ਕਲਾਨੌਰ, 19 ਜੁਲਾਈ (ਪੁਰੇਵਾਲ)-ਪੰਜਾਬ ਦੀ ਆਮ ਆਦਮੀਂ ਪਾਰਟੀ ਦੀ ਸਰਕਾਰ ਵਲੋਂ ਆਪਣੇ ਵਰਕਰਾਂ ਨੂੰ ਨੁਮਾਇੰਦਗੀਆਂ ਦਿੰਦਿਆਂ ਪੰਜਾਬ ਭਰ ’ਚ ਹਲਕਾ ਪੱਧਰ ’ਤੇ ਵੱਖ-ਵੱਖ ਬਰਾਦਰੀਆਂ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਇਸੇ ਲੜੀ ਤਹਿਤ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਵਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਬਲਾਕ ਕਲਾਨੌਰ ਵਸਨੀਕਾਂ ਨੂੰ ਨੁਮਾਇੰਦਗੀ ਦਿੱਤੀ ਹੈ, ਜਿਸ ’ਚ ਡਾ. ਰੇਸ਼ਮ ਅਲੀ ਖਾਨ ਨੂੰ ਮੁਸਲਿਮ ਡਿਵੈਲਪਮੈਂਟ ਬੋਰਡ, ਇੰਦਰਜੀਤ ਭਾਰਲ ਨੂੰ ਪਰਜਾਪਤ ਸਮਾਜ ਵੈੱਲਫੇਅਰ ਬੋਰਡ ਅਤੇ ਅਗਰਵਾਲ ਵੈਲਫੇਅਰ ਬੋਰਡ ’ਚ ਕਲਾਨੌਰ ਵਾਸੀ ਮਨੋਜ ਕੁਮਾਰ ਰਿੰਕੂ ਅਗਰਵਾਲ ਨੂੰ ਬਤੌਰ ਹਲਕਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਇਸ ਦੌਰਾਨ ਡਾ. ਰੇਸ਼ਮ ਅਲੀ ਖਾਨ, ਇੰਦਰਜੀਤ ਭਾਰਲ ਅਤੇ ਮਨੋਜ ਕੁਮਾਰ ਰਿੰਕੂ ਅਗਰਵਾਲ ਨੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ, ਵਿਧਾਇਕ ਸ: ਗੁਰਦੀਪ ਸਿੰਘ ਰੰਧਾਵਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਰਟੀ ਵਲੋਂ ਦਿੱਤੀ ਗਈ ਨੁਮਾਇੰਦਗੀ ਨੂੰ ਉਹ ਪੂਰੀ ਤਨਦੇਹੀ ਤੇ ਜਿੰਮੇਵਾਰੀ ਨਾਲ ਨਿਭਾਉਣ ਲਈ ਯਤਨਸ਼ੀਲ ਰਹਿਣਗੇ ਅਤੇ ਪਾਰਟੀ ਦੀਆਂ ਗਤੀਵਿਧੀਆਂ ਅਤੇ ਸੋਚ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਮਿਹਨਤ ਕਰਨਗੇ। ਇਸ ਦੌਰਾਨ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਵੀ ਨਵ-ਨਿਯੁਕਤ ਹਲਕਾ ਚੇਅਰਮੈਨਾਂ ਦਾ ਸਵਾਗਤ ਕੀਤਾ ਹੈ। ਇਸ ਮੌਕੇ ’ਤੇ ਸੰਗਠਨ ਦੇ ਹਲਕਾ ਇੰਚਾਰਜ ਜਤਿੰਦਰ ਸਿੰਘ ਹੈਪੀ ਡੇਅਰੀਵਾਲ ਕਿਰਨ, ਸੋਸਲ ਮੀਡੀਆ ਹਲਕਾ ਕੋਆਰਡੀਨੇਟਰ ਕੰਵਲਦੀਪ ਸਿੰਘ ਗੋਰਾਇਆ, ਕੋਅਰਡੀਨੇਟਰ ਚੈਂਚਲ ਕੁਮਾਰ ਅਗਰਵਾਲ, ਸਰਪੰਚ ਹਰਦੀਪ ਸਿੰਘ ਮਠਾਰੂ, ਸਰਪੰਚ ਜਤਿੰਦਰ ਕੁਮਾਰ ਗੋਰਾ, ਸਰਪੰਚ ਪਲਵਿੰਦਰ ਸਿੰਘ ਮੱਲ੍ਹੀ, ਸਰਪੰਚ ਹਰਜੀਤ ਸਿੰਘ ਗੱਜਣ, ਮਨਦੀਪ ਸਿੰਘ ਬੁਲਾਰੀਆ, ਹੈਪੀ ਪਨਸੋਤਰਾ, ਪਿੰਟਾ ਮਾਹਲਾ, ਕਾਲਾ ਸੰਧੂ, ਸਮੇਤ ਹੋਰਾਂ ਵਲੋਂ ਨਵ-ਨਿਯੁਕਤ ਚੇਅਰਮੈਨਾਂ ਦੀ ਨਿਯੁਕਤੀ ਦਾ ਸਵਾਗਤ ਕੀਤਾ।