ਧਾਰੀਵਾਲ, 25 ਜੁਲਾਈ (ਸਵਰਨ ਸਿੰਘ)- ਪੰਜਾਬ ਸਕੂਲ ਖੇਡਾਂ ਤਹਿਤ ਧਾਰੀਵਾਲ ਜੋਨ ਦੇ ਬੈਡਮਿੰਟਨ ਮੁਕਾਬਲੇ ਜ਼ੋਨ ਇੰਚਾਰਜ ਪਿ੍ਰੰਸੀਪਲ ਅਨੂਪ ਸਿੰਘ ਦੀ ਅਗਵਾਈ ਵਿਚ ਲਿਟਲ ਫਲਾਵਰ ਕਾਨਵੇਂਟ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਵਿਖੇ ਹੋਏ। ਜਿਸ ਵਿਚ ਪਿ੍ਰੰਸੀਪਲ ਦਿਵਿਆ ਮੁੱਖ ਮਹਿਮਾਨ ਵਜੋਂ ਸਿਰਕਤ ਕਰਕੇ ਟੂਰਨਾਮੈਂਟ ਦਾ ਉਦਘਾਟਨ ਕੀਤਾ ਅਤੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ। ਇਸ ਟੂਰਨਾਮੈਂਟ ਦੇ ਅੰਡਰ-19 ਲੜਕੇ ਵਿਚ ਐਸ.ਜੀ.ਏ.ਡੀ. ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬੁਰਜ ਸਾਹਿਬ ਧਾਰੀਵਾਲ ਨੇ ਪਹਿਲਾ ਸਥਾਨ ਅਤੇ ਰਾਣਾ ਸਵਰਾਜ ਯੂਨੀਵਰਸਲ ਪਬਲਿਕ ਸਕੂਲ ਲੇਹਲ ਰੱਨਰਅਪ ਰਿਹਾ। ਇਸ ਤੋਂ ਇਲਾਵਾ ਅੰਡਰ -17 ਲੜਕੇ ਵਿਚ ਦੋਆਬਾ ਪਬਲਿਕ ਸਕੂਲ ਕੋਟ ਸੰਤੋਖ ਰਾਏ ਨੇ ਪਹਿਲਾ ਸਥਾਨ, ਗੁਰੂ ਤੇਗ ਬਹਾਦੁਰ ਇੰਟਰਨੈਸ਼ਨਲ ਪਬਲਿਕ ਸਕੂਲ ਕਲਿਆਣਪੁਰ ਨੇ ਦੂਜਾ ਅਤੇ ਬਾਬਾ ਅਜੈ ਸਿੰਘ ਖਾਲਸਾ ਪਬਲਿਕ ਸਕੂਲ ਗੁਰਦਾਸ ਨੰਗਲ ਨੇ ਤੀਜਾ ਸਥਾਨ ਹਾਸਿਲ ਕੀਤਾ । ਅੰਡਰ-14 ਲੜਕੇ ਵਿਚ ਰਾਣਾਂ ਸਵਰਾਜ ਯੂੁਨੀਵਰਸਲ ਪਬਲਿਕ ਸਕੂਲ ਲੇਹਲ ਨੇ ਪਹਿਲਾ ਸਥਾਨ, ਅਜੈ ਸਿੰਘ ਖਾਲਸਾ ਪਬਲਿਕ ਸਕੂਲ ਗੁਰਦਾਸ ਨੰਗਲ ਨੇ ਤੀਸਰਾ ਸਥਾਨ ਅਤੇ ਦੋਆਬਾ ਪਬਲਿਕ ਸਕੂਲ ਕੋਟ ਸੰਤੋਖ ਰਾਏ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰਡਰ-17 ਲੜਕੀਆਂ ਵਿਚ ਸੇਂਟ ਜੇਵੀਅਰ ਸਕੂਲ ਸਤਕੋਹਾ ਨੇ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਣੀਆਂ ਨੇ ਦੂਜਾ ਅਤੇ ਬਾਬਾ ਅਜੈ ਸਿੰਘ ਖਾਲਸਾ ਪਬਲਿਕ ਸਕੂਲ ਗੁਰਦਾਸ ਨੰਗਲ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਅੰਡਰ -14 ਲੜਕੀਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਣੀਆਂ ਨੇ ਪਹਿਲਾ ਸਥਾਨ, ਸੇਂਟ ਜੇਵੀਅਰ ਸਕੂਲ ਸਤਕੋਹਾ ਨੇ ਦੂਜਾ ਅਤੇ ਬਾਬਾ ਬੰਦਾ ਸਿੰਘ ਬਹਾਦੁਰ ਪਬਲਿਕ ਸਕੂਲ ਧਾਰੀਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਹਰਪ੍ਰੀਤ ਸਿੰਘ ਢਿੱਲੋਂ ਸਕੱਤਰ, ਪੀ.ਆਰ.ਓ. ਸਵਰਨ ਸਿੰਘ, ਰਵਿੰਦਰ ਸਿੰਘ ਰੌਨੀ ਵਿੱਤ ਸਕੱਤਰ, ਜਗਜੀਤ ਕੁਮਾਰ ਸਹਾਇਕ ਸਕੱਤਰ, ਸੋਮ ਲਾਲ, ਅਮਰੀਕ ਸਿੰਘ ਲੇਹਲ, ਮਨਿੰਦਰ ਕੌਰ, ਸੁਮਨ ਗਿੱਲ, ਪਲਵਿੰਦਰ ਕੌਰ, ਜਗਦੀਪ ਸਿੰਘ, ਗੁਰਪ੍ਰੀਤ ਸਿੰਘ ਮਾਂਗਟ, ਬਲਜੀਤ ਸਿੰਘ ਜੌਹਲ, ਸੁਖਦੇਵ ਸਿੰਘ ਸੋਹਲ, ਮੁਨੀਸ਼, ਦਲਬੀਰ, ਜਤਿਨ ਆਦਿ ਵੀ ਹਾਜ਼ਰ ਸਨ।