ਆਚਾਰਿਆ ਬਾਲਕ੍ਰਿਸ਼ਨ ਜੀ ਦਾ ਜਨਮ ਦਿਨ ਜੜ੍ਹੀ-ਬੂਟੀ ਦਿਵਸ ਵਜੋਂ ਮਨਾਇਆ
ਪਠਾਨਕੋਟ, 4 ਅਗਸਤ (ਸੁਮਿਤ)-ਪਤੰਜਲੀ ਯੋਗ ਸਮਿਤੀ ਪਠਾਨਕੋਟ ਵਲੋਂ ਯੋਗ ਤੇ ਆਯੂਰਵੇਦ ਦੇ ਖੇਤਰ ’ਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਆਚਾਰਿਆ ਬਾਲਕ੍ਰਿਸ਼ਨ ਜੀ ਦਾ ਜਨਮ ਦਿਨ ਜੜ੍ਹੀ-ਬੂਟੀ ਦਿਵਸ ਵਜੋਂ ਚਿਲਡਰਨ ਪਾਰਕ, ਪਠਾਨਕੋਟ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਮਿਤੀ ਦੇ ਮੈਂਬਰਾਂ ਨੇ ਔਸ਼ਧੀ ਬੂਟੇ ਲਗਾ ਕੇ ਵਾਤਾਵਰਨ ਸੰਭਾਲ ਤੇ ਆਯੂਰਵੈਦ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਸੰਦੇਸ਼ ਦਿੱਤਾ ।
ਪਠਾਨਕੋਟ, 4 ਅਗਸਤ (ਸੁਮਿਤ)-ਪਤੰਜਲੀ ਯੋਗ ਸਮਿਤੀ ਪਠਾਨਕੋਟ ਵਲੋਂ ਯੋਗ ਤੇ ਆਯੂਰਵੇਦ ਦੇ ਖੇਤਰ ’ਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਆਚਾਰਿਆ ਬਾਲਕ੍ਰਿਸ਼ਨ ਜੀ ਦਾ ਜਨਮ ਦਿਨ ਜੜ੍ਹੀ-ਬੂਟੀ ਦਿਵਸ ਵਜੋਂ ਚਿਲਡਰਨ ਪਾਰਕ, ਪਠਾਨਕੋਟ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਮਿਤੀ ਦੇ ਮੈਂਬਰਾਂ ਨੇ ਔਸ਼ਧੀ ਬੂਟੇ ਲਗਾ ਕੇ ਵਾਤਾਵਰਨ ਸੰਭਾਲ ਤੇ ਆਯੂਰਵੈਦ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਸੰਦੇਸ਼ ਦਿੱਤਾ । ਵਕਤਾਵਾਂ ਨੇ ਕਿਹਾ ਕਿ ਔਸ਼ਧੀ ਬੂਟੇ ਮਨੁੱਖੀ ਜੀਵਨ ਲਈ ਬਹੁਤ ਹੀ ਲਾਭਕਾਰੀ ਹਨ ਤੇ ਹਰ ਵਿਅਕਤੀ ਨੂੰ ਇਨ੍ਹਾਂ ਦੀ ਸੰਭਾਲ ਅਤੇ ਪ੍ਰਸਾਰ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ । ਸਮਾਗਮ ਦੌਰਾਨ ਹਾਜ਼ਰ ਮੈਂਬਰਾਂ ਨੇ ਯੋਗ ਤੇ ਆਯੂਰਵੈਦ ਦੇ ਪ੍ਰਚਾਰ-ਪ੍ਰਸਾਰ ਲਈ ਆਚਾਰਿਆ ਬਾਲਕ੍ਰਿਸ਼ਨ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਤੇ ਉਨ੍ਹਾਂ ਦੀ ਚੰਗੀ ਸਿਹਤ ਤੇ ਲੰਬੀ ਉਮਰ ਦੀ ਕਾਮਨਾ ਕੀਤੀ । ਇਸ ਦੇ ਨਾਲ ਹੀ ਯੋਗ ਕ੍ਰਾਂਤੀ ਦੇ ਪ੍ਰਣੇਤਾ ਯੋਗ ਗੁਰੂ ਸਵਾਮੀ ਰਾਮਦੇਵ ਦਾ ਵੀ ਧੰਨਵਾਦ ਕੀਤਾ।