ਐਮ.ਈ.ਐਸ. ਬਿਲਡਰਜ਼ ਐਸੋਸੀਏਸ਼ਨ ਵਲੋਂ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ
ਪਠਾਨਕੋਟ, 1 ਅਗਸਤ (ਸੰਧੂ)-ਐਮ. ਈ.
ਪਠਾਨਕੋਟ, 1 ਅਗਸਤ (ਸੰਧੂ)-ਐਮ.ਈ.ਐਸ. ਬਿਲਡਰਜ਼ ਐਸੋਸੀਏਸ਼ਨ ਆਫ ਇੰਡੀਆ ਪਠਾਨਕੋਟ ਬ੍ਰਾਂਚ ਦੇ ਬੈਨਰ ਹੇਠ ਠੇਕੇਦਾਰਾਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਕਾਲੀਆਂ ਪੱਟੀਆਂ ਬੰਨ੍ਹ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਚੇਅਰਮੈਨ ਰਾਜੀਵ ਪੁਰੀ ਅਤੇ ਸਕੱਤਰ ਲਵ ਵਿਨਾਇਕ ਦੀ ਅਗਵਾਈ ਹੇਠ ਵਫ਼ਦ ਨੇ ਐਮ.ਈ.ਐਸ. ਦੇ ਚੀਫ ਇੰਜੀਨੀਅਰ ਵਿਨੀਤ ਮੋਦੀ ਨੂੰ ਮੰਗ ਪੱਤਰ ਸੌਂਪਿਆ। ਐਸੋਸੀਏਸ਼ਨ ਨੇ ਦੱਸਿਆ ਕਿ ਠੇਕੇਦਾਰਾਂ ਦੀ ਐਨਲਿਸਟਮੈਂਟ ਦਾ ਰਿਨਿਊਅਲ, ਫਾਇਨੈਂਸ਼ਲ ਅਤੇ ਟੈਂਡਰਿੰਗ ਲਿਮਿਟ ਵਿਚ ਵਾਧਾ, ਪਰਫਾਰਮੈਂਸ ਸਕਿਉਰਿਟੀ ਜਾਰੀ ਕਰਨਾ, ਈ.ਐਮ.ਬੀ. ਸਿਸਟਮ ਦੀਆਂ ਤਕਨੀਕੀ ਖਾਮੀਆਂ ਦੂਰ ਕਰਨਾ, ਰੇਟ ਵਾਧੇ ਦੇ ਨਿਯਮਾਂ ਵਿਚ ਸੁਧਾਰ, ਟੈਂਡਰਾਂ ਦੇ ਨਿਪਟਾਰੇ ਵਿਚ ਹੋ ਰਹੀ ਦੇਰੀ ਖਤਮ ਕਰਨਾ ਅਤੇ ਜੀ.ਐਸ.ਟੀ. ਦੀ ਰਕਮ ਵੱਖਰੇ ਤੌਰ ‘ਤੇ ਅਦਾ ਕਰਨ ਸਮੇਤ 9 ਮੁੱਖ ਮੰਗਾਂ ਲੰਬੇ ਸਮੇਂ ਤੋਂ ਲੰਬਿਤ ਹਨ। ਚੇਅਰਮੈਨ ਰਾਜੀਵ ਪੁਰੀ ਤੇ ਸਕੱਤਰ ਲਵ ਵਿਨਾਇਕ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ 2 ਸਤੰਬਰ ਨੂੰ ਦੇਸ਼ ਪੱਧਰ ‘ਤੇ ਹੜਤਾਲ ਕੀਤੀ ਜਾਵੇਗੀ । ਇਸ ਮੌਕੇ ਸੀਨੀਅਰ ਵਾਈਸ ਚੇਅਰਮੈਨ ਸੰਜੀਵ ਮਹਾਜਨ, ਕੈਸ਼ੀਅਰ ਭਾਨੂ ਠਾਕੁਰ, ਆਲ ਇੰਡੀਆ ਪਾਸਟ ਪ੍ਰੈਜ਼ੀਡੈਂਟ ਲਖਬੀਰ ਸਿੰਘ, ਸਾਬਕਾ ਚੇਅਰਮੈਨ ਤਰੁਣਪਾਲ ਸਿੰਘ ਸ਼ੰਟੀ, ਰਾਕੇਸ਼ ਅੱਤਰੀ, ਸਾਬਕਾ ਸਕੱਤਰ ਵਿਵੇਕ ਮਰਿਆ, ਰਾਜੀਵ, ਸੰਜੇ, ਗੌਰਵ ਮਲਹੋਤਰਾ, ਵਿਕਾਸ, ਸੰਜੀਵ ਸੰਜੂ, ਵਿਕਾਸ ਸੋਹਲ, ਹਨੀ ਮਰਵਾਹਾ, ਰਵੀ ਭਗਤ, ਅਵਿਨਾਸ਼ ਸੱਗੀ, ਸੰਜੇ ਸ਼ਰਮਾ, ਰਾਕੇਸ਼ ਜਗਦੰਬੇ, ਰਿੰਕੂ ਵੇਦੀ, ਰਾਜੀਵ ਮਲਹੋਤਰਾ, ਵਿੱਕੀ, ਅਜੇ ਵਾਲੀਆ, ਵਿਜੇ ਲਖਾਨੀ, ਕਪਤਾਨ ਸਿੰਘ, ਦਿਨੇਸ਼ ਅਗਰਵਾਲ, ਮਨੀਸ਼ ਜੰਡਿਆਲ, ਆਦਰਸ਼ ਗੁਪਤਾ, ਵਿਕਾਸ ਮਹਾਜਨ, ਅੰਸ਼ੁਲ ਮਹਾਜਨ, ਹਰਸ਼ਲ ਭੰਡਾਰੀ, ਸ਼ੇਖਰ, ਸੰਜੇ ਮਹਾਜਨ, ਰੋਹਿਤ ਵਿਜ, ਸੁਦਰਸ਼ਨ ਵਰਮਾ ਅਤੇ ਸੰਜੀਵ ਸਮੇਤ ਹੋਰ ਮੈਂਬਰ ਹਾਜ਼ਰ ਸਨ।