09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਬਾਬਾ ਸੁਖਦੇਵ ਸਿੰਘ ਬੇਦੀ ਗੁਰਮਤਿ ਦੇ ਪ੍ਰਚਾਰ ਲਈ ਸਵਿਟਜਰਲੈਂਡ ਤੇ ਜਰਮਨ ਦੀ ਫੇਰੀ ਲਈ ਰਵਾਨਾ

Ad Position 21
No active advertisement
ਅਜੀਤ ਡੈਸਕ 26-07-2026
ਘੁਮਾਣ, 25 ਜੁਲਾਈ (ਬੰਮਰਾਹ)-ਗੁਰਦੁਆਰਾ ਗੁਰੂ ਨਾਨਕ ਦਰਬਾਰ ਅਸਥਾਨ ਬਾਬਾ ਸ੍ਰੀ ਚੰਦ ਜੀ ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ ਨੇੜੇ ਪਿੰਡ ਗਿੱਲ ਕੋਟਲੀ ਵਿਖੇ ਸਾਉਣ ਮਹੀਨੇ ਦੀ ਪੂਰਨਮਾਸ਼ੀ ਦਾ ਪਵਿੱਤਰ ਦਿਹਾੜਾ 29 ਜੁਲਾਈ ਨੂੰ ਸ਼ਰਧਾ ਸਤਿਕਾਰ ਤੇ ਸੇਵਾ ਭਾਵਨਾ ਨਾਲ ਮਨਾਇਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਸੇਵਾਦਾਰ ਬਾਬਾ ਸੁਖਦੇਵ ਸਿੰਘ ਜੀ ਬੇਦੀ 16ਵੀਂ ਸੰਤਾਨ ਸ੍ਰੀ ਗੁਰੂ ਨਾਨਕ ਦੇਵ ਜੀ ਅੰਸ ਬੰਸ ਦਰਬਾਰ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਾਲਿਆਂ ਨੇ ਗੁਰਮਤਿ ਦੇ ਪ੍ਰਚਾਰ ਲਈ ਸਵਿਟਜ਼ਰਲੈਂਡ ਅਤੇ ਜਰਮਨ ਦੀ ਵਿਦੇਸ਼ ਫੇਰੀ ਲਈ ਰਵਾਨਾ ਹੋਣ ਤੋਂ ਪਹਿਲਾਂ ਕੀਤਾ। ਉਨ੍ਹਾਂ ਦੱਸਿਆ ਕਿ ਪੂਰਨਮਾਸ਼ੀ ਦੇ ਸਬੰਧ ਵਿਚ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸਹਿਜ ਪਾਠ ਅੱਜ 22 ਜੁਲਾਈ ਨੂੰ ਆਰੰਭ ਹੋਣਗੇ। ਇਸ ਤੋਂ ਇਲਾਵਾ 27 ਜੁਲਾਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਆਰੰਭ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ੍ਰੀ ਸਹਿਜ ਪਾਠ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 29 ਜੁਲਾਈ ਨੂੰ ਸਵੇਰੇ 10 ਵਜੇ ਪਾਉਣ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਵਿਚ ਗਿਆਨੀ ਤਰਸੇਮ ਸਿੰਘ ਖਾਲਸਾ ਅੰਮ੍ਰਿਤਸਰ, ਬਾਬਾ ਗੁਰਜੀਤ ਸਿੰਘ ਗਰਜਾ, ਗਿਆਨੀ ਵੀਰ ਸਿੰਘ ਅਤੇ ਹੋਰ ਰਾਗੀ-ਢਾਡੀ ਜਥੇ ਪਹੁੰਚ ਕੇ ਸਰਬੱਤ ਸੰਗਤ ਨੂੰ ਗੁਰਬਾਣੀ-ਕੀਰਤਨ ਤੇ ਕਥਾ ਵਿਚਾਰਾਂ ਦੁਆਰਾ ਨਿਹਾਲ ਕਰਦੇ ਹੋਏ ਗੁਰੂ ਚਰਨਾਂ ਨਾਲ ਜੋੜਨਗੇ। ਇਸ ਮੌਕੇ ਬਾਬਾ ਸੁਖਦੇਵ ਸਿੰਘ ਬੇਦੀ ਦੇ ਨਾਲ ਵਿਦੇਸ਼ੀ ਫੇਰੀ ਲਈ ਰਵਾਨਾ ਹੋਏ ਐਮ.ਬੀ.ਬੀ.ਐਸ. ਡਾ. ਜਸ਼ਨਜੋਤ ਸਿੰਘ ਬੇਦੀ ਨੇ ਦੱਸਿਆ ਕਿ ਬਾਬਾ ਸੁਖਦੇਵ ਸਿੰਘ ਆਪਣੀ 10 ਦਿਨਾਂ ਦੀ ਫੇਰੀ ਦੌਰਾਨ ਦੇ ਗੁਰੂ ਘਰਾਂ ਵਿਚ ਹੋਣ ਵਾਲੇ ਸਮਾਗਮਾਂ ਦੌਰਾਨ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜੀ ਦੇ ਸੰਦੇਸ਼ ਅਤੇ ਸਿਧਾਂਤਾਂ ਤੋਂ ਜਾਣੂ ਕਰਵਾਉਂਦੇ ਹੋਏ ਗੁਰੂ ਚਰਨਾਂ ਨਾਲ ਜੋੜਨਗੇ। ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਬੇਦੀ, ਕਮੇਟੀ ਪ੍ਰਧਾਨ ਨਾਜਰ ਸਿੰਘ ਸਹਿਬਾਜਪੁਰ, ਡਾ. ਸੁਖਪ੍ਰੀਤ ਸਿੰਘ ਬੇਦੀ, ਲਖਬੀਰ ਸਿੰਘ ਗਿੱਲਾਂ, ਮਾਸਟਰ ਵਿਸਾਖਾ ਸਿੰਘ ਤੋਂ ਇਲਾਵਾ ਹੋਰ ਸੰਗਤਾਂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰੇਮ ਪਬਲਿਕ ਸਕੂਲ ਵਿਚ ਬਰਸਾਤੀ ਮੌਸਮ ਵਿਚ ਸਾਵਧਾਨੀਆਂ ਵਿਸ਼ੇ ’ਤੇ ਸੈਮੀਨਾਰ ਅਗਲੀ ਖ਼ਬਰ ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਡੇਰਾ ਪਠਾਣਾ ’ਚ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ
Ad Position 24