08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਦਿਨੇਸ਼ ਸਿੰਘ ਬੱਬੂ ਦੀ ਅਗਵਾਈ ਹੇਠ ਸੁਜਾਨਪੁਰ ’ਚ ਭਾਜਪਾ ਚੜ੍ਹਦੀ ਕਲਾ ’ਚ

Ad Position 21
No active advertisement
ਅਜੀਤ ਡੈਸਕ 30-07-2026
ਮਾਧੋਪੁਰ, 29 ਜੁਲਾਈ (ਮਹਿਰਾ)-ਹਲਕਾ ਸੁਜਾਨਪੁਰ ’ਚ ਭਾਰਤੀ ਜਨਤਾ ਪਾਰਟੀ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਨੌਜਵਾਨ ਪਾਰਟੀ ਆਗੂ ਵੰਸ਼ ਭਗਤ ਨੇ ਕਿਹਾ ਕਿ ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਦੀ ਯੋਗ ਤੇ ਮਜ਼ਬੂਤ ਅਗਵਾਈ ਹੇਠ ਹਲਕੇ ਅੰਦਰ ਭਾਜਪਾ ਦਿਨੋਂ-ਦਿਨ ਹੋਰ ਸ਼ਕਤੀਸ਼ਾਲੀ ਹੋ ਰਹੀ ਹੈ । ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਦਾ ਵੱਧ ਰਿਹਾ ਇਹ ਜਨਾਧਾਰ ਅਗਾਮੀ ਵਿਧਾਨ ਸਭਾ ਚੋਣਾਂ ’ਚ ਵਿਰੋਧੀਆਂ ਦੇ ਸਾਰੇ ਸਿਆਸੀ ਸਮੀਕਰਨਾਂ ਨੂੰ ਢਹਿ-ਢੇਰੀ ਕਰ ਦੇਵੇਗਾ। ਵੰਸ਼ ਭਗਤ ਨੇ ਕਿਹਾ ਕਿ ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਨੇ ਹਮੇਸ਼ਾ ਸੁਜਾਨਪੁਰ ਦੇ ਵਿਕਾਸ ਤੇ ਲੋਕਾਂ ਦੀ ਸੇਵਾ ਨੂੰ ਪਹਿਲ ਦਿੱਤੀ ਹੈ, ਜਿਸ ਸਦਕਾ ਅੱਜ ਵੀ ਜਨਤਾ ਉਨ੍ਹਾਂ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ। ਬੱਬੂ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਲਾਕੇ ਦਾ ਨੌਜਵਾਨ ਵਰਗ ਵੱਡੀ ਗਿਣਤੀ ’ਚ ਵਿਰੋਧੀ ਖੇਮੇ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਰਿਹਾ ਹੈ। ਵੰਸ਼ ਭਗਤ ਨੇ ਸਪੱਸ਼ਟ ਕੀਤਾ ਕਿ ਜ਼ਮੀਨੀ ਪੱਧਰ ‘ਤੇ ਵਰਕਰਾਂ ਨੂੰ ਲਗਾਤਾਰ ਲਾਮਬੰਦ ਕੀਤਾ ਜਾ ਰਿਹਾ ਹੈ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਸੁਜਾਨਪੁਰ ਸੀਟ ‘ਤੇ ਪਹਿਲਾਂ ਨਾਲੋਂ ਵੀ ਵੱਡੀ ਤੇ ਇਤਿਹਾਸਕ ਜਿੱਤ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਕੋਲ ਹੁਣ ਕੋਈ ਮੁੱਦਾ ਨਹੀਂ ਬਚਿਆ ਹੈ ਤੇ ਸੁਜਾਨਪੁਰ ਦੇ ਲੋਕ ਹੁਣ ਸਿਰਫ਼ ਵਿਕਾਸ ਤੇ ਭਾਜਪਾ ਦੀ ਸੋਚ ਦਾ ਸਾਥ ਦੇਣ ਦਾ ਮਨ ਬਣਾ ਚੁੱਕੇ ਹਨ। ਵੰਸ਼ ਭਗਤ ਨੇ ਅਖੀਰ ’ਚ ਕਿਹਾ ਕਿ ਸਾਬਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਦੀ ਸਰਪ੍ਰਸਤੀ ਹੇਠ ਉਹ ਖੁਦ ਅਤੇ ਪਾਰਟੀ ਦੇ ਤਮਾਮ ਵਰਕਰ ਪਿੰਡ-ਪਿੰਡ, ਘਰ-ਘਰ ਜਾ ਕੇ ਭਾਜਪਾ ਦੀਆਂ ਨੀਤੀਆਂ ਦਾ ਪ੍ਰਚਾਰ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਸਪੈਸ਼ਲ ਕਾਡਰ ਅਧਿਆਪਕ ਫਰੰਟ (ਪੰਜਾਬ) ਵਲੋਂ 31 ਨੂੰ ਸੁਨਾਮ ਵਿਖੇ ਕੀਤਾ ਜਾਵੇਗਾ ਵਿਰੋਧ ਪ੍ਰਦਰਸ਼ਨ ਤੇ ਗੁਪਤ ਐਕਸ਼ਨ ਅਗਲੀ ਖ਼ਬਰ ਪੁਲਿਸ ਤੇ ਬੀ.ਐਸ.ਐਫ. ਵਲੋਂ ਦੂਸਰੇ ਦਿਨ ਸਰਹੱਦੀ ਪਿੰਡ ਕਾਸ਼ੀ ਬਾੜਮਾ ਵਿਖੇ ਚਲਾਈ ਤਲਾਸ਼ੀ ਮੁਹਿੰਮ
Ad Position 24