08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਸੰਸਦੀ ਬੋਰਡ ਬਣਾਉਣ ਨਾਲ ਮਜ਼ਬੂਤੀ ਮਿਲੇਗੀ-ਮਲਕੀਅਤ ਪੰਨੂੰ

ਅਲੀਵਾਲ, 7 ਅਗਸਤ (ਸੁੱਚਾ ਸਿੰਘ ਬੁੱਲੋਵਾਲ)-ਬੀਤੇ ਦਿਨੀਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਸੰਸਦੀ ਬੋਰਡ ਦਾ ਗਠਨ ਕੀਤਾ ਗਿਆ, ਜਿਸ ਨਾਲ ਪਾਰਟੀ ਦੇ ਸੰਗਠਨਾਤਮਕ ਢਾਂਚੇ ’ਚ ਮਜ਼ਬੂਤੀ ਆਵੇਗੀ ਤੇ ਨਿਯੁਕਤੀਆਂ ਵੀ ਕੀਤੀਆਂ ਜਾਣਗੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਲਕੀਅਤ ਸਿੰਘ ਪੰਨੂੰ ਕੋਟਲਾ ਬਾਮਾ ਨੇ ਕੀਤਾ।

Ad Position 21
No active advertisement
ਅਜੀਤ ਡੈਸਕ 08-08-2026
ਅਲੀਵਾਲ, 7 ਅਗਸਤ (ਸੁੱਚਾ ਸਿੰਘ ਬੁੱਲੋਵਾਲ)-ਬੀਤੇ ਦਿਨੀਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਸੰਸਦੀ ਬੋਰਡ ਦਾ ਗਠਨ ਕੀਤਾ ਗਿਆ, ਜਿਸ ਨਾਲ ਪਾਰਟੀ ਦੇ ਸੰਗਠਨਾਤਮਕ ਢਾਂਚੇ ’ਚ ਮਜ਼ਬੂਤੀ ਆਵੇਗੀ ਤੇ ਨਿਯੁਕਤੀਆਂ ਵੀ ਕੀਤੀਆਂ ਜਾਣਗੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਲਕੀਅਤ ਸਿੰਘ ਪੰਨੂੰ ਕੋਟਲਾ ਬਾਮਾ ਨੇ ਕੀਤਾ। ਪਾਰਲੀਮੈਂਟ ਬੋਰਡ ਦਾ ਕੰਮ ਹੋਵੇਗਾ ਕਿ ਯੋਗ, ਪਾਰਟੀ ਪ੍ਰਤੀ ਵਫ਼ਾਦਾਰ, ਲੋਕ ਸੇਵਾ ਕਰਨ ਵਾਲੇ ਸੇਵਾਦਾਰਾਂ ਦੀ ਹਲਕਿਆਂ ’ਚੋਂ ਨਿਰਪੱਖ ਸੂਚੀ ਭੇਜੇਗਾ, ਜਿਸ ਨਾਲ ਹਲਕਾ ਇੰਚਾਰਜ ਤੇ ਹੋਰ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਸ ਕਮੇਟੀ ’ਚ ਕਾਬਲ ਸਿੰਘ ਕੋਆਰਡੀਨੇਟਰ, ਸੁੱਖਵਿੰਦਰ ਸਿੰਘ ਅਗਵਾਨ ਮੈਂਬਰ, ਬਾਬੂ ਸਿੰਘ ਮੈਂਬਰ, ਸੁੱਖਪ੍ਰੀਤ ਸਿੰਘ ਉਦੋਕੇ ਮੈਂਬਰ ਅਤੇ ਪ੍ਰਗਟ ਸਿੰਘ ਮੈਂਬਰ ਆਦਿ ਨਿਯੁਕਤੀਆਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਛੇਤੀ ਹੀ ਹਲਕਿਆਂ ’ਚ ਹੋਰ ਨਿਯੁਕਤੀਆਂ ਹੋਣਗੀਆਂ, ਜਿਸ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਪਾਰਟੀ ਦਾ ਗਰਾਫ਼ ਹੋਰ ਵੀ ਤੇਜ਼ੀ ਨਾਲ ਵਧੇਗਾ, ਪਾਰਟੀ ਦਿਨੋਂ-ਦਿਨ ਜਿੱਤ ਦੀ ਰਾਹ ਵੱਲ ਵਧ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਮਾਨਭੇਟਾ ਲੈਣ ਲਈ ਜ਼ਿਲ੍ਹੇ ਦੇ ਨੰਬਰਦਾਰ ਤੁਰੰਤ ਆਪਣੇ ਕਾਨੂੰਗੋ ਨੂੰ ਦਸਤਾਵੇਜ਼ ਜਮ੍ਹਾਂ ਕਰਾਉਣ- ਗੁਰਾਇਆ ਅਗਲੀ ਖ਼ਬਰ ਗੁਰਦਾਸਪੁਰ ਸ਼ਹਿਰ ਦਾ ਕੂੜਾ ਸਰਹੱਦੀ ਪਿੰਡਾਂ ਨੇੜੇ ਸੁੱਟਣ ਦਾ ਲੋਕਾਂ ਵਲੋਂ ਕੀਤਾ ਵਿਰੋਧ
Ad Position 24