹੋਇਆ ਮੌਕੇ ਤੋਂ ਫਰਾਰ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਪਠਾਨਕੋਟ ਨੇੜੇ ਆਪਣੇ ਸਹੁਰੇ ਪਿੰਡ ਜਾ ਰਿਹਾ ਸੀ ਕਿ ਰਸਤੇ ’ਚ ਇਹ ਹਾਦਸਾ ਵਾਪਰ ਗਿਆ। ਉਸ ਦੀ ਪਹਿਚਾਣ ਉਸ ਦੀ ਸਕੂਟੀ ’ਚੋਂ ਮਿਲੇ ਦਸਤਾਵੇਜਾਂ ਤੋਂ ਹੋਈ ਹੈ। ਮ੍ਰਿਤਕ ਜਸਵਿੰਦਰ ਸਿੰਘ ਆਪਣੇ ਪਿੱਛੇ ਇਕ ਬੇਟੇ ਤੇ ਪਤਨੀ ਨੂੰ ਛੱਡ ਗਿਆ ਹੈ। ਇਸੇ ਤਰ੍ਹਾਂ ਹੀ ਇਸ ਸੜਕ ਉੱਪਰ ਪਿੰਡ ਕਲਾਬਾਲਾ ਮੋੜ ਉੱਤੇ ਵਾਪਰੇ ਇਕ ਹੋਰ ਵਾਪਰੇ ਹਾਦਸੇ ਵਿਚ ਸੜਕ ’ਤੇ ਜਾ ਰਹੇ ਵਾਹਨ ਵਲੋਂ ਸਾਈਕਲ ਸਵਾਰ ਬਜ਼ੁਰਗ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਹਾਦਸੇ ਵਿਚ ਜਖਮੀ ਹੋਏ ਪਿੰਡ ਕਾਲਾ ਬਾਲਾ ਵਾਸੀ ਯੂਸਫ ਮਸੀਹ ਨੂੰ ਰਾਹਗੀਰਾਂ ਵਲੋਂ ਸਰਕਾਰੀ ਹਸਪਤਾਲ ਕਾਹਨੂੰਵਾਨ ਵਿਖੇ ਇਲਾਜ ਲਈ ਲਿਆਂਦਾ ਗਿਆ, ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿਚ ਉਚੇਰੇ ਇਲਾਜ ਲਈ ਭੇਜ ਦਿੱਤਾ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਉਸ ਦੀ ਰਸਤੇ ਵਿਚ ਹੀ ਮੌਤ ਹੋ ਗਈ। ਮ੍ਰਿਤਕ ਯੂਸਫ ਮਸੀਹ ਕਾਹਨੂੰਵਾਨ ਦੇ ਕਿਸੇ ਆੜ੍ਹਤੀਏ ਕੋਲ ਮੁਨੀਮ ਦਾ ਕੰਮ ਕਰਦਾ ਸੀ। ਉਹ ਆਪਣੇ ਪਿੱਛੇ ਇਕ ਲੜਕੀ ਨੂੰ ਛੱਡ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਡਾ. ਰੇਸ਼ਮ ਅਲੀ, ਇੰਦਰਜੀਤ ਭਾਰਲ ਤੇ ਰਿੰਕੂ ਅਗਰਵਾਲ ਹਲਕਾ ਚੇਅਰਮੈਨ ਥਾਪੇ ਅਗਲੀ ਖ਼ਬਰ ਮੈਨੇਜਿੰਗ ਸਟ੍ਰੈੱਸ ਐਂਡ ਓਵਰਥਿੰਕਿੰਗ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ
Ad Position 24