12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਫਾਈਨਾਂਸ ਕਾਰੋਬਾਰੀਆਂ ਦੇ ਸ਼ੈਲਰ ’ਤੇ ਗੋਲੀਆਂ ਚੱਲਣ ਦੇ ਮਾਮਲੇ ’ਚ ਦੂਜੀ ਧਿਰ ਆਈ ਸਾਹਮਣੇ

Ad Position 21
No active advertisement
ਅਜੀਤ ਡੈਸਕ 22-07-2026
ਡੇਹਰੀਵਾਲ ਦਰੋਗਾ, 21 ਜੁਲਾਈ (ਹਰਦੀਪ ਸਿੰਘ ਸੰਧੂ)-ਬੀਤੇ ਦਿਨ ਵਡਾਲਾ ਗ੍ਰੰਥੀਆਂ ਵਿਚ ਫਾਇਨਾਂਸ ਦਾ ਕੰਮ ਕਰਦੇ ਕਾਰੋਬਾਰੀਆਂ ਦੇ ਪਿੰਡ ਲੋਹਚੱਪ ਵਿਚ ਸਥਿਤ ਸ਼ੈਲਰ ਉੱਤੇ ਗੋਲੀਆਂ ਚੱਲਣ ਦੇ ਮਾਮਲੇ ਵਿਚ ਦੂਜੀ ਧਿਰ ਵੀ ਸਾਹਮਣੇ ਆਈ ਹੈ। ਇਸ ਸਬੰਧੀ ਸਾਬਕਾ ਸਰਪੰਚ ਜੋਗਿੰਦਰ ਸਿੰਘ ਦੇ ਗ੍ਰਹਿ ਵਿਖੇ ਇਕੱਤਰ ਹੋਏ ਪਰਿਵਾਰਕ ਮੈਂਬਰਾਂ ਅਤੇ ਪਿੰਡ ਲੋਹਚੱਪ ਦੇ ਮੌਜੂਦਾ ਸਰਪੰਚ ਕਰਮਜੀਤ ਸਿੰਘ ਸਮੇਤ ਹੋਰ ਪਿੰਡ ਵਾਸੀਆਂ ਨੇ ਕਿਹਾ ਕਿ ਸ਼ੈਲਰ ਮਾਲਕਾਂ ਵਲੋਂ ਲਗਾਏ ਜਾ ਰਹੇ ਦੋਸ਼ ਬਿਲਕੁੱਲ ਝੂਠ ਦਾ ਪੁਲੰਦਾ ਹਨ। ਉਨ੍ਹਾਂ ਕਿਹਾ ਕਿ ਦੂਜੀ ਧਿਰ ਵਲੋਂ ਝੂਠੀ ਕਹਾਣੀ ਘੜੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਾਡੇ ਜਿਸ ਨੌਜਵਾਨ ’ਤੇ ਦੋਸ਼ ਲਗਾਏ ਗਏ ਹਨ, ਉਸ ਦੀ ਇਸ ਮਾਮਲੇ ਵਿਚ ਕਿਤੇ ਵੀ ਕੋਈ ਸ਼ਮੂਲੀਅਤ ਨਹੀਂ ਹੈ ਅਤੇ ਨਾ ਹੀ ਸਾਡੇ ਨੌਜਵਾਨ ਵਲੋਂ ਕਿਸੇ ਕੋਲੋਂ ਫਿਰੌਤੀ ਦੀ ਮੰਗ ਕੀਤੀ ਹੈ। ਉਕਤ ਨੌਜਵਾਨ ਦੇ ਤਾਇਆ ਸਾ. ਸਰਪੰਚ ਜੋਗਿੰਦਰ ਸਿੰਘ, ਸਰਪੰਚ ਕਰਮਜੀਤ ਸਿੰਘ ਤੇ ਗੁਰਮੀਤ ਸਿੰਘ ਭਾਗੀਆਂ ਨੇ ਕਿਹਾ ਕਿ ਸਾਡੇ ਨੌਜਵਾਨ ਸੁੱਖਪਿੰਦਰ ਸਿੰਘ ਸੁੱਖ ਦਾ ਸ਼ਹਿਰ ਬਟਾਲਾ ਅਤੇ ਦੁਬਈ ਵਿਚ ਵਧੀਆ ਕਾਰੋਬਾਰ ਹੈ, ਇਹ ਪਰਿਵਾਰ ਪਹਿਲਾਂ ਤੋਂ ਹੀ ਸਰਮਾਏਦਾਰ ਹੈ, ਜੋ ਕਿ ਲੋੜਵੰਦਾਂ ਦੇ ਕੰਮ ਆਉਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਲੋੜਵੰਦ ਬੱਚੀਆਂ ਦੇ ਵਿਆਹ ਕਰਵਾਉਂਦੇ ਹਨ, ਲੋੜਵੰਦਾਂ ਨੂੰ ਘਰ ਬਣਾ ਕੇ ਦਿੰਦੇ ਹਨ, ਉਹ ਫਿਰੌਤੀਆਂ ਕਿਉਂ ਮੰਗਣਗੇ ? ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਦੀ ਸ਼ਾਖ ਨੂੰ ਧੱਬਾ ਲਾਉਣ ਲਈ ਅਜਿਹੇ ਬੇਬੁਨਿਆਦ ਬਿਆਨ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜੋ ਗੋਲੀਆਂ ਚੱਲਣ ਦੀ ਘਟਨਾ ਵਾਪਰੀ ਹੈ, ਉਸ ਵਿਚ ਦੂਜੀ ਧਿਰ ਵਲੋਂ ਚਲਾਈਆਂ ਗੋਲੀਆਂ ਵੀ ਸ਼ੱਕ ਦੇ ਘੇਰੇ ਵਿਚ ਹਨ। ਉਨ੍ਹਾਂ ਕਿਹਾ ਕਿ ਜੀਪ ਵਿਚ ਵੱਜੀਆਂ ਗੋਲੀਆਂ ਵੀ ਪੁਲਿਸ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਪੁਲਿਸ ਦੇ ਉਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਕੇ ਸਾਨੂੰ ਇਨਸਾਫ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਪਿੰਡ ਲੋਹਚੱਪ ਦੇ ਸ਼ੈਲਰ ਵਿਚ ਬੀਤੇ ਦਿਨ ਚੱਲੀ ਗੋਲੀ ਦੇ ਮਾਮਲੇ ਵਿਚ ਥਾਣਾ ਸੇਖਵਾਂ ਦੀ ਪੁਲਿਸ ਵਲੋਂ ਮਹਿਕਦੀਪ ਸਿੰਘ ਪੁੱਤਰ ਰਣਜੀਤ ਸਿੰਘ ਲੋਹਚੱਪ ਦੇ ਬਿਆਨਾਂ ’ਤੇ ਸੁੱਖਪਿੰਦਰ ਸਿੰਘ ਉਰਫ ਸੁੱਖ ਪੁੱਤਰ ਸਲਵਿੰਦਰ ਸਿੰਘ ਪਿੰਡ ਲੋਹਚੱਪ ਹਾਲ ਵਾਸੀ ਉਜਾਗਰ ਨਗਰ ਬਟਾਲਾ ਸਮੇਤ 4 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਸੰਬੰਧਾਂ ’ਚ ਰੋੜਾ ਬਣੇ ਪਤੀ ਦੀ ਹੱਤਿਆ ਅਗਲੀ ਖ਼ਬਰ ਥਾਣਾ ਸੇਖਵਾਂ ਵਲੋਂ ਬਿਧੀਪੁਰ ਬਾਈਪਾਸ ਹਾਈਟੈਕ ਨਾਕੇ ’ਤੇ ਵਾਹਨਾਂ ਦੀ ਕੀਤੀ ਗਈ ਜਾਂਚ ਪੜਤਾਲ
Ad Position 24