ਅਸੀਸ ਨੇਚੁਰਲਜ਼ ਸਟੋਰ ਵਲੋਂ ਪਾਰਦਰਸ਼ੀ ਲੱਕੀ ਡਰਾਅ ਦਾ ਸਫ਼ਲ ਆਯੋਜਨ
ਪਠਾਨਕੋਟ, 4 ਅਗਸਤ (ਸੁਮਿਤ)-ਮਿਸ਼ਨ ਰੋਡ ਪਠਾਨਕੋਟ ਸਥਿਤ ਅਸੀਸ ਨੇਚੁਰਲਜ਼ ਸਟੋਰ ਵਲੋਂ ਆਪਣੇ ਗਾਹਕਾਂ ਲਈ ਇਕ ਪਾਰਦਰਸ਼ੀ ਤੇ ਆਕਰਸ਼ਕ ਲੱਕੀ ਡਰਾਅ ਦਾ ਸਫਲ ਆਯੋਜਨ ਕੀਤਾ ਗਿਆ । ਸਟੋਰ ਪਿਛਲੇ ਕਈ ਸਾਲਾਂ ਤੋਂ ਆਰਗੈਨਿਕ ਭੋਜਨ, ਮਿਲੇਟਸ (ਸ੍ਰੀ ਅੰਨ) ਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ ।
ਪਠਾਨਕੋਟ, 4 ਅਗਸਤ (ਸੁਮਿਤ)-ਮਿਸ਼ਨ ਰੋਡ ਪਠਾਨਕੋਟ ਸਥਿਤ ਅਸੀਸ ਨੇਚੁਰਲਜ਼ ਸਟੋਰ ਵਲੋਂ ਆਪਣੇ ਗਾਹਕਾਂ ਲਈ ਇਕ ਪਾਰਦਰਸ਼ੀ ਤੇ ਆਕਰਸ਼ਕ ਲੱਕੀ ਡਰਾਅ ਦਾ ਸਫਲ ਆਯੋਜਨ ਕੀਤਾ ਗਿਆ । ਸਟੋਰ ਪਿਛਲੇ ਕਈ ਸਾਲਾਂ ਤੋਂ ਆਰਗੈਨਿਕ ਭੋਜਨ, ਮਿਲੇਟਸ (ਸ੍ਰੀ ਅੰਨ) ਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ । ਸਮਾਗਮ ’ਚ ਵਪਾਰ ਮੰਡਲ ਪਠਾਨਕੋਟ ਦੇ ਜ਼ਿਲ੍ਹਾ ਇੰਚਾਰਜ ਭਾਰਤ ਮਹਾਜਨ, ਚੇਅਰਮੈਨ ਰਾਜੇਸ਼ ਪੁਰੀ, ਸਾਬਕਾ ਚੇਅਰਮੈਨ ਅਮਿਤ ਨੈਅਰ, ਜਨਰਲ ਸਕੱਤਰ ਰਾਕੇਸ਼ ਮਹਾਜਨ, ਪੀ.ਆਰ.ਓ. ਰਾਜੇਸ਼ ਭਾਟੀਆ, ਸੀਨੀਅਰ ਵਾਈਸ ਪ੍ਰਧਾਨ ਮਨੂ ਮਹਾਜਨ, ਬ੍ਰਾਹਮਣ ਸਭਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਪ੍ਰੋ: ਆਰ.ਕੇ. ਉਪਲ, ਪੂਜਾ ਭਾਟੀਆ ਸਮੇਤ ਕਈ ਗਣਮਾਨਯ ਸ਼ਖਸੀਅਤਾਂ ਹਾਜ਼ਰ ਸਨ । ਇਸ ਮੌਕੇ ਹਾਜ਼ਰ ਮਹਿਮਾਨਾਂ ਨੇ ਅਸੀਸ ਨੇਚੁਰਲਜ਼ ਦੇ ਪ੍ਰਮੋਟਰ ਸੁਨੀਲ ਮਹਾਜਨ ਨੂੰ ਇਸ ਸਫਲ ਆਯੋਜਨ ਲਈ ਵਧਾਈ ਦਿੰਦਿਆਂ ਕਿਹਾ ਕਿ ਗਾਹਕਾਂ ਦੇ ਭਰੋਸੇ ਨੂੰ ਸਭ ਤੋਂ ਉੱਚੀ ਤਰਜ਼ੀਹ ਦੇਣ ਵਾਲੇ ਅਜਿਹੇ ਪਾਰਦਰਸ਼ੀ ਪ੍ਰੋਗਰਾਮ ਵਪਾਰੀਆਂ ਤੇ ਗਾਹਕਾਂ ਦਰਮਿਆਨ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦੇ ਹਨ । ਸਭ ਨੇ ਇਸ ਗੱਲ ‘ਤੇ ਵੀ ਖੁਸ਼ੀ ਪ੍ਰਗਟਾਈ ਕਿ ਜੰਮੂ-ਕਸ਼ਮੀਰ ਦੇ ਮਾਣਯੋਗ ਉਪ ਰਾਜਪਾਲ ਮਨੋਜ ਸਿਨਹਾ ਵਲੋਂ ਸੁਨੀਲ ਮਹਾਜਨ ਨੂੰ ਖੇਤੀ ਵਿਰਾਸਤ ਮਿਸ਼ਨ ਦੇ ਸਹਿਯੋਗ ਨਾਲ ਮਿਲੇਟਸ, ਜੈਵਿਕ ਭੋਜਨ ਅਤੇ ਜਨ ਸਿਹਤ ਦੇ ਖੇਤਰ ਵਿਚ ਉਨ੍ਹਾਂ ਦੇ ਸ਼ਲਾਘਾਯੋਗ ਯੋਗਦਾਨ ਲਈ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਨੂੰ ਨਾ ਸਿਰਫ਼ ਅਸੀਸ ਨੇਚੁਰਲਜ਼, ਸਗੋਂ ਪੂਰੇ ਪਠਾਨਕੋਟ ਲਈ ਮਾਣ ਵਾਲੀ ਗੱਲ ਦੱਸਿਆ ਗਿਆ । ਇਸ ਮੌਕੇ ਆਉਣ ਵਾਲੇ ਜੰਮੂ-ਕਸ਼ਮੀਰ ਮਿਲੇਟ ਮਿਸ਼ਨ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ । ਸਤੰਬਰ ਮਹੀਨੇ ਦੌਰਾਨ ਜੰਮੂ ਤੇ ਸ੍ਰੀਨਗਰ ਵਿਚ ਆਯੋਜਿਤ ਕੀਤੇ ਜਾਣ ਵਾਲੇ ਇਸ ਵਿਸ਼ੇਸ਼ ਜਨ-ਜਾਗਰੂਕਤਾ ਅਭਿਆਨ ਰਾਹੀਂ ਮਿਲੇਟਸ ਤੇ ਸਿਹਤਮੰਦ ਜੀਵਨ ਸ਼ੈਲੀ ਦਾ ਸੰਦੇਸ਼ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇਗਾ ।