ਬਟਾਲਾ, 26 ਜੁਲਾਈ (ਸਤਿੰਦਰ ਸਿੰਘ)-ਵੁੱਡ ਬਲਜ਼ਮ ਸਕੂਲ ਦੇ ਨੌਜਵਾਨ ਸ਼ਤਰੰਜ ਚੈਂਪੀਅਨਾਂ ਨੇ ਸੇਂਟ ਫਰਾਂਸਿਸ ਸਕੂਲ ਬਟਾਲਾ ’ਚ ਕਰਵਾਏ ਜ਼ੋਨਲ ਸ਼ਤਰੰਜ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ’ਚ ਅੰਡਰ-14 ਸ਼੍ਰੇਣੀ ਐਮਾਇਰਾ ਵਰਮਾ, ਧਨਵੀ, ਸਮਾਇਰਾ ਸਨਨ ਨੇ ਸੋਨੇ ਦੇ ਤਮਗਾ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਇਸ ਮੌਕੇ ਸਕੂਲ ਦੇ ਚੇਅਰਪਰਸਨ ਡਾ. ਸਤਿੰਦਰਜੀਤ ਕੌਰ ਨਿੱਝਰ, ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਅਕੈਡਮਿਕ ਡਾਇਰੈਕਟਰ ਸ਼੍ਰੀਮਤੀ ਵਸੁਦਾ ਸ਼ਰਮਾ, ਮੁੱਖ ਅਧਿਆਪਕ ਗੁਰਮੀਨ ਕੌਰ ਨੇ ਉਨ੍ਹਾਂ ਦੇ ਭਵਿੱਖ ਲਈ ਲਗਾਤਾਰ ਸਫ਼ਲਤਾ ਤੇ ਹੋਰ ਬਹੁਤ ਸਾਰੀਆਂ ਜਿੱਤਾਂ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ।