05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਰੋਟਰੀ ਕਲੱਬ ਪਠਾਨਕੋਟ ਰਾਇਲ ਦਾ ਗਠਨ, ਰਾਜੀਵ ਅਵਸਥੀ ਪ੍ਰਧਾਨ ਤੇ ਸੀ. ਏ. ਨਿਪੁਣ ਗੁਪਤਾ ਸਕੱਤਰ ਨਿਯੁਕਤ

ਪਠਾਨਕੋਟ, 4 ਅਗਸਤ (ਸੰਧੂ)-ਸਮਾਜ ਸੇਵਾ ਦੇ ਉਦੇਸ਼ ਨਾਲ ਰੋਟਰੀ ਕਲੱਬ ਪਠਾਨਕੋਟ ਰਾਇਲ ਦਾ ਗਠਨ ਕੀਤਾ ਗਿਆ, ਜਿਸ ਵਿਚ ਰਾਜੀਵ ਅਵਸਥੀ ਨੂੰ ਸਰਬਸੰਮਤੀ ਨਾਲ ਚਾਰਟਰ ਪ੍ਰਧਾਨ ਅਤੇ ਸੀ. ਏ.

Ad Position 21
No active advertisement
ਅਜੀਤ ਡੈਸਕ 05-08-2026
ਪਠਾਨਕੋਟ, 4 ਅਗਸਤ (ਸੰਧੂ)-ਸਮਾਜ ਸੇਵਾ ਦੇ ਉਦੇਸ਼ ਨਾਲ ਰੋਟਰੀ ਕਲੱਬ ਪਠਾਨਕੋਟ ਰਾਇਲ ਦਾ ਗਠਨ ਕੀਤਾ ਗਿਆ, ਜਿਸ ਵਿਚ ਰਾਜੀਵ ਅਵਸਥੀ ਨੂੰ ਸਰਬਸੰਮਤੀ ਨਾਲ ਚਾਰਟਰ ਪ੍ਰਧਾਨ ਅਤੇ ਸੀ.ਏ. ਨਿਪੁਣ ਗੁਪਤਾ ਨੂੰ ਸਕੱਤਰ ਨਿਯੁਕਤ ਕੀਤਾ ਗਿਆ । ਨਵੀਂ ਟੀਮ ਨੇ ਆਪਣੇ ਕਾਰਜਕਾਲ ਦੀ ਸ਼ੁਰੂਆਤ ਸਥਾਨਕ ਪ੍ਰਾਚੀਨ ਇਤਿਹਾਸਕ ਕਾਲੀ ਮਾਤਾ ਮੰਦਿਰ ਵਿਖੇ ਮੱਥਾ ਟੇਕ ਕੇ ਅਤੇ ਸਮਾਜ ਸੇਵਾ ਦਾ ਸੰਕਲਪ ਲੈ ਕੇ ਕੀਤੀ । ਇਸ ਮੌਕੇ ਮੰਦਿਰ ਦੇ ਮੁੱਖ ਪੁਜਾਰੀ ਪੰਡਿਤ ਦੇਸ਼ ਬੰਧੂ ਨੇ ਨਵੀਂ ਟੀਮ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕਰਦਿਆਂ ਸਫ਼ਲ ਕਾਰਜਕਾਲ ਲਈ ਆਸ਼ੀਰਵਾਦ ਦਿੱਤਾ। ਪ੍ਰਧਾਨ ਰਾਜੀਵ ਅਵਸਥੀ ਅਤੇ ਸਕੱਤਰ ਸੀ.ਏ. ਨਿਪੁਣ ਗੁਪਤਾ ਨੇ ਕਿਹਾ ਕਿ ਰੋਟਰੀ ਇੰਟਰਨੈਸ਼ਨਲ ਦੁਨੀਆਂ ਭਰ ਵਿਚ ‘ਸੇਵਾ ਸਵੈ ਤੋਂ ਪਹਿਲਾਂ’ ਦੇ ਸਿਧਾਂਤ ‘ਤੇ ਕੰਮ ਕਰਦੀ ਹੋਈ ਮਨੁੱਖਤਾ ਦੀ ਭਲਾਈ ਲਈ ਅਨੇਕਾਂ ਸੇਵਾ ਕਾਰਜ ਕਰ ਰਹੀ ਹੈ ਅਤੇ ਪੋਲਿਓ ਮੁਕਤੀ ਵਰਗੀਆਂ ਇਤਿਹਾਸਕ ਮੁਹਿੰਮਾਂ ਵਿਚ ਅਹਿਮ ਯੋਗਦਾਨ ਪਾ ਚੁੱਕੀ ਹੈ । ਉਨ੍ਹਾਂ ਕਿਹਾ ਕਿ ਕਲੱਬ ਵਲੋਂ ਵੀ ਆਉਣ ਵਾਲੇ ਸਮੇਂ ਵਿਚ ਸਿੱਖਿਆ, ਸਿਹਤ, ਵਾਤਾਵਰਨ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਵੱਖ-ਵੱਖ ਸਮਾਜ ਸੇਵੀ ਗਤੀਵਿਧੀਆਂ ਚਲਾਈਆਂ ਜਾਣਗੀਆਂ । ਇਸ ਮੌਕੇ ਨਗਰ ਸੁਧਾਰ ਟਰੱਸਟ ਪਠਾਨਕੋਟ ਦੇ ਚੇਅਰਮੈਨ ਸੌਰਭ ਬਹਿਲ, ਰਾਜੀਵ ਆਨੰਦ, ਸੰਦੀਪ ਸਲਾਰੀਆ, ਦਿਵਾਕਰ ਜੋਸ਼ੀ, ਅਨੁਜ ਮਹਾਜਨ ਅਤੇ ਧੀਰਜ ਸਮੇਤ ਹੋਰ ਰੋਟੇਰੀਅਨ ਮੈਂਬਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਜਨਮ ਦਿਨ ’ਤੇ ਵਾਰਾਣਸੀ ਤੋਂ ਚੱਲੀ ਕਲਸ਼ ਯਾਤਰਾ ਪਠਾਨਕੋਟ ਪਹੁੰਚੀ ਅਗਲੀ ਖ਼ਬਰ ਆਉਣ ਵਾਲੇ ਸਮੇਂ ਵਿਚ ਨੌਜਵਾਨ ਵਰਗ ਅਰਵਿੰਦ ਕੇਜਰੀਵਾਲ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਦੇਖਣਾ ਚਾਹੁੰਦਾ ਹੈ-ਅਮਿਤ ਮਿੱ...
Ad Position 24
No active advertisement