02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸ਼ਿਵਾਲਿਕ ਗਰੁੱਪ ਵਿਖੇ ਸੈਸ਼ਨ 2026-27 ਲਈ ਦਾਖਲਾ ਪ੍ਰਕਿਰਿਆ ਜਾਰੀ

Ad Position 21
No active advertisement
ਅਜੀਤ ਡੈਸਕ 01-08-2026
ਗੁਰਦਾਸਪੁਰ, 31 ਜੁਲਾਈ (ਪੰਕਜ ਸ਼ਰਮਾ)-ਸ਼ਿਵਾਲਿਕ ਗਰੁੱਪ ਆਫ ਇੰਸਟੀਚਿਊਟਸ ਗੁਰਦਾਸਪੁਰ ਵਿਖੇ ਸੈਸ਼ਨ 2026-27 ਲਈ ਦਾਖਲਾ ਪ੍ਰਕਿਰਿਆ ਪੂਰੇ ਜੋਰਾਂ ਨਾਲ ਜਾਰੀ ਹੈ। ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਡਾ: ਸਤਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੇ ਸਮੇਂ ਵਿਚ ਵਿਦਿਆਰਥੀਆਂ ਨੂੰ ਰੁਜ਼ਗਾਰ-ਮੁਖੀ ਤੇ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨਾ ਸੰਸਥਾ ਦਾ ਮੁੱਖ ਉਦੇਸ਼ ਹੈ। ਇਸੇ ਮੰਤਵ ਨਾਲ ਇਸ ਸਾਲ ਵੀ ਡਿਪਲੋਮਾ, ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਪੱਧਰ ਦੇ ਕਈ ਪ੍ਰਸਿੱਧ ਕੋਰਸਾਂ ’ਚ ਦਾਖ਼ਲੇ ਸ਼ੁਰੂ ਕਰ ਦਿੱਤੇ ਗਏ ਹਨ, ਜਿੱਥੇ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਦੇ ਨਾਲ-ਨਾਲ ਵਿਹਾਰਕ ਗਿਆਨ ਤੇ ਰੁਜ਼ਗਾਰ ਲਈ ਲੋੜੀਂਦੇ ਹੁਨਰ ਵੀ ਪ੍ਰਦਾਨ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਵਿਚ ਡਿਪਲੋਮਾ ਇਨ ਆਰਟੀਫਿਸ਼ਲ ਇੰਟੈਲੀਜੈਂਸ, ਡਿਪਲੋਮਾ ਇਨ ਕੰਪਿਊਟਰ, ਡਿਪਲੋਮਾ ਇਨ ਇਲੈਕਟ੍ਰੀਸ਼ਨ, ਡਿਪਲੋਮਾ ਇਨ ਡੀਜ਼ਲ ਮਕੈਨਿਕ, ਡਿਪਲੋਮਾ ਇਨ ਪਲੰਬਰ, ਡਿਪਲੋਮਾ ਇਨ ਵੈਲਡਰ, ਡਿਪਲੋਮਾ ਇਨ ਫੈਸ਼ਨ ਟੈਕਨੋਲੋਜੀ, ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ, ਡਿਪਲੋਮਾ ਇਨ ਕਾਸਮੈਟੋਲੋਜੀ, ਪੀ.ਜੀ. ਡਿਪਲੋਮਾ ਇਨ ਕਾਸਮੈਟੋਲੋਜੀ ਤੇ ਡੀ.ਸੀ.ਏ (ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ) ਵਰਗੇ ਕੋਰਸ ਕਰਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਬੀ.ਏ, ਬੀ.ਕਾਮ, ਬੀ.ਸੀ.ਏ, ਬੀ.ਐਸ.ਸੀ ਆਈ.ਟੀ, ਬੀ.ਐਸ.ਸੀ ਫੈਸ਼ਨ ਡਿਜ਼ਾਈਨ, ਬੀ.ਬੀ.ਏ, ਬੀ.ਐਡ, ਈ.ਟੀ.ਟੀ/ਡੀ.ਐਲ.ਐਡ, ਬੀ.ਲਿਬ (ਬੈਚਲਰ ਆਫ ਲਾਇਬ੍ਰੇਰੀ ਸਾਇੰਸ)ਤੇ ਬੀ.