ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਜਨਮ ਦਿਨ ’ਤੇ ਵਾਰਾਣਸੀ ਤੋਂ ਚੱਲੀ ਕਲਸ਼ ਯਾਤਰਾ ਪਠਾਨਕੋਟ ਪਹੁੰਚੀ
ਪਠਾਨਕੋਟ, 4 ਅਗਸਤ (ਵਿਨੋਦ)- ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਜਨਮ ਦਿਵਸ ਨੂੰ ਮਨਾਉਣ ਲਈ ਕਾਸ਼ੀ ਵਾਰਾਣਸੀ ਵਿਚ ਉਨ੍ਹਾਂ ਦੇ ਪਵਿੱਤਰ ਜਨਮ ਸਥਾਨ ਤੋਂ ਸ਼ੁਰੂ ਹੋਈ ਪਵਿੱਤਰ ਕਲਸ਼ ਯਾਤਰਾ ਪਠਾਨਕੋਟ ਪਹੁੰਚਣ ਤੋਂ ਬਾਅਦ ਸੰਗਤਾਂ ਨੇ ਸ੍ਰੀ ਗੁਰੂ ਰਵਿਦਾਸ ਭਵਨ ਤੋਂ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਇਕ ਵਿਸ਼ਾਲ ਯਾਤਰਾ ਕੱਢੀ । ਪਿੰਡ ਭਰ ਦੇ ਸ਼ਰਧਾਲੂਆਂ ਨੇ ਗੁਰੂ ਮਹਾਰਾਜ ਦੇ ਜੈਕਾਰਿਆਂ ਨਾਲ ਕਲਸ਼ ਯਾਤਰਾ ਦਾ ਸਵਾਗਤ ਕੀਤਾ ਤੇ ਕਲਸ਼ਾਂ ਨੂੰ ਧਾਰਮਿਕ ਮਾਹੌਲ ਵਿਚ ਸਥਾਪਤ ਕੀਤਾ ਗਿਆ ।
ਪਠਾਨਕੋਟ, 4 ਅਗਸਤ (ਵਿਨੋਦ)- ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਜਨਮ ਦਿਵਸ ਨੂੰ ਮਨਾਉਣ ਲਈ ਕਾਸ਼ੀ ਵਾਰਾਣਸੀ ਵਿਚ ਉਨ੍ਹਾਂ ਦੇ ਪਵਿੱਤਰ ਜਨਮ ਸਥਾਨ ਤੋਂ ਸ਼ੁਰੂ ਹੋਈ ਪਵਿੱਤਰ ਕਲਸ਼ ਯਾਤਰਾ ਪਠਾਨਕੋਟ ਪਹੁੰਚਣ ਤੋਂ ਬਾਅਦ ਸੰਗਤਾਂ ਨੇ ਸ੍ਰੀ ਗੁਰੂ ਰਵਿਦਾਸ ਭਵਨ ਤੋਂ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਇਕ ਵਿਸ਼ਾਲ ਯਾਤਰਾ ਕੱਢੀ । ਪਿੰਡ ਭਰ ਦੇ ਸ਼ਰਧਾਲੂਆਂ ਨੇ ਗੁਰੂ ਮਹਾਰਾਜ ਦੇ ਜੈਕਾਰਿਆਂ ਨਾਲ ਕਲਸ਼ ਯਾਤਰਾ ਦਾ ਸਵਾਗਤ ਕੀਤਾ ਤੇ ਕਲਸ਼ਾਂ ਨੂੰ ਧਾਰਮਿਕ ਮਾਹੌਲ ਵਿਚ ਸਥਾਪਤ ਕੀਤਾ ਗਿਆ । ਇਸ ਮੌਕੇ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ, ਪ੍ਰੋਗਰਾਮ ਇੰਚਾਰਜ ਵਿਜੇ ਸ਼ਰਮਾ, ਜ਼ਿਲ੍ਹਾ ਜਨਰਲ ਸਕੱਤਰ ਰਾਜ ਕੁਮਾਰ ਗੁਪਤਾ, ਮੰਡਲ ਪ੍ਰਧਾਨ ਰੂਪ ਲਾਲ, ਜ਼ਿਲ੍ਹਾ ਭਾਰਤੀ ਜਨਤਾ ਪਾਰਟੀ ਪਠਾਨਕੋਟ ਦਫਤਰ ਸਹਿ-ਇੰਚਾਰਜ ਮਨੋਹਰ ਲਾਲ, ਸਰਪੰਚ ਤਰਸੇਮ ਮਹਾਜਨ, ਰਾਕੇਸ਼ ਮਹਿਰਾ, ਹੀਰਾ ਲਾਲ ਸ਼ਰਮਾ ਅਤੇ ਪ੍ਰਥਮ ਠਾਕੁਰ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ । ਸਾਰੇ ਮਹਿਮਾਨਾਂ ਨੇ ਸੰਗਤ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਸਮਾਨਤਾ, ਭਾਈਚਾਰੇ ਤੇ ਮਾਨਵਤਾ ਦੇ ਸੰਦੇਸ਼ ਨੂੰ ਅਪਣਾਉਣ ਦਾ ਸੱਦਾ ਦਿੱਤਾ । ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਪ੍ਰੋਗਰਾਮ ਵਿਚ ਸ਼ਰਧਾ ਨਾਲ ਹਿੱਸਾ ਲਿਆ ਤੇ ਗੁਰੂ ਮਹਾਰਾਜ ਪ੍ਰਤੀ ਆਪਣੀ ਅਤੁੱਟ ਸ਼ਰਧਾ ਦਾ ਪ੍ਰਗਟਾਵਾ ਕੀਤਾ।