ਰਾਜਬੀਰ ਕੌਰ ਕਲਸੀ ਵਲੋਂ ਇਸ ਸਾਲ ਵੀ ਭੈਣਾਂ, ਧੀਆਂ ਤੇ ਮਾਵਾਂ ਨਾਲ ਮਿਲ ਕੇ ‘ਤੀਆਂ ਦਾ ਤਿਉਹਾਰ’ ਮਨਾਇਆ ਜਾਵੇਗਾ
ਕੱਲ੍ਹ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿਖੇ ਹੋ ਰਹੇ ਸਮਾਗਮ ’ਚ ਉੱਘੀ ਗਾਇਕਾ ਬਾਣੀ ਸੰਧੂ ਤੇ ਚੰਨ ਕੌਰ ਸ਼ਾਮਲ ਹੋਣਗੇ
ਬਟਾਲਾ, 6 ਅਗਸਤ (ਸਤਿੰਦਰ ਸਿੰਘ)-ਸ੍ਰੀਮਤੀ ਰਾਜਬੀਰ ਕੌਰ ਕਲਸੀ ਧਰਮਪਤਨੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਵਲੋਂ ਇਸ ਸਾਲ ਵੀ ‘ਤੀਆਂ ਦਾ ਤਿਉਹਾਰ’ ਬਟਾਲੇ ਦੀਆਂ ਭੈਣਾਂ, ਧੀਆਂ ਤੇ ਮਾਵਾਂ ਨਾਲ ਮਿਲ ਕੇ ਮਨਾਇਆ ਜਾਵੇਗਾ। ਇਸ ਸਬੰਧੀ ਸ੍ਰੀਮਤੀ ਰਾਜਬੀਰ ਕੌਰ ਕਲਸੀ ਨੇ ਦੱਸਿਆ ਕਿ ਬਟਾਲਾ ਸ਼ਹਿਰ ਤੇ ਸਮੁੱਚਾ ਹਲਕਾ, ਉਨ੍ਹਾਂ ਦੇ ਪਰਿਵਾਰਕ ਮੈਂਬਰ ਹਨ ਤੇ ‘ਤੀਆਂ ਦੇ ਤਿਉਹਾਰ’ ਨੂੰ ਪਿਛਲੇ ਚਾਰ ਸਾਲਾਂ ਤੋਂ ਇਕੱਠੇ ਮਨਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
ਬਟਾਲਾ, 6 ਅਗਸਤ (ਸਤਿੰਦਰ ਸਿੰਘ)-ਸ੍ਰੀਮਤੀ ਰਾਜਬੀਰ ਕੌਰ ਕਲਸੀ ਧਰਮਪਤਨੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਵਲੋਂ ਇਸ ਸਾਲ ਵੀ ‘ਤੀਆਂ ਦਾ ਤਿਉਹਾਰ’ ਬਟਾਲੇ ਦੀਆਂ ਭੈਣਾਂ, ਧੀਆਂ ਤੇ ਮਾਵਾਂ ਨਾਲ ਮਿਲ ਕੇ ਮਨਾਇਆ ਜਾਵੇਗਾ। ਇਸ ਸਬੰਧੀ ਸ੍ਰੀਮਤੀ ਰਾਜਬੀਰ ਕੌਰ ਕਲਸੀ ਨੇ ਦੱਸਿਆ ਕਿ ਬਟਾਲਾ ਸ਼ਹਿਰ ਤੇ ਸਮੁੱਚਾ ਹਲਕਾ, ਉਨ੍ਹਾਂ ਦੇ ਪਰਿਵਾਰਕ ਮੈਂਬਰ ਹਨ ਤੇ ‘ਤੀਆਂ ਦੇ ਤਿਉਹਾਰ’ ਨੂੰ ਪਿਛਲੇ ਚਾਰ ਸਾਲਾਂ ਤੋਂ ਇਕੱਠੇ ਮਨਾ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਵੀ ਲਗਾਤਾਰ ਚੌਥੀ ਵਾਰ ‘ਤੀਆਂ ਦਾ ਤਿਉਹਾਰ’, ਬਟਾਲੇ ਦੇ ਸਮੂਹ ਪਰਿਵਾਰਾਂ ਨਾਲ ਮਿਲ ਕੇ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਵੀ 8 ਅਗਸਤ ਨੂੰ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਬਟਾਲਾ ਵਿਖੇ ‘ਤੀਆਂ ਦਾ ਤਿਉਹਾਰ’ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਜਿਸ ਲਈ ਬਟਾਲਾ ਦੀਆਂ ਸਮੂਹ ਮਾਵਾਂ, ਭੈਣਾਂ ਤੇ ਧੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਉੱਘੀ ਗਾਇਕਾਵਾਂ ਬਾਣੀ ਸੰਧੂ, ਚੰਨ ਕੌਰ, ਕੰਚਨ ਸ਼ਰਮਾ ਅਤੇ ਇਲਾਹੀ ਸੋਹਲ ਆਪਣੀ ਗਾਇਕੀ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਰੂਪਮਾਨ ਕਰਨਗੀਆਂ। ਇਸ ਮੌਕੇ ਗਿੱਧਿਆਂ ਦੀ ਰਾਣੀ ਕਵਲੀਨ ਕੌਰ, ਗੁਰਨੂਰ ਕੌਰ ਅਤੇ ਬਰੁਨ ਕੌਰ ਮਾਨ ਐਂਕਰ ਵੀ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਤਿਉਹਾਰ ਲਈ ਐਂਟਰੀ ਬਿਲਕੁਲ ਮੁਫ਼ਤ ਹੈ ਤੇ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਸਮਾਗਮ ਮਨਾਇਆ ਜਾਵੇਗਾ।