ਮਾਨਭੇਟਾ ਲੈਣ ਲਈ ਜ਼ਿਲ੍ਹੇ ਦੇ ਨੰਬਰਦਾਰ ਤੁਰੰਤ ਆਪਣੇ ਕਾਨੂੰਗੋ ਨੂੰ ਦਸਤਾਵੇਜ਼ ਜਮ੍ਹਾਂ ਕਰਾਉਣ- ਗੁਰਾਇਆ
ਕਲਾਨੌਰ, 7 ਅਗਸਤ (ਪੁਰੇਵਾਲ)-ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੀਆਂ ਵੱਖ-ਵੱਖ ਤਹਿਸੀਲਾਂ ਅਧੀਨ ਨਿਯੁਕਤ ਨੰਬਰਦਾਰ ਜਿੰਨ੍ਹਾਂ ਨੂੰ ਅਜੇ ਤੱਕ ਉਨ੍ਹਾਂ ਦੇ ਮਾਣਭੇਟਾ (ਤਨਖਾਹਾਂ) ਦੀ ਅਦਾਇਗੀ ਨਹੀਂ ਹੋਈ, ਉਹ ਤੁਰੰਤ ਆਪਣੇ ਕਾਨੂੰਗੋ ਨੂੰ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਾਉਣ। ਇਸ ਸੰਬੰਧੀ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਥੇ.
ਕਲਾਨੌਰ, 7 ਅਗਸਤ (ਪੁਰੇਵਾਲ)-ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੀਆਂ ਵੱਖ-ਵੱਖ ਤਹਿਸੀਲਾਂ ਅਧੀਨ ਨਿਯੁਕਤ ਨੰਬਰਦਾਰ ਜਿੰਨ੍ਹਾਂ ਨੂੰ ਅਜੇ ਤੱਕ ਉਨ੍ਹਾਂ ਦੇ ਮਾਣਭੇਟਾ (ਤਨਖਾਹਾਂ) ਦੀ ਅਦਾਇਗੀ ਨਹੀਂ ਹੋਈ, ਉਹ ਤੁਰੰਤ ਆਪਣੇ ਕਾਨੂੰਗੋ ਨੂੰ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਾਉਣ। ਇਸ ਸੰਬੰਧੀ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਥੇ. ਬਲਰਾਜ ਸਿੰਘ ਗੁਰਾਇਆ ਨੇ ਗੱਲਬਾਤ ਦੌਰਾਨ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੀਆਂ ਤਹਿਸੀਲਾਂ ਦੇ ਕੁੱਝ ਨੰਬਰਦਾਰਾਂ ਨੂੰ ਲੋੜੀਂਦੇ ਦਸਤਾਵੇਜ਼ ਅਧੂਰੇ ਹੋਣ ਕਾਰਨ ਅਜੇ ਤੱਕ ਮਾਨਭੇਟਾ ਦੀ ਅਦਾਇਗੀ ਨਹੀਂ ਸੀ ਹੋ ਸਕੀ। ਪ੍ਰਧਾਨ ਬਲਰਾਜ ਸਿੰਘ ਗੁਰਾਇਆ ਨੇ ਕਿਹਾ ਕਿ ਨੰਬਰਦਾਰ ਨਿਸਵਾਰਥ ਭਾਵਨਾਂ ਨਾਲ ਆਪਣੇ ਆਪਣੇ ਖੇਤਰ ’ਚ ਸੇਵਾਵਾਂ ਨਿਭਾਅ ਰਹੇ ਹਨ। ਪ੍ਰਧਾਨ ਗੁਰਾਇਆ ਨੇ ਜ਼ਿਲ੍ਹੇ ਭਰ ਦੇ ਨੰਬਰਦਾਰਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਸਰਕਾਰ ਵਲੋਂ 6-6 ਮਹੀਨੇ ਦੇ ਮਾਨਭੇਟਾ ਦੀ ਅਦਾਇਗੀ ਕੀਤੀ ਜਾਣੀ ਹੈ ਅਤੇ ਜਿੰਨ੍ਹਾਂ ਨੰਬਰਦਾਰਾਂ ਦੇ ਖਾਤਿਆਂ ’ਚ ਅਜੇ ਤੱਕ ਅਦਾਇਗੀ ਨਹੀਂ ਹੋਈ ਉਹ ਆਪਣੀਆਂ ਤਹਿਸੀਲਾਂ ’ਚ ਕਾਨੂੰਗੋ (ਗਿਰਦਾਵਰਾਂ) ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਆਪਣੀ ਸੰਨਦ, ਅਧਾਰ ਕਾਰਡ, ਪੈਨ ਕਾਰਡ, ਬੈਂਕ ਖਾਤਿਆਂ ਦੀ ਸੂਚਨਾਂ ਤੁਰੰਤ ਜਮ੍ਹਾਂ ਕਰਵਾਉਣ। ਜ਼ਿਲ੍ਹਾ ਪ੍ਰਧਾਨ ਗੁਰਾਇਆ ਨੇ ਕਿਹਾ ਕਿ ਜੇਕਰ ਫਿਰ ਵੀ ਕਿਸੇ ਨੰਬਰਦਾਰ ਨੂੰ ਮਾਨਭੇਟਾ ਦੀ ਪ੍ਰਾਪਤੀ ਲਈ ਪ੍ਰੇਸ਼ਾਨੀ ਹੋਵੇ ਤਾਂ ਉਹ ਤੁਰੰਤ ਯੂਨੀਅਨ ਨਾਲ ਰਾਬਤਾ ਕਰੇ।