ਵੋਕ (ਬਿਊਟੀ ਥੈਰੇਪੀ ਐਂਡ ਐਸਥੇਟਿਕ) ਵਿਚ ਦਾਖਲੇ ਜਾਰੀ ਹਨ। ਇਸੇ ਤਰ੍ਹਾਂ ਪੋਸਟ ਗ੍ਰੈਜੂਏਟ ਕੋਰਸਾਂ ’ਚ ਐਮ.ਏ ਅੰਗਰੇਜ਼ੀ, ਐਮ.ਏ ਪੰਜਾਬੀ, ਐਮ.ਕਾਮ., ਐਮ.ਸੀ.ਏ ਅਤੇ ਐਮ.ਬੀ.ਏ. ਲਈ ਵੀ ਦਾਖਲੇ ਕੀਤੇ ਜਾ ਰਹੇ ਹਨ। ਸਤਵਿੰਦਰ ਸਿੰਘ ਨੇ ਕਿਹਾ ਕਿ ਸ਼ਿਵਾਲਿਕ ਗਰੁੱਪ ਆਫ ਇੰਸਟੀਚਿਊਟਸ ਵਿਦਿਆਰਥੀਆਂ ਨੂੰ ਸਿਰਫ਼ ਡਿਗਰੀ ਹੀ ਨਹੀਂ, ਸਗੋਂ ਇਕ ਸਫ਼ਲ ਕਰੀਅਰ ਲਈ ਲੋੜੀਂਦਾ ਗਿਆਨ, ਹੁਨਰ ਅਤੇ ਆਤਮ-ਵਿਸ਼ਵਾਸ ਵੀ ਪ੍ਰਦਾਨ ਕਰਦਾ ਹੈ। ਜਿਸ ਨਾਲ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਇਆ ਜਾਂਦਾ ਹੈ। ਇਸ ਤੋਂ ਇਲਾਵਾ ਮੈਰਿਟ ਹੋਲਡਰ, ਪਿਤਾ ਰਹਿਤ ਅਤੇ ਹੋਰ ਯੋਗ ਵਿਦਿਆਰਥੀਆਂ ਲਈ ਵਿਸ਼ੇਸ਼ ਫੀਸ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ, ਤਾਂ ਜੋ ਕੋਈ ਵੀ ਯੋਗ ਵਿਦਿਆਰਥੀ ਆਰਥਿਕ ਕਾਰਨਾਂ ਕਰਕੇ ਉੱਚ ਸਿੱਖਿਆ ਤੋਂ ਵਾਂਝਾ ਨਾ ਰਹਿ ਜਾਵੇ। ਡਾ: ਸਤਵਿੰਦਰ ਸਿੰਘ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਸੰਸਥਾ ਦੇ ਦੋਵੇਂ ਕੈਂਪਸਾਂ ਦਾ ਖੁਦ ਦੌਰਾ ਕਰਨ ਤੇ ਕੋਰਸਾਂ, ਦਾਖਲਾ ਪ੍ਰਕਿਰਿਆ, ਸਕਾਲਰਸ਼ਿਪ, ਫੀਸ ਰਿਆਇਤਾਂ ਤੇ ਹੋਰ ਸਹੂਲਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਕੈਂਪਸ-1 ਮੁਸਤਫਾਬਾਦ ਜੱਟਾਂ, ਨਜ਼ਦੀਕ ਬੱਬੇਹਾਲੀ, ਕੈਂਪਸ-2 ਨਿਊ ਸੰਤ ਨਗਰ, ਤ੍ਰਿਮੋ ਰੋਡ ਗੁਰਦਾਸਪੁਰ ਵਿਖੇ ਸਥਿਤ ਹਨ ਜਿੱਥੇ ਦਾਖਲਾ ਸਬੰਧੀ ਕਾਊਂਸਲਿੰਗ ਤੇ ਮਾਰਗਦਰਸ਼ਨ ਲਈ ਵਿਸ਼ੇਸ਼ ਟੀਮ ਉਪਲਬਧ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਦਾਖ਼ਲਾ ਪ੍ਰਕਿਰਿਆ ਪੂਰੀ ਕਰਕੇ ਸ਼ਿਵਾਲਿਕ ਗਰੁੱਪ ਆਫ ਇੰਸਟੀਚਿਊਟਸ ਦੇ ਪਰਿਵਾਰ ਦਾ ਹਿੱਸਾ ਬਣਨ ਅਤੇ ਆਪਣੇ ਉਜਵਲ ਭਵਿੱਖ ਵੱਲ ਇਕ ਮਜ਼ਬੂਤ ਕਦਮ ਵਧਾਉਣ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ‘ਫਿਰਕਾਪ੍ਰਸਤੀ ਅਤੇ ਫਾਸ਼ੀਵਾਦ ਵਿਰੋਧੀ ਦਿਵਸ ਵਜੋਂ ਮਨਾਇਆ ਅਗਲੀ ਖ਼ਬਰ ਸ੍ਰੀ ਹਰਿਗੋਬਿੰਦਪੁਰ ਦਾ ਨਵੇਂ ਬਣੇ ਬੱਸ ਅੱਡਾ ਦਾ ਉਦਘਾਟਨ ਜਲਦੀ ਕੀਤਾ ਜਾਵੇਗਾ- ਪ੍ਰਧਾਨ ਪਨੂੰ
Ad Position 24
No active advertisement