12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਥਾਣਾ ਸੇਖਵਾਂ ਵਲੋਂ ਬਿਧੀਪੁਰ ਬਾਈਪਾਸ ਹਾਈਟੈਕ ਨਾਕੇ ’ਤੇ ਵਾਹਨਾਂ ਦੀ ਕੀਤੀ ਗਈ ਜਾਂਚ ਪੜਤਾਲ

Ad Position 21
No active advertisement
ਅਜੀਤ ਡੈਸਕ 22-07-2026
ਨੌਸ਼ਹਿਰਾ ਮੱਝਾ ਸਿੰਘ, 21 ਜੁਲਾਈ (ਰਵੀ ਭਗਤ)-ਪੁਲਿਸ ਜ਼ਿਲ੍ਹਾ ਬਟਾਲਾ ਦੇ ਐੱਸ.ਐੱਸ.ਪੀ. ਡਾ. ਮਹਿਤਾਬ ਸਿੰਘ ਦੇ ਨਿਰਦੇਸ਼ਾਂ ਤਹਿਤ ਥਾਣਾ ਸੇਖਵਾਂ ਦੇ ਨਵ-ਨਿਯੁਕਤ ਐੱਸ.ਐੱਚ.ਓ. ਅਮਰ ਸਿੰਘ ਦੀ ਅਗਵਾਈ ’ਚ ਬਿਧੀਪੁਰ ਬਾਈਪਾਸ ’ਤੇ ਸਪੈਸ਼ਲ ਨਾਕੇ ਦੌਰਾਨ ਆਉਣ ਜਾਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਗਈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਚਲਾਣ ਵੀ ਕੱਟੇ ਗਏ। ਇਸ ਮੌਕੇ ਐੱਸ.ਐੱਚ.ਓ. ਅਮਰ ਸਿੰਘ ਨੇ ਕਿਹਾ ਕਿ ਇਲਾਕੇ ਵਿਚ ਸਪੈਸ਼ਲ ਨਾਕੇ ਲਗਾ ਕੇ ਵਿਸ਼ੇਸ਼ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਰਾਤ ਨੂੰ ਪੈਟਰੋਲਿੰਗ ਪਾਰਟੀ ਵਲੋਂ ਗਸ਼ਤ ਕਰਕੇ ਹਰ ਸ਼ੱਕੀ ਵਿਅਕਤੀ ’ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ ਜੋ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਥਾਣਾ ਮੁਖੀ ਨੇ ਪਬਲਿਕ ਨੂੰ ਸਹੀ ਇਤਲਾਹ ਦੇਣ ਦੀ ਅਪੀਲ ਕੀਤੀ ਤਾਂ ਜੋ ਕਾਨੂੰਨ ਵਿਵਸਥਾ ਨੂੰ ਪੂਰੀ ਤਰ੍ਹਾਂ ਕਾਇਮ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਇਲਾਕੇ ਵਿਚ ਅਮਨ ਸ਼ਾਂਤੀ ਦੀ ਬਹਾਲੀ ਲਈ ਵਚਨਬੱਧ ਹੈ ਅਤੇ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਚੌਕੀ ਇੰਚਾਰਜ ਨੌਸ਼ਹਿਰਾ ਮੱਝਾ ਸਿੰਘ ਬਲਜੀਤ ਸਿੰਘ, ਏ.ਐੱਸ.ਆਈ ਦਲਜੀਤ ਸਿੰਘ, ਕੁਲਵਿੰਦਰ ਸਿੰਘ, ਰਣਜੀਤ ਸਿੰਘ, ਜਗਬੀਰ ਸਿੰਘ ਸਮੇਤ ਹੋਰ ਪੁਲਿਸ ਪਾਰਟੀ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਫਾਈਨਾਂਸ ਕਾਰੋਬਾਰੀਆਂ ਦੇ ਸ਼ੈਲਰ ’ਤੇ ਗੋਲੀਆਂ ਚੱਲਣ ਦੇ ਮਾਮਲੇ ’ਚ ਦੂਜੀ ਧਿਰ ਆਈ ਸਾਹਮਣੇ ਅਗਲੀ ਖ਼ਬਰ ਨਹਿਰ ਦੀ ਸਫ਼ਾਈ ਨਾ ਹੋਣ ਕਾਰਨ ਸੈਂਕੜੇ ਏਕੜ ਫ਼ਸਲ ਆਈ ਨੌਮਣੀ ਨਾਲੇ ਦੇ ਪਾਣੀ ਦੀ ਲਪੇਟ ’ਚ
Ad Position 24